ਜ਼ਿਲੇ ''ਚ 24 ਗਰੁਪਾਂ ਨੂੰ ਡਰਾਅ ਰਾਹੀਂ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਦੇ ਠੇਕੇ ਕੀਤੇ ਅਲਾਟ

03/21/2019 10:33:31 AM

ਰੂਪਨਗਰ (ਸੱਜਣ ਸੈਣੀ)— ਸਥਾਨਕ ਜੀ. ਐੱਸ. ਅਸਟੇਟ ਵਿਖੇ ਜਗਵਿੰਦਰ ਸਿੰਘ ਗਰੇਵਾਲ ਵਧੀਕ ਡਿਪਟੀ ਕਮਿਸ਼ਨਰ ਰੂਪਨਗਰ, ਰਾਮ ਕ੍ਰਿਸ਼ਨ ਤਹਿਸੀਲਦਾਰ ਮੋਰਿੰਡਾ, ਸੁਖਦੀਪ ਸਿੰਘ ਏ. ਈ. ਟੀ. ਸੀ.  ਦੀ ਹਾਜਰੀ 'ਚ ਬੜੇ ਹੀ ਪਾਰਦਰਸ਼ੀ ਅਤੇ ਅਮਨ ਪੂਰਵਕ ਮਹੌਲ 'ਚ ਪਰਚੀ ਧਾਰਕਾਂ ਦੀ ਹਾਜਰੀ 'ਚ ਲਾਟਰੀ/ਡਰਾਅ ਰਾਹੀਂ 24 ਗਰੁੱਪਾਂ ਨੂੰ ਦੇਸੀ ਅਤੇ ਅੰਗਰੇਜੀ ਸ਼ਰਾਬ ਦੇ ਠੇਕੇ ਅਲਾਟ ਹੋਏ । ਇਸ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਸੁਖਦੀਪ ਸਿੰਘ ਸਹਾਇਕ ਆਬਕਾਰੀ ਅਤੇ ਕਰ ਕਮਿਸ਼ਨਰ ਨੇ ਦੱਸਿਆ ਕਿ ਰੂਪਨਗਰ ਜ਼ਿਲੇ 'ਚ ਠੇਕੇ ਪ੍ਰਾਪਤ ਕਰਨ ਲਈ ਚਾਹਵਾਨ ਵਿਅਕਤੀਆਂ/ਫਰਮਾਂ ਵੱਲੋਂ 1775 ਦਰਖਾਸਤਾਂ ਪ੍ਰਾਪਤ ਹੋਈਆਂ ਸਨ। ਇਨ੍ਹਾਂ 'ਚੋਂ 513 ਦਰਖਾਸਤਾਂ ਰੂਪਨਗਰ ਜ਼ੋਨ ਲਈ, 160 ਘਨੌਲੀ ਗਰੁਪ ਲਈ, 197 ਰਤਨਪੁਰਾ ਗਰੁਪ ਲਈ, 48 ਮੀਆਂਪੁਰ ਗਰੁੱਪ ਲਈ, 87 ਸਿੰਘ ਗਰੁਪ, 121 ਮੋਰਿੰਡਾ ਅਰਬਨ ਜੋ 60 ਕਾਈਨੌਰ ਗਰੁੱਪ , 106 ਪਿੱਪਲਮਾਜਰਾ ਗਰੁੱਪ, 8 ਬਸੀ ਗੁਜਰਾ ਗਰੁੱਪ, 55 ਬੇਲਾ ਗਰੁੱਪ, 22 ਨੰਗਲ ਅਰਬਨ ਜੋਨ, 08 ਗੋਹਲਣੀ ਗਰੁੱਪ, 05 ਕਲਿੱਤਰਾਂ ਗਰੁੱਪ, 26 ਮਾਜਰਾ ਗਰੁੱਪ, 208 ਨੂਰਪੁਰਬੇਦੀ ਗਰੁੱਪ, 35 ਬੈਂਸ ਗਰੁੱਪ, 6 ਝੱਜ ਚੌਂਕ ਗਰੁੱਪ ਜਦਕਿ 110 ਦਰਖਾਸਤਾਂ ਕੋਟਲਾ ਗਰੁੱਪ ਲਈ ਪ੍ਰਾਪਤ ਹੋਈਆਂ। ਉਨ੍ਹਾਂ ਨੇ ਦੱਸਿਆ ਕਿ ਇਸ ਸਾਲ ਇੰਨਾਂ ਠੇਕਿਆਂ ਤੋਂ 136 ਕਰੋੜ ਘਟੋ ਘੱਟ ਮਾਲੀਏ ਵਜੋਂ ਪ੍ਰਾਪਤ ਹੌਣਗੇ।


ਇਸ ਮੌਕੇ ਪਹਿਲਾਂ ਰੂਪਨਗਰ ਅਰਬਨ ਜ਼ੋਨ ਲਈ ਪ੍ਰਾਪਤ ਹੋਈਆ 513 ਦਰਖਾਸਤਾਂ ਦਾ ਡਰਾਅ ਜਗਵਿੰਦਰ ਸਿੰਘ ਗਰੇਵਾਲ ਵਧੀਕ ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਕੱਢਿਆ ਗਿਆ ਇਸ ਡਰਾਅ 'ਚੋਂ ਤਿੰਨ ਗਰੁੱਪਾਂ ਲਈ ਪਰਚੀਆਂ ਕੱਢੀਆਂ ਗਈਆਂ ਅਤੇ ਵਿਕਾਸ ਕੁਮਾਰ, ਕਮਲ ਕਾਰਕੀ ਅਤੇ ਸਿੱਧੂ ਇੰਟਰਪ੍ਰਾਈਜ਼ਿਜ਼ ਸਫਲ ਅਲਾਟੀ ਰਹੇ।ਘਨੌਲੀ ਗਰੱਪ ਲਈ ਰਾਜੇਸ਼ ਗੁਪਤਾ, ਰਤਨਪੁਰਾ ਗੁਰੱਪ ਲਈ ਨਿਊ ਯੂਨੀਕ ਵਾਈਨ ਸਫਲ ਰਹੇ। ਇਸ ਤਰ੍ਹਾਂ ਮੀਆਂਪੁਰ ਗਰੁੱਪ ਲਈ ਆਕਾਸ਼ ਇੰਟਰਪ੍ਰਾਈਸਿਫਲ ਰਹੇ। ਸਿੰਘ ਗਰੁੱਪ ਲਈ ਸਿਕੰਦਰ ਸਿੰਘ ਅਤੇ ਮੋਰਿੰਡਾ ਅਰਬਨ ਜ਼ੋਨ ਦੇ ਤਿੰਨ ਗਰੁੱਪਾਂ ਲਈ ਰੋਇਲ ਇੰਟਰਪ੍ਰਾਈਜ਼ਿਜ, ਨਿਊ ਯੂਨੀਕ ਵਾਈਨ ਅਤੇ ਰੋਇਲ ਇੰਟਰਪ੍ਰਾਈਜਿਜ਼  ਦਾ ਡਰਾਅ ਨਿਕਲਿਆ । ਕਾਈਨੌਰ ਗਰੁੱਪ ਦਾ ਡਰਾਅ ਸਿਕੰਦਰ ਸਿੰਘ ਦੇ ਨਾਂ 'ਤੇ ਨਿਕਲਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਨ ਪੁਰੀ ਈ. ਟੀ.,ਰਾਜ ਕੁਮਾਰ ਆਬਕਾਰੀ ਇੰਸਪੈਕਟਰ ਸਮੀਰ, ਮੀਨਾਕਸੀ ਗੁਪਤਾ ਵੀ ਹਾਜ਼ਰ ਸਨ।  

shivani attri

This news is Content Editor shivani attri