ਅਹਿਮ ਖ਼ਬਰ: ਪੰਜਾਬ 'ਚ ਇੰਨੇ ਪੈਸੇ ਪ੍ਰਤੀ ਯੂਨਿਟ ਮਹਿੰਗੀ ਹੋ ਸਕਦੀ ਹੈ ਬਿਜਲੀ

02/11/2023 6:31:15 PM

ਜਲੰਧਰ- ਪੰਜਾਬ ਵਿਚ 75 ਪੈਸੇ ਪ੍ਰਤੀ ਯੂਨਿਟ ਤੱਕ ਦੁਕਾਨਾਂ, ਦਫ਼ਤਰਾਂ ਦੀ ਬਿਜਲੀ ਮਹਿੰਗੀ ਹੋ ਸਕਦੀ ਹੈ। ਅਪ੍ਰੈਲ ਦੇ ਪਹਿਲੇ ਹਫ਼ਤੇ ਵਿਚ ਨਵੀਆਂ ਬਿਜਲੀ ਦਰਾਂ ਦਾ ਐਲਾਨ ਸੰਭਵ ਹੈ। ਇਸ ਤਹਿਤ ਵਪਾਰਕ ਸ਼੍ਰੇਣੀ ਦੇ ਦਫ਼ਤਰਾਂ, ਦੁਕਾਨਾਂ, ਮਾਲਸ ਦੇ ਬਿਜਲੀ ਰੇਟ ਵਿਚ ਪ੍ਰਤੀ ਯੂਨਿਟ 75 ਪੈਸੇ ਤੱਕ ਵਾਧਾ ਕੀਤਾ ਜਾ ਸਕਦਾ ਹੈ। ਮਕਾਨਾਂ ਦੀਆਂ ਬਿਜਲੀ ਦੀਆਂ ਦਰਾਂ ਵਿਚ ਮਾਮੂਲੀ ਵਾਧੇ ਦੀ ਤਜਵੀਜ਼ ਹੈ। ਇਸ ਦੇ ਨਾਲ ਹੀ 2023-24 ਦੀ ਨਵੀਂ ਉਦਯੋਗਿਕ ਨੀਤੀ ਦੇ ਉਪਲੱਬਧ ਮੁਤਾਬਕ ਉਦਯੋਗਾਂ ਲਈ ਬਿਜਲੀ ਦੀ ਵਿਕਰੀ ਦੀ 5.50 ਰੁਪਏ ਪ੍ਰਤੀ ਯੂਨਿਟ ਦਰ ਲਾਗੂ ਕੀਤੀ ਜਾ ਸਕਦੀ ਹੈ। 

ਇਹ ਵੀ ਪੜ੍ਹੋ : ਕੈਨੇਡਾ ਬੈਠੇ ਮੁੰਡੇ ਲਈ ਲੱਭੀ ਕੁੜੀ IELTS ਕਰ ਪਹੁੰਚੀ ਇੰਗਲੈਂਡ, ਫਿਰ ਵਿਖਾਇਆ ਅਸਲ ਰੰਗ, ਜਾਣੋ ਪੂਰਾ ਮਾਮਲਾ
ਦਰਅਸਲ ਪਾਵਰਕਾਮ ਨੇ ਬਿਜਲੀ ਰੈਗੂਲੇਟਰੀ ਕਮਿਸ਼ਨ ਨੂੰ ਨਵੇਂ ਸਾਲ ਲਈ ਦਰਾਂ ਵਿਚ ਵਾਧੇ ਦੀ ਮੰਗ ਕੀਤੀ ਹੈ। ਕਮਿਸ਼ਨ ਨੂੰ ਪੱਤਰ ਲਿਖ ਕੇ ਆਉਣ ਵਾਲੇ ਵਿੱਤੀ ਸਾਲ ਦੇ ਖ਼ਰਚਿਆਂ ਦੀ ਮਨਜ਼ੂਰੀ ਮੰਗੀ ਹੈ। ਇਸ ਵਿਚ ਲਿਖਿਆ ਹੈ ਕਿ ਬਿਜਲੀ ਖ਼ਰੀਦ ਅਤੇ ਘਰੇਲੂ ਖ਼ਰਚੇ ਵਧੇ ਹਨ। 2023-2024 ਵਿਚ ਬਿਜਲੀ ਖ਼ਰੀਦਣ 'ਤੇ 27,204 ਕਰੋੜ ਰੁਪਏ ਰੱਖੇ ਜਾਣਗੇ। ਪਿਛਲੇ ਸਾਲ ਇਹ ਖ਼ਰਚ ਕਰੀਬ 23,037 ਕਰੋੜ ਸੀ। ਇਸ ਦਾ ਕਾਰਨ ਹੈ ਕਿ ਬਿਜਲੀ ਜੈਨਰੇਸ਼ਨ ਘੱਟ ਹੈ, ਲੋਡ ਲਗਾਤਾਰ ਵੱਧ ਰਿਹਾ ਹੈ। ਇਹ 13845 ਮੈਗਾਵਾਟ ਜੈਨਰੇਸ਼ਨ ਦੀ ਤੁਲਨਾ ਵਿਚ 18 ਹਜ਼ਾਰ ਮੈਗਾਵਾਟ ਦੇ ਕਰੀਬ ਹੈ।

ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ: ਬਰਲਟਨ ਪਾਰਕ 'ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

shivani attri

This news is Content Editor shivani attri