ਮੀਂਹ ''ਚ ਛੱਤ ਤੋਂ ਪੈਰ ਤਿਲਕਣ ਕਾਰਨ ਬਿਜਲੀ ਕਰਮਚਾਰੀ ਦੀ ਮੌਤ

01/23/2019 10:44:57 AM

ਜਲੰਧਰ (ਰਾਜੇਸ਼) - ਮੀਂਹ 'ਚ ਫੈਕਟਰੀ ਦੀ ਛੱਤ 'ਤੇ ਕੰਮ ਕਰਨ ਗਏ ਬਿਜਲੀ ਕਰਮਚਾਰੀ ਦੀ ਛੱਤ ਤੋਂ ਤਿਲਕਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਨਜੀਤ ਸਿੰਘ ਪੁੱਤਰ ਕਰਮ ਸਿੰਘ ਵਾਸੀ ਦਾਦਾ ਕਾਲੋਨੀ ਵਜੋਂ ਹੋਈ ਹੈ। ਮ੍ਰਿਤਕ ਟਰਾਂਸਪੋਰਟ ਨਗਰ ਇਲਾਕੇ 'ਚ ਫੈਕਟਰੀ ਵਿਚ ਬਿਜਲੀ ਦਾ ਕੰਮ ਕਰਦਾ ਸੀ। ਫੋਕਲ ਪੁਆਇੰਟ ਚੌਕੀ ਦੀ  ਪੁਲਸ ਨੇ ਮ੍ਰਿਤਕ ਦੀ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। 

ਚੌਕੀ  ਫੋਕਲ ਪੁਆਇੰਟ ਦੇ ਇੰਚਾਰਜ ਮਦਨ ਲਾਲ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਸੰਦੀਪ ਕੌਰ ਨੇ  ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਦਾ ਪਤੀ ਮਨਜੀਤ ਟਰਾਂਸਪੋਰਟ ਨਗਰ ਇਲਾਕੇ  'ਚ ਸਥਿਤ ਫੈਕਟਰੀ ਵਿਚ ਬਿਜਲੀ ਦਾ ਕੰਮ ਕਰਦਾ ਸੀ । ਸਵੇਰੇ ਪੈ ਰਹੇ ਮੀਂਹ ਕਾਰਨ ਉਹ  ਫੈਕਟਰੀ ਦੀ ਛੱਤ ਤੋਂ ਪੈਰ ਤਿਲਕਣ ਕਾਰਨ ਡਿੱਗ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ।  ਮ੍ਰਿਤਕ ਦੀਆਂ 2 ਲੜਕੀਆਂ ਸਨ। ਪੁਲਸ ਨੇ ਮ੍ਰਿਤਕ ਮਨਜੀਤ ਦੀ ਪਤਨੀ ਦੇ ਬਿਆਨਾਂ 'ਤੇ  ਧਾਰਾ 174 ਤਹਿਤ ਮਾਮਲਾ ਦਰਜ ਕਰ ਦਿੱਤਾ ਹੈ।

rajwinder kaur

This news is Content Editor rajwinder kaur