ਜਲੰਧਰ: ਬਿਜਲੀ ਦੀ ਦੁਕਾਨ ਨੂੰ ਅੱਗ ਲੱਗਣ ਕਰਕੇ ਸਾਮਾਨ ਹੋਇਆ ਸੜ ਕੇ ਸੁਆਹ

11/02/2020 12:34:27 PM

ਜਲੰਧਰ (ਸੋਨੂੰ)— ਜਲੰਧਰ ਦੇ ਮਾਡਲ ਟਾਊਨ ਏਰੀਆ 'ਚ ਦੇਰ ਰਾਤ ਇਕ ਇਲੈਕਟ੍ਰੀਕਲਸ ਦੁਕਾਨ ਨੂੰ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਇਲੈਕਟ੍ਰੀਕਲ ਦੁਕਾਨ 'ਚ ਕਬਾੜ ਦਾ ਸਾਮਾਨ ਪਿਆ ਸੀ, ਜੋਕਿ ਸੜ ਕੇ ਸੁਆਹ ਹੋ ਗਿਆ।

ਇਹ ਵੀ ਪੜ੍ਹ੍ਰੋ: ਵੱਡੀ ਖ਼ਬਰ: ਜਲੰਧਰ 'ਚ ਖ਼ੂਨ ਦਾ ਪਿਆਸਾ ਹੋਇਆ ਭਰਾ, ਭਾਬੀ ਨਾਲ ਮਿਲ ਕੇ ਸਕੇ ਭਰਾ ਨੂੰ ਸਾੜਿਆ ਜਿਊਂਦਾ

ਅੱਗ ਬੁਝਾਊ ਦੇ ਕਾਮੇ ਨੇ ਦੱਸਿਆ ਕਿ ਰਾਤ 11 ਵਜੇ ਦੇ ਕਰੀਬ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮਾਡਲ ਟਾਊਨ ਏਰੀਆ 'ਚ ਪੱਪੂ ਇਲੈਕਟ੍ਰੀਕਲਸ ਦੁਕਾਨ 'ਚ ਅੱਗ ਲੱਗ ਗਈ ਹੈ। ਉਹ ਤੁਰੰਤ ਸੂਚਨਾ ਮਿਲਦੇ ਹੀ ਤੁਰੰਤ ਗੱਡੀਆਂ ਲੈ ਕੇ ਮੌਕੇ 'ਤੇ ਪਹੁੰਚੇ ਅਤੇ ਅੱਗ ਬੁਝਾਉਣ 'ਚ ਜੁਟ ਗਏ।

ਇਹ ਵੀ ਪੜ੍ਹ੍ਰੋ: ਸਿਰਫਿਰੇ ਆਸ਼ਿਕ ਦਾ ਸ਼ਰਮਨਾਕ ਕਾਰਾ, ਵਿਆਹ ਲਈ ਮਨ੍ਹਾ ਕਰਨ 'ਤੇ ਥਾਪੀ ਨਾਲ ਪਾੜਿਆ ਵਿਆਹੁਤਾ ਦਾ ਸਿਰ

ਉਨ੍ਹÎਾਂ ਦੱਸਿਆ ਕਿ ਸਖ਼ਤ ਮਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਦੁਕਾਨ 'ਚ ਬਿਜਲੀ ਦੇ ਸਾਮਾਨ ਸਮੇਤ ਕਬਾੜ ਦਾ ਸਾਮਾਨ ਪਿਆ ਸੀ, ਜਿਸ ਕਾਰਨ ਅੱਗ ਫੈਲ ਗਈ। ਉਨ੍ਹਾਂ ਦੱਸਿਆ ਕਿ ਅੱਗ ਬੁਝਾਉਣ ਲਈ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੀ ਵਰਤੋਂ ਕੀਤੀ ਗਈ। ਲੋਕਾਂ ਦੀ ਭੀੜ ਇਕੱਠੀ ਹੋਣ ਕਰਕੇ ਵੀ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹ੍ਰੋ: ਟਾਂਡਾ: 6 ਸਾਲਾ ਬੱਚੀ ਨਾਲ ਹੋਈ ਹੈਵਾਨੀਅਤ ਦੇ ਮਾਮਲੇ ਸਬੰਧੀ ਪੇਸ਼ ਕੀਤੇ ਚਲਾਨ 'ਚ ਹੋਏ ਵੱਡੇ ਖੁਲਾਸੇ

shivani attri

This news is Content Editor shivani attri