ਕੋਰੋਨਾ ਨੇ ਅਦਾਲਤਾਂ ਦੇ ਕੰਮਕਾਜ ’ਤੇ ਲਾਇਆ ਗ੍ਰਹਿਣ

07/06/2020 1:24:27 AM

ਰੂਪਨਗਰ,(ਕੈਲਾਸ਼)- ਕੋਰੋਨਾ ਦੌਰ ’ਚ ਜੋ ਭੂਮਿਕਾ ਡਾਕਟਰਜ਼, ਪੈਰਾਮੈਡੀਕਲ ਸਟਾਫ ਅਤੇ ਹਸਪਤਾਲਾਂ ’ਚ ਕੰਮ ਕਰਨ ਵਾਲੇ ਸਫਾਈ ਸੇਵਕਾਂ ਆਦਿ ਨੇ ਨਿਭਾਈ ਹੈ। ਉਸਦੀ ਚਾਰੇ ਪਾਸੇ ਸਰਾਹਨਾ ਹੈ ਅਤੇ ਉਨ੍ਹਾਂ ਨੂੰ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਨਮਾਨਤ ਵੀ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਮੀਡੀਆ ਅਤੇ ਟੀ. ਵੀ./ ਰੇਡੀਓ ਅਤੇ ਲੋਕਾਂ ਨੂੰ ਘਰਾਂ ਤੋਂ ਬਾਹਰ ਤਾਂ ਹੀ ਨਿਕਲਣ ਦੀ ਸਲਾਹ ਦਿੱਤੀ ਜਾ ਰਹੀ ਹੈ। ਜੇਕਰ ਉਨ੍ਹਾਂ ਨੂੰ ਜ਼ਰੂਰੀ ਕੰਮ ਹੋਵੇ ਤਾਂ। ਪੰਜਾਬ ਸਰਕਾਰ ਨੇ ਅਨਲਾਕ-2 ਦੇ ਮੱਦੇਨਜ਼ਰ 6 ਜੁਲਾਈ ਤੋਂ ਕਰੀਬ ਸਾਰਾ ਕੁਝ ਜ਼ਰੂਰੀ ਸੁਵਿਧਾਵਾਂ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਜੇਕਰ ਜ਼ਿਲਾ ਮੁੱਖ ਦਫਤਰ ’ਤੇ ਸਥਾਪਤ ਅਦਾਲਤਾਂ ਦੀ ਗੱਲ ਕਰੀਏ ਤਾਂ ਕਰੀਬ 400 ਵਕੀਲ ਰੂਪਨਗਰ ਅਦਾਲਤਾਂ ’ਚ ਕੰਮ ’ਤੇ ਆਉਂਦੇ ਹਨ। ਵਕੀਲਾਂ ’ਚੋਂ ਕੁਝ ਵਕੀਲ ਤਾਂ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਕੀਰਤਪੁਰ ਸਾਹਿਬ ਅਤੇ ਹੋਰ ਸਥਾਨਾਂ ਤੋਂ ਵੀ ਆਪਣੇ ਕਲਾਇੰਟ ਨਾਲ ਉਨ੍ਹਾਂ ਨੂੰ ਨਿਆਂ ਦਿਲਵਾਉਣ ਲਈ ਆ ਰਹੇ ਸੀ, ਪਰ ਅਦਾਲਤਾਂ ਦਾ ਕੰਮ ਕਾਜ ਮੌਜੂਦਾ ਸਮੇਂ ’ਚ ਪ੍ਰਭਾਵਿਤ ਹੋਣ ਕਾਰਣ ਉਨ੍ਹਾਂ ਦਾ ਆਉਣਾ ਜਾਣਾ ਕਰੀਬ ਬੰਦ ਹੈ। ਸੂਤਰਾਂ ਅਨੁਸਾਰ ਵਕੀਲਾਂ ਨਾਲ ਜੁਡ਼ੇ ਕਲੈਰੀਕਲ ਸਟਾਫ ਕੁਝ (ਮੁਣਸ਼ੀ) ਇਸ ਸਮੇਂ ਕਿਸਾਨਾਂ ਦੇ ਕੋਲ ਖੇਤੀਬਾਡ਼ੀ ਕਰਨ ਜਾਂ ਮਜ਼ਦੂਰੀ ਕਰਨ ਲਈ ਮਜ਼ਬੂਰ ਹੋ ਚੁੱਕੇ ਹਨ ਤਾਂ ਕਿ ਉਨ੍ਹਾਂ ਦੇ ਪਰਿਵਾਰ ਦਾ ਖਰਚਾ ਕਿਸੇ ਤਰਾਂ ਚੱਲਦਾ ਰਹੇ।

ਵਕੀਲਾਂ ਨੂੰ ਹੋਰ ਕੰਮ ਕਰਨ ਦੀ ਇਜਾਜ਼ਤ ਨਹੀਂ

ਜਾਣਕਾਰੀ ਅਨੁਸਾਰ ਜਦੋ ਕੋਈ ਵਕੀਲ ਅਦਾਲਤ ’ਚ ਪ੍ਰੈਕਟਿਸ ਸ਼ੁਰੂ ਕਰਦਾ ਹੈ ਅਤੇ ਬਾਰ ਐਸੋਸੀਏਸ਼ਨ ਦਾ ਮੈਂਬਰ ਬਣਦਾ ਹੈ ਤਾਂ ਉਸ ਨੂੰ ਕਿਸੇ ਵੀ ਤਰ੍ਹਾਂ ਦਾ ਹੋਰ ਕੰਮ ਕਰਨ ਲਈ ਐਸੋਸੀਏਸ਼ਨ ਇਜਾਜ਼ਤ ਨਹੀ ਦਿੰਦੀ ਤਾਂ ਕਿ ਉਹ ਆਪਣੇ ਕਲਾਇੰਟ ਨੂੰ ਪੂਰਾ ਸਮਾਂ ਦੇ ਸਕੇ ਅਤੇ ਉਨ੍ਹੰ ਨੂੰ ਬਣਦਾ ਇੰਨਸਾਫ ਦਿਲਵਾਉਣ ’ਚ ਉਨ੍ਹਾਂ ਦੀ ਮਦਦ ਕਰ ਸਕੇ। ਦੂਜੇ ਪਾਸੇ ਰੂਪਨਗਰ ਦੇ 400 ਵਕੀਲਾਂ ’ਚੋਂ ਕਰੀਬ 150-200 ਦੇ ਕਰੀਬ ਅਜਿਹੇ ਵਕੀਲ ਹਨ, ਜੋ ਕਿ ਪੁਰਾਣੇ ਅਤੇ ਪ੍ਰਸਿੱਧ ਹੋਣ ਕਾਰਣ ਉਹ ਸਾਧਨ ਸੰਪਨ ਹਨ। ਪਰ ਹੋਰ ਵਕੀਲ ਸਾਧਨ ਸੰਪਨ ਨਾ ਹੋਣ ਕਾਰਣ ਕੋਰੋਨਾ ਮਹਾਂਮਾਰੀ ਦੇ ਚੱਲਦੇ ਪ੍ਰੇਸ਼ਾਨੀ ਦੇ ਦੌਰ ਤੋਂ ਗੁਜਰ ਰਹੇ ਹਨ ।

ਅਦਾਲਤ ’ਚ ਰੋਜ਼ਾਨਾ ਲੱਗਦੇ ਰਹੇ 500 ਤੋ ਵੱਧ ਕੇਸ

ਸੂਤਰਾਂ ਅਨੁਸਾਰ ਜ਼ਿਲਾ ਅਦਾਲਤਾਂ ’ਚ ਸੈਸ਼ਨ ਜੱਜ, ਵਧੀਕ ਜ਼ਿਲਾ ਅਤੇ ਸੈਸ਼ਨ ਜੱਜਾਂ ਦੇ ਇਲਾਵਾ ਕਰੀਬ 14 ਅਦਾਲਤਾਂ ਲੋਕਾਂ ਨੂੰ ਇਨਸਾਫ ਦਿਲਵਾਉਣ ਦਾ ਕੰਮ ਕਰਦੀ ਹੈ ਅਤੇ ਜੇਕਰ ਹਰੇਕ ਜੱਜ ਦੇ ਕੋਲ ਸੁਣਵਾਈ ਲਈ 40-50 ਕੇਸ ਵੀ ਨਿਰਧਾਰਤ ਕੀਤੇ ਜਾਂਦੇ ਹਨ ਤਾਂ ਰੋਜ਼ਾਨਾ 500 ਤੋ ਵੱਧ ਲੋਕਾਂ ਦੀ ਸੁਣਵਾਈ ਹੁੰਦੀ ਹੈ। ਜਿਸ ਨਾਲ ਅਦਾਲਤ ’ਚ ਸਾਇਕਲ ਸਟੈਂਡ, ਕੰਨਟੀਨ, ਅਸ਼ਟਾਮ ਫਰੋਸ਼, ਟਿਕਟ ਵੈਂਡਰਜ ਦਾ ਕੰਮ ਵੀ ਸ਼ੁਰੂ ਹੋ ਜਾਂਦਾ ਹੈ। ਪਰ ਅੱਜ-ਕੱਲ ਇਹ ਸਾਰਾ ਕੁਝ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਸੂਤਰ ਦੱਸਦੇ ਹਨ ਕਿ ਮੌਜੂਦਾ ਸਮੇਂ ’ਚ 6 ਜਾਂ 7 ਜੱਜ ਰੋਜ਼ਾਨਾ ਲੋਕਾਂ ਦੇ ਮਾਮਲੇ ਦੀ ਸੁਣਵਾਈ ਵੀਡੀਓ ਕਾਨਫਰੰਸਿੰਗ ਰਾਹੀਂ ਕਰ ਰਹੇ ਹਨ।

ਦੋ ਘੰਟੇ ’ਚ ਕਰਨਾ ਹੁੰਦਾ ਹੈ ਫਾਈਲਿੰਗ ਦਾ ਕੰਮ ਪੂਰਾ

ਮਿਲੀ ਜਾਣਕਾਰੀ ਅਨੁਸਾਰ ਰੂਪਨਗਰ ਜ਼ਿਲਾ ਅਦਾਲਤਾਂ ’ਚ ਹਰ ਤਰ੍ਹਾਂ ਦੇ ਮਾਮਲਿਆਂ ਦੇ ਕੇਸ ਲਏ ਜਾ ਰਹੇ ਹਨ, ਪਰ ਉਨ੍ਹਾਂ ਲਈ ਸਵੇਰੇ 9.30 ਤੋ ਲੈ ਕੇ 11.30 ਵਜੇ ਤੱਕ ਵਕੀਲਾਂ ਨੂੰ ਫਾਈਲਿੰਗ ਕਰਨੀ ਹੁੰਦੀ ਹੈ। ਉਕਤ ਦਾਇਰ ਹੋਣ ਵਾਲੇ ਕੇਸਾਂ ’ਚ ਸਟੇ ਪ੍ਰਾਪਤ ਕਰਨ ਲਈ ਅਰਜੀ, ਮਿਊਚਲ ਡਿਵੋਰਸ, ਬਹਿਸ ’ਤੇ ਲੱਗੇ ਉਹ ਮਾਮਲੇ ਜਿਨ੍ਹਾਂ ਦੇ ਅਾਰੋਪੀ ਜੇਲਾਂ ’ਚ ਬੰਦ ਹਨ, ਜਮਾਨਤ ਸਬੰਧੀ ਮਾਮਲੇ ਜਾਂ ਪੇਮੈਂਟ ਨੂੰ ਰਲੀਜ ਕਰਨ ਸਬੰਧੀ ਉਹ ਮਾਮਲੇ ਜਿਨ੍ਹਾਂ ਦੀ ਪੇਮੈਂਟ ਜਮਾਂ ਹੋ ਚੁੱਕੀ ਹੈ ਦੀ ਸੁਣਵਾਈ ਪਹਿਲ ਦੇ ਅਾਧਾਰ ’ਤੇ ਕੀਤੀ ਜਾ ਰਹੀ ਹੈ ਅਤੇ ਇਸਦੇ ਲਈ ਕਰੀਬ 50 ਫੀਸਦੀ ਸਟਾਫ ਡਿਊਟੀ ’ਤੇ ਮੌਜੂਦ ਰਹਿੰਦਾ ਹੈ।

ਪੁਰਾਣੇ ਮਾਮਲਿਆਂ ਦੀ ਨਹੀਂ ਹੋ ਰਹੀ ਸੁਣਵਾਈ

ਪਤਾ ਚੱਲਿਆ ਹੈ ਕਿ ਜ਼ਿਲਾ ਅਦਾਲਤ ’ਚ ਜੋ ਮਾਮਲੇ ਪਹਿਲਾਂ ਤੋ ਚੱਲਦੇ ਆ ਰਹੇ ਹਨ, ਜਾਂ ਉਹ ਨਵੇਂ ਮਾਮਲੇ ਜਿਨ੍ਹਾਂ ਨੂੰ ਅਦਾਲਤ ਵੱਲੋਂ ਜ਼ਰੂਰੀ ਨਹੀ ਸਮਝਿਆ ਜਾਂਦਾ, ਭਾਵੇਂ ਹੀ ਉਨ੍ਹਾਂ ਦੀ ਫਾਈਲਿੰਗ ਕਰ ਦਿੱਤੀ ਗਈ ਹੈ ਦੀ ਸੁਣਵਾਈ ਕੋਰੋਨਾ ਮਹਾਂਮਾਰੀ ਦੇ ਚੱਲਦੇ ਹਾਲੇ ਸ਼ੁਰੂ ਨਹੀ ਕੀਤੀ ਗਈ।

ਨਿਰਧਾਰਤ ਨਾਰਮਜ਼ ਦੇ ਪਾਲਣ ਨਾਲ ਸ਼ੁਰੂ ਹੋਵੇ ਅਦਾਲਤਾਂ ਦਾ ਕੰਮਕਾਜ-ਰੱਤੂ

ਇਸ ਸਬੰਧ ੀ ਜਦੋ ਜ਼ਿਲਾ ਬਾਰ ਐਸੋਸੀਏਸ਼ਨ ਦੇ ਚੋਣਾਂ ਸਬੰਧੀ ਨਿਯੁਕਤ ਕੀਤੇ ਗਏ ਰਿਟਰਨਿੰਗ ਅਧਿਕਾਰੀ ਗੁਰਪ੍ਰੀਤ ਸਿੰਘ ਰੱਤੂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜ਼ਿਲਾ ਅਦਾਲਤਾਂ ’ਚ ਅਦਾਲਤੀ ਕੰਮ ਕਾਜ ਕੋਵਿਡ-19 ਤੋ ਬਚਾਅ ਲਈ ਨਿਰਧਾਰਤ ਨਾਮਰਜ਼ ਦਾ ਪਾਲਣ ਕਰਦੇ ਹੋਏ ਸ਼ੁਰੂ ਕੀਤਾ ਜਾਵੇ। ਫਾਈਲਿੰਗ ਦੇ ਸਮੇਂ 2 ਘੰਟੇ ਦੀ ਵਜਾਏ ਪਹਿਲਾਂ ਦੀ ਤਰਜ ’ਤੇ 9.30 ਤੋ 3 ਵਜੇ ਤੱਕ ਅਤੇ ਰੂਟੀਨ ਦੇ ਸਾਰੇ ਮਾਮਲਿਆਂ ਨੂੰ ਟੇਕਅਪ ਕਰਨ ਅਤੇ ਉਨ੍ਹਾਂ ਦੀ ਸਮਾਨਿੰਗ ਦਾ ਕੰਮ ਵੀ ਸ਼ੁਰੂ ਹੋਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਇਨਸਾਫ ਮਿਲ ਸਕੇ।

ਹਾਈ ਅਤੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਹੀ ਚੱਲ ਰਿਹਾ ਹੈ ਕੰਮ ਕਾਜ-ਸੀ.ਜੇ.ਐੱਮ.

ਜਦੋਂ ਇਸ ਸਬੰਧੀ ਸੀ.ਜੇ.ਐੱਮ.-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਹਰਸਿਮਰਨਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਦਾਲਤਾਂ ’ਚ ਹਾਈਕੋਰਟ ਅਤੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਹੀ ਕੰਮਕਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੂਰਨ ਰੂਪ ’ਚ ਅਦਾਲਤਾਂ ਦਾ ਕੰਮ ਸ਼ੁਰੂ ਕੀਤਾ ਜਾਵੇਗਾ ਤਾਂ ਅਦਾਲਤਾਂ ’ਚ ਭਾਰੀ ਭੀਡ਼ ਸ਼ੁਰੂ ਹੋਣ ਨਾਲ ਕੋਰੋਨਾ ਰੋਗ ਤੇਜ਼ੀ ਨਾਲ ਫੈਲ ਸਕਦਾ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਦੇ ਅਰਜੈਂਟ ਮੈਟਰ ਦੀ ਸੁਣਵਾਈ ਕੀਤੀ ਜਾ ਰਹੀ ਹੈ ਅਤੇ ਲੋਕਾਂ ’ਚ ਵੀ ਕੋਰੋਨਾ ਮਹਾਂਮਾਰੀ ਦਾ ਡਰ ਹੋਣ ਕਾਰਣ ਉਹ ਅਦਾਲਤਾਂ ’ਚ ਘੱਟ ਆ ਰਹੇ ਹਨ।

Bharat Thapa

This news is Content Editor Bharat Thapa