ਟਾਂਡਾ ''ਚ ਧੂਮਧਾਮ ਨਾਲ ਮਨਾਇਆ ਗਿਆ ਬਦੀ ''ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ

10/05/2022 6:25:46 PM

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)- ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਟਾਂਡਾ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਦੁਸਹਿਰਾ ਕਮੇਟੀ ਟਾਂਡਾ ਵੱਲੋਂ ਪ੍ਰਧਾਨ ਕਮਲਕਾਂਤ ਬੰਟੀ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ( ਲੜਕੇ) ਟਾਂਡਾ ਦੀ ਗਰਾਊਂਡ ਵਿੱਚ ਦਸਹਿਰੇ ਸਬੰਧੀ ਵਿਸ਼ਾਲ ਸਮਾਗਮ ਦੌਰਾਨ ਮਰਿਆਦਾ ਪ੍ਰਸ਼ੋਤਮ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੀ ਜੀਵਨੀ ਨੂੰ ਦਰਸਾਉਂਦੀਆਂ ਵੱਖ-ਵੱਖ ਝਾਕੀਆਂ ਪੇਸ਼ ਕੀਤੀਆਂ ਗਈਆਂ। 

ਇਸ ਮੌਕੇ ਰਾਵਣ,ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਜਲਾਏ ਗਏ।ਇਸ ਮੌਕੇ ਵਿਧਾਇਕ ਜਸਵੀਰ ਸਿੰਘ ਰਾਜਾ, ਸੁਭਾਸ਼ ਸੋਂਧੀ, ਸਾਬਕਾ ਕਮਿਸ਼ਨਰ ਲਖਵਿੰਦਰ ਸਿੰਘ ਲੱਖੀ, ਮਨਜੀਤ ਸਿੰਘ ਦਸੂਹਾ ਬੀਬੀ ਸੁਖਦੇਵ ਕੌਰ ਸੱਲਾਂ, ਚੇਅਰਮੈਨ ਤਰਲੋਚਨ ਸਿੰਘ ਬਿੱਟੂ, ਦੀਪਕ ਬਹਿਲ ਪ੍ਰਧਾਨ ਸਨਾਤਨ ਧਰਮ ਸਭਾ ਟਾਂਡਾ, ਜਸਵੰਤ ਸਿੰਘ ਬਿੱਟੂ ਜਲਾਲਪੁਰ, ਲਖਵਿੰਦਰ ਸਿੰਘ ਸੇਠੀ, ਚੇਅਰਮੈਨ ਹਰਮੀਤ ਸਿੰਘ ਔਲਖ, ਜਗਜੀਵਨ ਸਿੰਘ ਜੱਗੀ, ਪ੍ਰੇਮ ਪਡਵਾਲ, ਵਿੱਕੀ ਮਹਿੰਦਰੂ, ਬੀਬੀ ਜਸਵਿੰਦਰ ਕੌਰ ਸੱਲਾ, ਰਜਿੰਦਰ ਸਿੰਘ ਮਾਰਸ਼ਲ, ਕੇਸਵ ਸੈਣੀ, ਵਿਕਾਸ ਮਰਵਾਹਾ, ਲੱਖਵਿੰਦਰ ਸਿੰਘ ਮੁਲਤਾਨੀ, ਜੰਗਵੀਰ ਸਿੰਘ ਚੌਹਾਨ, ਡਾ.ਕੇਵਲ ਸਿੰਘ ਕਾਜਲ, ਜੱਸਾ ਪੰਡਿਤ, ਸਨੀ ਪੰਡਿਤ, ਸੁਦੇਸ਼ ਬੱਗਾ, ਦੀਪਕ ਮਾਹਲਾ, ਸੋਨੂੰ ਖੰਨਾ ਆਦਿ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ: ਦੁਸਹਿਰੇ ਮੌਕੇ ਮੋਹਾਲੀ ਪੁੱਜੇ CM ਮਾਨ ਬੋਲੇ, ਭਗਵਾਨ ਸ਼੍ਰੀ ਰਾਮ ਜੀ ਦੀਆਂ ਸਿੱਖਿਆਵਾਂ ’ਤੇ ਚੱਲਣ ਦੀ ਲੋੜ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri