ਦੁਸਹਿਰਾ ਵੇਖਣ ਗਈ ਬੀਬੀ ਨਾਲ ਵਾਪਰੀ ਅਜਿਹੀ ਅਣਹੋਣੀ ਕਿ ਟੁੱਟ ਗਈ ਬਾਂਹ

10/26/2020 1:23:01 PM

ਕਾਲਾ ਸੰਘਿਆਂ (ਨਿੱਝਰ)— ਸਥਾਨਕ ਕਸਬੇ 'ਚ ਮਨਾਏ ਗਏ ਦੁਸਹਿਰੇ ਦੇ ਤਿਉਹਾਰ ਮੌਕੇ ਦੁਸਹਿਰਾ ਵੇਖਣ ਆਈ ਇਕ ਬੀਬੀ ਨਾਲ ਅਜਿਹੀ ਅਣਹੋਣੀ ਵਾਪਰ ਗਈ, ਜਿਸ ਨੂੰ ਕਦੇ ਵੀ ਉਹ ਭੁੱਲ ਨਹੀਂ ਸਕੇਗੀ। ਮਿਲੀ ਜਾਣਕਾਰੀ ਮੁਤਾਬਕ ਦੁਸਹਿਰਾ ਵੇਖਣ ਆਈ ਇਕ ਔਰਤ ਚੱਕਰ ਆਉਣ ਕਾਰਨ ਜ਼ਮੀਨ 'ਤੇ ਡਿੱਗ ਪਈ, ਜਿਸ ਕਾਰਨ ਉਸ ਦੀ ਬਾਂਹ ਟੁੱਟ ਗਈ।

ਇਹ ਵੀ ਪੜ੍ਹੋ: ਤਲਾਕ ਦਿੱਤੇ ਬਿਨਾਂ ਪਤੀ ਨੇ ਰਚਾਇਆ ਦੂਜਾ ਵਿਆਹ, ਪਾਸਪੋਰਟ ਵੇਖਦਿਆਂ ਹੀ ਪਤਨੀ ਦੇ ਉੱਡੇ ਹੋਸ਼

ਜਾਣਕਾਰੀ ਮੁਤਾਬਕ ਕਾਲਾ ਸੰਘਿਆਂ ਵਾਸੀ ਸੁਰਿੰਦਰ ਕੌਰ ਨਾਂਅ ਦੀ ਔਰਤ ਇਕ ਰੇਹੜੀ ਤੋਂ ਗੰਨੇ ਦਾ ਜੂਸ ਪੀਣ ਲੱਗੀ, ਜਿਸ ਨੂੰ ਖੜੀ ਨੂੰ ਹੀ ਘਬਰਾਹਟ ਮਹਿਸੂਸ ਹੋਈ ਅਤੇ ਚੱਕਰ ਆ ਗਿਆ। ਇਸ ਕਾਰਨ ਉਕਤ ਔਰਤ ਜ਼ਮੀਨ 'ਤੇ ਡਿੱਗ ਪਈ ਅਤੇ ਉਸ ਦਾ ਆਪਣਾ ਹੀ ਭਾਰ ਬਾਂਹ 'ਤੇ ਪੈ ਗਿਆ, ਜਿਸ ਕਾਰਨ ਉਸ ਦੀ ਬਾਂਹ ਟੁੱਟ ਗਈ। ਦੁਸਹਿਰਾ ਪ੍ਰਬੰਧਕਾਂ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਪਹਿਲਾਂ ਤੋਂ ਹੀ ਦੁਸਹਿਰਾ ਗਰਾਊਂਡ 'ਚ ਐਮਰਜੈਂਸੀ ਲਈ ਮੰਗਵਾਈ ਨੌਜਵਾਨ ਸਭਾ ਕਾਲਾ ਸੰਘਿਆਂ ਦੀ ਐਬੂਲੈਂਸ 'ਚ ਜ਼ਖ਼ਮੀ ਹੋਈ ਔਰਤ ਨੂੰ ਹਸਪਤਾਲ 'ਚ ਇਲਾਜ ਲਈ ਪਹੁੰਚਾਇਆ ਗਿਆ।

ਇਹ ਵੀ ਪੜ੍ਹੋ: ਲੁਧਿਆਣਾ: ਕਾਂਗਰਸੀ ਸਰਪੰਚ ਦੇ ਪਤੀ ਦਾ ਸ਼ਰਮਨਾਕ ਕਾਰਾ, ਬਜ਼ੁਰਗ ਜੋੜੇ ਦੀ ਕੀਤੀ ਕੁੱਟਮਾਰ

shivani attri

This news is Content Editor shivani attri