ਜਲੰਧਰ: ਗੂੰਜੇ ਸ਼੍ਰੀ ਰਾਮ ਦੇ ਜੈਕਾਰੇ, ਧੂਮਧਾਮ ਨਾਲ ਮਨਾਇਆ ਗਿਆ ਦੁਸਹਿਰਾ (ਵੀਡੀਓ)

10/09/2019 2:09:58 PM

ਜਲੰਧਰ (ਸੋਨੂੰ)— ਦੇਸ਼ ਭਰ 'ਚ ਜਿੱਥੇ 8 ਅਕਤੂਬਰ ਨੂੰ ਦਸੁਹਿਰੇ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ, ਉਥੇ ਹੀ ਜਲੰਧਰ 'ਚ ਵੱਖ-ਵੱਖ ਥਾਵਾਂ 'ਤੇ ਵੀ ਇਹ ਤਿਉਹਾਰ ਬੜੀ ਧੂਮਧਾਮ ਨਾਲ ਸੰਪਨ ਹੋਇਆ। ਇਸ ਮੌਕੇ ਜਿੱਥੇ ਸ਼੍ਰੀ ਰਾਮ ਚੰਦਰ, ਲਕਸ਼ਮਣ, ਹਨੂੰਮਾਨ ਅਤੇ ਰਾਵਣ ਆਦਿ ਦੀਆਂ ਸੁੰਦਰ ਝਾਕੀਆਂ ਬਣਾਈਆਂ ਗਈਆਂ ਸਨ, ਉਥੇ ਹੀ ਦੁਸਹਿਰਾ ਗਰਾਊਂਡ 'ਚ ਸ਼ਾਮ ਦੇ ਸਮੇਂ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਸਾੜ ਕੇ ਬਦੀ 'ਤੇ ਨੇਕੀ ਦੀ ਜਿੱਤ ਦਾ ਸੰਦੇਸ਼ ਦਿੰਦਾ ਹੋਇਆ ਇਹ ਤਿਉਹਾਰ ਸੰਪਨ ਹੋ ਗਿਆ। 
ਲੋਕਾਂ 'ਚ ਵੀ ਇਸ ਤਿਉਹਾਰ ਨੂੰ ਲੈ ਕੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ ਵੱਡੀ ਗਿਣਤੀ 'ਚ ਲੋਕਾਂ ਦਾ ਹਜ਼ੂਮ ਦੁਸਹਿਰਾ ਗਰਾਊਂਡ 'ਚ ਰਾਵਣ ਦਹਿਨ ਦੇਖਣ ਲਈ ਪਹੁੰਚਿਆ। ਇਸ ਕੜੀ ਤਹਿਤ ਮਾਂ ਭਾਰਤੀ ਸੇਵਾ ਸੰਘ ਗੁਰੂ ਗੋਬਿੰਦ ਸਿੰਘ ਐਵਨਿਊ 'ਚ ਬੜੇ ਉਤਸ਼ਾਹ ਨਾਲ ਇਸ ਤਿਉਹਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਜੀ ਵੱਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਮਾਂ ਭਾਰਤੀ ਸੇਵਾ ਸੰਘ ਦੇ ਸੇਵਾਦਾਰ ਵਿਵੇਕ ਖੰਨਾ ਨੇ ਲੋਕਾਂ ਨੂੰ ਦੁਸਹਿਰੇ ਦੀ ਵਧਾਈ ਦਿੰਦਿਆਂ ਸਮਾਗਮ 'ਚ ਪਹੁੰਚੀਆਂ ਉਘੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ। 


ਇਸ ਤੋਂ ਇਲਾਵਾ ਸੇਵਾ ਸਮਿਤੀ ਦੁਸਹਿਰਾ ਕਮੇਟੀ ਦੁਸਹਿਰਾ ਨੇਤਾ ਜੀ ਪਾਰਕ ਸ਼੍ਰੀ ਰਾਮ ਲੁਭਾਇਆ ਕਪੂਰ, ਮਹਾਨਗਰ ਦੁਸਹਿਰਾ ਮੋਤਾ ਸਿੰਘ ਨਗਰ, ਦੁਸਹਿਰਾ ਸ਼ੋਭਾ ਯਾਤਰਾ ਬਾਬਾ ਬਾਲਕ ਨਾਥ ਮੰਦਿਰ ਬਸਤੀ ਗੁਜ਼ਾ, ਜੈ ਸ਼੍ਰੀ ਰਾਮ ਦੁਸਹਿਰਾ ਉਤਸਵ ਕਮੇਟੀ ਵੀਰ ਬਬਰੀਕ ਚੌਕ, ਸ਼੍ਰੀ ਰਾਮ ਦੁਸਹਿਰਾ ਕਮੇਟੀ ਢੱਲ ਮੁਹੱਲਾ, ਦੇਵੀ ਤਾਲਾਬ ਦੁਸਿਹਰਾ ਕਮੇਟੀ ਬ੍ਰਹਿਮ ਕੁੰਡ, ਮਹਾਕਾਲੀ ਦੁਸਹਿਰਾ ਕਮੇਟੀ, ਸ਼੍ਰੀ ਰਾਮ ਲੀਲਾ ਕਮੇਟੀ, ਮੰਦਰ ਨਹਿਰੂਆਂ ਬਲਟਨ ਪਾਰਕ, ਉਪਕਾਰ ਦੁਸਹਿਰਾ ਕਮੇਟੀ ਆਦਰਸ਼ ਨਗਰ ਮਾਰਿਕਟ ਵਲੋਂ ਸੁੰਦਰ ਝਾਕੀਆਂ ਦਾ ਆਯੋਜਨ ਕੀਤਾ ਗਿਆ, ਇਨ੍ਹਾਂ ਕਮੇਟੀਆਂ ਤੇ ਸੰਸਥਾਵਾਂ ਵਲੋਂ ਵੱਖ-ਵੱਖ ਦੁਸਹਿਰਾ ਗਰਾਊਂਡ 'ਚ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲਿਆਂ ਦਾ ਦਹਿਣ ਕੀਤਾ ਗਿਆ। ਇਸ ਦੇ ਨਾਲ ਹੀ ਜੈ ਸ਼੍ਰੀ ਰਾਮ ਦੇ ਗੂੰਜਦੇ ਜੈਕਾਰਿਆਂ ਨੇ ਵਾਤਾਵਰਣ ਨੂੰ ਹੋਰ ਵੀ ਮਨਮੋਹਕ ਅਤੇ ਭਗਤੀਮਈ ਬਣਾ ਦਿੱਤਾ। 


ਤੁਹਾਨੂੰ ਦੱਸ ਦੇਈਏ ਕਿ ਉਕਤ ਕਮੇਟੀਆਂ ਵੱਲੋਂ ਆਯੋਜਿਤ ਸਮਾਗਮਾਂ 'ਚ ਪੰਜਾਬ ਕੇਸਰੀ ਗਰੁੱਪ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਲੋਕਾਂ ਨੂੰ ਦੁਸਹਿਰੇ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸ਼ਹਿਰ ਦੀਆਂ ਵੱਖ-ਵੱਖ ਕਮੇਟੀਆਂ ਵੱਲੋਂ ਸਮਾਗਮ 'ਚ ਪਹੁੰਚੀਆਂ ਉਘੀਆਂ ਸ਼ਖਸੀਅਤਾਂ ਨੂੰ ਸਨਮਾਨਤ ਕੀਤਾ ਗਿਆ। 

shivani attri

This news is Content Editor shivani attri