ਮਕਸੂਦਾਂ ਸਬਜ਼ੀ ਮੰਡੀ ''ਚ ਡੀ. ਐੱਮ. ਓ. ਨੇ ਕੀਤਾ ਅਚਾਨਕ ਨਿਰੀਖਣ

11/16/2019 2:27:15 PM

ਜਲੰਧਰ (ਜ. ਬ.) : ਮਿਸ਼ਨ ਤੰਦਰੁਸਤ ਪੰਜਾਬ ਦੇ ਅੰਤਰਗਤ ਪੰਜਾਬ ਮੰਡੀ ਬੋਰਡ ਵਲੋਂ ਦਿੱਤੇ ਗਏ ਨਿਰਦੇਸ਼ ਅਨੁਸਾਰ ਡੀ.ਐੱਮ. ਓ. ਵਰਿੰਦਰ ਕੁਮਾਰ ਖੇੜਾ ਵਲੋਂ ਡਾ. ਭਵਨ ਸਿੰਘ (ਡਿਪਟੀ ਡਾਇਰੈਕਟਰ ਹਾਰਟੀਕਲਚਰ), ਮਾਰਕੀਟ ਕਮੇਟੀ ਸਕੱਤਰ ਸੁਖਦੇਵ ਸਿੰਘ, ਸੁਪਰਵਾਈਜ਼ਰ ਵਿਪਨ ਕੁਮਾਰ ਅਤੇ ਸੁਖਦੇਵ ਸਿੰਘ ਦੇ ਨਾਲ ਨਵੀਂ ਸਬਜ਼ੀ ਮੰਡੀ ਮਕਸੂਦਾਂ 'ਚ ਅਚਾਨਕ ਨਿਰੀਖਣ ਕੀਤਾ ਗਿਆ। ਇਸ ਨਿਰੀਖਣ ਦੌਰਾਨ ਹਾਨੀਕਾਰਕ ਕੈਮੀਕਲ ਕੈਲਸੀਅਮ ਕਾਰਬਾਈਡ ਨਾਲ ਪੱਕੇ ਹੋਏ ਫਲ ਤੇ ਸਬਜ਼ੀ ਦਾ ਕੋਈ ਕੇਸ ਨਹੀਂ ਮਿਲਿਆ ਹੈ।

ਮੰਡੀ 'ਚ ਆਉਣ ਵਾਲੇ ਫਲ ਕੁਦਰਤੀ ਪ੍ਰਣਾਲੀ ਨਾਲ ਤਿਆਰ ਦੇਖੇ ਗਏ। ਡਾ. ਭਵਨ ਸਿੰਘ ਨੇ ਮੌਕੇ 'ਤੇ ਹਾਜ਼ਰ ਕਾਰੋਬਾਰੀਆਂ ਨੂੰ ਕੁਦਰਤੀ ਅਤੇ ਵਿਗਿਆਨਿਕ ਤਕਨੀਕ ਨਾਲ ਫਲ ਪਕਾਉਣ ਦੀ ਵਿਧੀ ਪ੍ਰਤੀ ਜਾਗਰੂਕ ਕੀਤਾ। ਉਨ੍ਹਾਂ ਦੱਸਿਆ ਕਿ ਫਲਾਂ ਤੇ ਸਬਜ਼ੀਆਂ ਮੰਗਵਾਉਣ ਲਈ ਕ੍ਰੇਟ ਜਾਂ ਜਾਲੀ ਵਾਲੀ ਬੋਰੀ, ਗੱਤੇ, ਲੱਕੜੀ ਤੋਂ ਬਣੇ ਪੈਕਿੰਗ ਡੱਬੇ ਪ੍ਰਯੋਗ ਕੀਤੇ ਜਾਣ। ਹਾਨੀਕਾਰਕ ਪਲਾਸਟਿਕ ਦੇ ਲਿਫਾਫਿਆਂ ਦਾ ਪ੍ਰਯੋਗ ਵਰਤੋਂ ਨਾ ਕਰੋ। ਨਿਰੀਖਣ ਦੌਰਾਨ ਪੰਜਾਬ ਮੰਡੀ ਬੋਰਡ ਵਲੋਂ ਲੀਜ਼ 'ਤੇ ਚੱਲ ਰਹੇ ਰਾਈਪਨਿੰਗ ਚੈਂਬਰ ਸਣੇ 2 ਨਿੱਜੀ ਚੈਂਬਰਾਂ ਦੀ ਵੀ ਜਾਂਚ ਪੜਤਾਲ ਕੀਤੀ। ਇਸ ਦੌਰਾਨ ਕੋਲਡ ਸਟੋਰ ਵਿਚ ਹੋਏ 20 ਕਿਲੋ ਬੱਬੂਗੋਸ਼ੇ ਅਤੇ 60 ਕਿਲੋ ਪਪੀਤਾ ਨੂੰ ਉਥੇ ਹੀ ਨਸ਼ਟ ਕਰਾਇਆ ਗਿਆ।

Anuradha

This news is Content Editor Anuradha