ਅੰਮ੍ਰਿਤਸਰ ਗ੍ਰਨੇਡ ਹਮਲੇ ਦੇ ਬਾਅਦ ਜ਼ਿਲਾ ਪੁਲਸ ਹੋਈ ਅਲਰਟ

11/20/2018 2:57:30 AM

ਨਵਾਂਸ਼ਹਿਰ,    (ਮਨੋਰੰਜਨ)-  ਅੰਮ੍ਰਿਤਸਰ ’ਚ ਐਤਵਾਰ ਸਵੇਰੇ ਨਿਰੰਕਾਰੀ ਭਵਨ ਵਿਖੇ ਸੰਗਤ ’ਤੇ ਗ੍ਰਨੇਡ ਅਟੈਕ  ਦੇ ਬਾਅਦ ਜ਼ਿਲੇ ’ਚ ਪੁਲਸ ਅਲਰਟ ਹੋ ਗਈ ਹੈ,  ਜਿਸ ਦੇ ਕਾਰਨ ਜ਼ਿਲੇ ’ਚ ਸੁਰੱਖਿਆ  ਦੇ ਪੁਖਤਾ ਬੰਦੋਬਸਤ ਕੀਤੇ ਗਏ ਹਨ।  ਸ਼ਹਿਰ  ਦੇ ਸਾਰੇ ਆਊਟਰ ਰਸਤਿਅਾਂ ’ਤੇ ਵਿਸ਼ੇਸ਼ ਨਾਕਾਬੰਦੀ ਕਰ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।  ਸ਼ਹਿਰ  ਦੇ ਚੌਕਾਂ ’ਚ ਪੁਲਸ ਤਾਇਨਾਤ  ਹੈ।  
 ਐੱਸ.ਐੱਸ.ਪੀ. ਦੀਪਕ ਹਿਲੌਰੀ ਨੇ ਐਤਵਾਰ ਨੂੰ ਸਾਰੇ ਪੁਲਸ ਅਧਿਕਾਰੀਆਂ  ਦੇ ਨਾਲ ਬੈਠਕ ਕਰ ਕੇ ਉਨ੍ਹਾਂ ਨੂੰ ਆਪਣੇ-ਆਪਣੇ ਇਲਾਕਿਆਂ ’ਚ ਸੁਰੱਖਿਆ  ਦੇ ਪੁਖਤਾ ਬੰਦੋਬਸਤ ਕਰਨ  ਦੇ ਨਿਰਦੇਸ਼ ਦਿੱਤੇ ਹਨ।  ਉਨ੍ਹਾਂ ਨੇ ਪੁਲਸ ਨੂੰ ਧਾਰਮਕ ਸਥਾਨਾਂ ਦੀ ਸੁਰੱਖਿਆ ਵੀ ਵਧਾਉਣ  ਦੇ ਆਦੇਸ਼ ਦਿੱਤੇ ਹਨ।  ਨਾਲ ਹੀ ਜ਼ਿਲੇ  ਦੇ ਸਾਰੇ ਨਿਰੰਕਾਰੀ ਭਵਨਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਨੂੰ ਕਿਹਾ ਗਿਆ ਹੈ।  
 ਜ਼ਿਕਰਯੋਗ ਹੈ ਕਿ ਐਤਵਾਰ ਸਵੇਰੇ ਅੰਮ੍ਰਿਤਸਰ ਦੇ ਪਿੰਡ ਅਦਲੀਵਾਲ ’ਚ ਨਿਰੰਕਾਰੀ ਭਵਨ ’ਤੇ ਇਕ ਮੋਟਰਸਾਈਕਲ ’ਤੇ ਸਵਾਰ ਦੋ ਨਕਾਬਪੋਸ਼ਾਂਂ ਵੱਲੋਂ ਸੰਗਤ ’ਤੇ ਗ੍ਰਨੇਡ ਸੁੱਟਿਆ ਗਿਆ।  ਜਿਸ ਦੇ ਨਾਲ 3 ਲੋਕਾਂ ਦੀ ਮੌਤ ਹੋ ਗਈ ਅਤੇ 15  ਦੇ ਕਰੀਬ ਲੋਕ ਜ਼ਖਮੀ ਹੋ ਗਏ।  ਇਸ ਦੇ ਬਾਅਦ ਪੂਰੇ ਪੰਜਾਬ ’ਚ ਅਲਰਟ ਜਾਰੀ ਕਰ ਦਿੱਤਾ ਗਿਆ ।  
 ਰਾਹੋਂ, (ਪ੍ਰਭਾਕਰ) ਨਵਾਂਸ਼ਹਿਰ ਦੇ ਐੱਸ.ਐੱਸ.ਪੀ. ਦੀਪਕ ਹਿਲੌਰੀ ਵਲੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੀ ਨਕੇਲ ਸਖਤੀ ਨਾਲ ਕੱਸਣ ਦੀ ਕੀਤੀ ਹਦਾਇਤ ਦੀ ਪਾਲਣਾ ਕਰਦੇ ਹੋਏ ਥਾਣਾ ਰਾਹੋਂ ਦੇ ਏ.ਐੱਸ.ਆਈ. ਸੁਰਿੰਦਰ ਸਿੰਘ ਤੇ ਟ੍ਰੈਫਿਕ ਇੰਚਾਰਜ ਰਾਹੋਂ ਏ.ਐੱਸ.ਆਈ. ਪਰਮਜੀਤ ਸਿੰਘ ਹੈਡ ਕਾਂਸਟੇਬਲ ਅਵਤਾਰ ਸਿੰਘ ਨੇ 100 ਤੋਂ ਵੱਧ ਵਾਹਨਾਂ ਦੀ ਚੈਕਿੰਗ ਕੀਤੀ। ਜਿਨ੍ਹਾਂ ਵਿਚ ਵੱਖ-ਵੱਖ ਵਾਹਨਾਂ ਦੇ 20 ਚਲਾਨ ਕੀਤੇ ਗਏ ਤੇ 10 ਚਲਾਨ ਕਰਕੇ 6 ਹਜ਼ਾਰ ਰੁਪਏ ਨਕਦ ਜੁਰਮਾਨਾ ਵਸੂਲਿਆ ਗਿਆ। ਇਸ ਮੌਕੇ ਉਨ੍ਹਾਂ ਨੇ ਵਾਹਨ ਚਾਲਕਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਡ਼ਕ ’ਤੇ ਚੱਲਦੇ ਸਮੇਂ ਆਪਣੇ ਕਾਗਜ਼ ਪੂਰੇ ਲੈ ਕੇ ਘਰੋਂ ਨਿਕਲੋ।
 ਬਿਨ੍ਹਾਂ ਲਾਇਸੈਂਸ ਗੱਡੀ ਚਲਾਉਣਾ ਜੁਰਮ ਹੈ ਤੇ ਨਸ਼ਾ ਕਰਕੇ ਗੱਡੀ ਚਲਾਉਣਾ ਸਭ ਤੋਂ ਵੱਡਾ ਜੁਰਮ ਹੈ। ਇਸਦੇ ਨਾਲ ਹੀ 3 ਮੋਟਰਸਾਈਕਲਾਂ ਤੋਂ ਪ੍ਰੈਸ਼ਰ ਹਾਰਨ ਉਤਾਰੇ ਗਏ।