ਦੇਸੀ ਘਿਓ ਦੇ ਗੋਦਾਮ ''ਚ ਚੋਰੀ, ਕੇਸ ਦਰਜ

10/01/2019 4:10:18 PM

ਜਲੰਧਰ (ਮ੍ਰਿਦੁਲ)— ਮੰਡੀ ਰੋਡ 'ਤੇ ਸਥਿਤ ਬਾਰਦਾਨਾ ਬਾਜ਼ਾਰ 'ਚ ਦੇਸੀ ਘਿਓ ਦਾ ਕਾਰੋਬਾਰ ਕਰਦੇ ਮੇਅਰ ਰਾਜਾ ਦੇ ਜੀਜੇ ਦੇ ਗੋਦਾਮ 'ਚ ਚੋਰੀ ਹੋ ਗਈ। ਚੋਰੀ ਬੀਤੀ ਸ਼ਾਮ 4 ਵਜੇ ਹੋਈ, ਜਿਸ ਦੀ ਪੁਲਸ ਸੀ. ਸੀ. ਟੀ. ਵੀ. ਫੁਟੇਜ ਵੀ ਖੰਗਾਲ ਰਹੀ ਹੈ। ਚੋਰਾਂ ਨੇ ਗੋਦਾਮ 'ਚੋਂ ਦੇਸੀ ਘਿਓ 35 ਟੀਨ ਅਤੇ ਦੁੱਧ ਦੇ ਪਾਊਡਰ ਦੀਆਂ ਕਈ ਬੋਰੀਆਂ ਵੀ ਚੋਰੀ ਕਰ ਲਈਆਂ। ਪੁਲਸ ਜਾਂਚ 'ਚ ਮਾਮਲਾ ਕਿਸੇ ਭੇਤੀ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤੇ ਜਾਣ ਦਾ ਲੱਗ ਰਿਹਾ ਹੈ। ਥਾਣਾ-3 ਦੇ ਐੱਸ. ਐੱਚ. ਓ. ਨਵਦੀਪ ਸਿੰਘ ਨੇ ਦੱਸਿਆ ਕਿ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ ਮੰਡੀ ਫੈਂਟਨਗੰਜ 'ਚ ਦੇਸੀ ਘਿਓ ਦਾ ਕਾਰੋਬਾਰ ਕਰਦੇ ਮੇਅਰ ਰਾਜਾ ਦੇ ਜੀਜਾ ਰੋਜ਼ ਦੀ ਤਰ੍ਹਾਂ ਸ਼ਾਮ ਨੂੰ ਆਪਣੇ ਕੰਮ ਤੋਂ ਬਾਅਦ ਘਰ ਚਲੇ ਗਏ। ਉਨ੍ਹਾਂ ਦਾ ਇਕ ਗੋਦਾਮ ਬਾਰਾਦਾਨਾ ਬਾਜ਼ਾਰ 'ਚ ਵੀ ਹੈ। ਉਨ੍ਹਾਂ ਨੂੰ ਸਵੇਰੇ ਗੋਦਾਮ ਦੇ ਨਾਲ ਕਾਰੋਬਾਰ ਕਰਨ ਵਾਲੇ ਇਕ ਵਿਅਕਤੀ ਨੇ ਸੂਚਿਤ ਕੀਤਾ, ਜਿਸ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ ਕਿਉਂਕਿ ਗੋਦਾਮ ਦੇ ਤਾਲੇ ਤੋੜ ਕੇ ਦੇਸੀ ਘਿਓ ਦੇ ਟੀਨ ਅਤੇ ਦੁੱਧ ਦੇ ਪਾਊਡਰ ਦੀਆਂ ਕਈ ਬੋਰੀਆਂ ਗਾਇਬ ਸਨ ਜਿਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਗਿਆ। ਗੋਦਾਮ 'ਚ ਚੋਰੀ ਹੋਣ ਤੋਂ ਬਾਅਦ ਮੇਅਰ ਜਗਦੀਸ਼ ਰਾਜਾ, ਵਿਧਾਇਕ ਰਜਿੰਦਰ ਬੇਰੀ ਦੇ ਨਾਲ ਗੋਦਾਮ 'ਚ ਮੌਕੇ 'ਤੇ ਮੁਆਇਨਾ ਕਰਨ ਪਹੁੰਚੇ। ਇੰਸ. ਨਵਦੀਪ ਸਿੰਘ ਵੀ ਫੋਰਸ ਦੇ ਨਾਲ ਜਾਂਚ ਕਰਨ ਪਹੁੰਚੇ।