ਨਾਜਾਇਜ਼ ਮਾਈਨਿੰਗ ਖ਼ਿਲਾਫ਼ ਡਿਪਟੀ ਕਮਿਸ਼ਨਰ ਦੀ ਵੱਡੀ ਕਾਰਵਾਈ, ਦੋ JCB ਮਸ਼ੀਨਾਂ ਜ਼ਬਤ

10/04/2023 7:02:15 PM

ਨਵਾਂਸ਼ਹਿਰ (ਤ੍ਰਿਪਾਠੀ, ਪ੍ਰਭਾਕਰ)- ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਮੰਗਲਵਾਰ ਨੂੰ ਪਿੰਡ ਰਤਨਾਣਾ ਨਾਲ ਲੱਗਦੇ ਦਰਿਆ ਵਿਖੇ ਰੇਡ ਕਰਕੇ ਵਰਤੋਂ ’ਚ ਲਿਆਂਦੀਆਂ ਜਾਣ ਵਾਲੀਆਂ ਦੋ ਜੇ. ਸੀ. ਬੀ. ਮਸ਼ੀਨਾਂ ਜ਼ਬਤ ਕੀਤੀਆਂ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਰਤਨਾਣਾ ਨਾਲ ਲੱਗਦੇ ਦਰਿਆ ਵਿਖੇ ਰਾਤ ਦੇ ਸਮੇਂ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਇਸ ਸਬੰਧੀ ਸੂਚਨਾ ਮਿਲਣ ਉਪਰੰਤ ਜਦ ਮੌਕੇ ’ਤੇ ਦਰਿਆ ’ਚ ਰੇਡ ਕੀਤੀ ਗਈ ਤਾਂ, ਪੰਜ ਫੁੱਟ ਡੁੰਘੀਆਂ ਰੇਤ ਦੀਆਂ ਖੱਡਾਂ ਮਿਲੀਆਂ। ਇਸ ਨੂੰ ਵੇਖਦੇ ਹੋਏ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਰਾਤ ਦੇ ਸਮੇਂ ਇਸ ਥਾਂ ਤੋਂ ਕਾਫ਼ੀ ਗਿਣਤੀ ’ਚ ਟਿੱਪਰ ਅਤੇ ਟਰਾਲੀਆਂ ਰਾਹੀਂ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਮਾਈਨਿੰਗ ਮਾਫ਼ੀਆ ਵੱਲੋਂ ਇਸ ਰੱਸਤੇ ਤੋਂ ਨਾਜਾਇਜ਼ ਮਾਈਟਿੰਗ ਦੀਆਂ ਗੱਡੀਆਂ ਜਾਂਦੀਆਂ ਸਨ, ਉਸ ਜਗ੍ਹਾ ’ਚ ਵੱਡੇ-ਵਡੇ ਟੋਏ ਪੁੱਟ ਕੇ ਰਸਤੇ ਨੂੰ ਬਲਾਕ ਕੀਤਾ ਗਿਆ ਸੀ ਤਾਂ ਜੇਕਰ ਰਾਤ ਦੇ ਸਮੇਂ ਕੋਈ ਅਧਿਕਾਰੀ ਚੈਕਿੰਗ ਕਰਨ ਆਉਂਦਾ ਹੈ ਤਾਂ ਇਨ੍ਹਾਂ ਰਸਤਿਆਂ ਰਾਹੀਂ ਨਾਜਾਇਜ਼ ਮਾਈਨਿੰਗ ਵਾਲੀ ਥਾਂ ’ਤੇ ਪਹੁੰਚ ਨਾ ਕੀਤੀ ਜਾ ਸਕੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਦੋਂ ਇਸ ਨਾਜਾਇਜ਼ ਮਾਈਨਿੰਗ ਵਾਲੀ ਥਾਂ ਦੇ ਆਲੇ-ਦੁਆਲੇ ਚੈਕਿੰਗ ਕੀਤੀ ਗਈ ਤਾਂ ਇਕ ਦੂਸਰੇ ਤੋਂ ਦੂਰ ਦੋਵੇਂ ਜੇ. ਸੀ. ਬੀ. ਮਸ਼ੀਨਾਂ ਇਸ ਤਰ੍ਹਾਂ ਛੁਪਾ ਕੇ ਖੜ੍ਹੀਆਂ ਕੀਤੀਆਂ ਗਈਆਂ ਸਨ ਕਿ ਕੋਈ ਇਨ੍ਹਾਂ ਨੂੰ ਨਾ ਵੇਖ ਸਕੇ।

ਇਹ ਵੀ ਪੜ੍ਹੋ: ਜਲੰਧਰ: 3 ਧੀਆਂ ਦਾ ਕਤਲ ਕਰਨ ਵਾਲਾ ਪਿਓ ਬੋਲਿਆ, ਮੈਂ ਆਪਣੀਆਂ ਬੱਚੀਆਂ ਨੂੰ ਮਾਰਿਆ, ਕਿਸੇ ਦਾ ਕੀ ਗਿਆ?

ਉਨ੍ਹਾਂ ਦੱਸਿਆ ਕਿ ਦੋਨੋਂ ਜੇ. ਸੀ. ਬੀ. ਮਸ਼ੀਨਾਂ ਜ਼ਬਤ ਕਰ ਲਈਆਂ ਗਈਆਂ ਹਨ ਅਤੇ ਮੌਕੇ ’ਤੇ ਪੁਲਸ ਅਧਿਕਾਰੀਆਂ ਨੂੰ ਇਨ੍ਹਾਂ ਜੇ. ਸੀ. ਬੀ. ਮਸ਼ੀਨਾਂ ਦੇ ਮਾਲਕਾਂ ਅਤੇ ਇਹ ਜਿਸ ਕੰਮ ’ਚ ਪ੍ਰਯੋਗ ਕੀਤੀਆਂ ਜਾ ਰਹੀਆਂ ਸਨ ਸਬੰਧੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਪੁਲਸ ਨੇ ਮਸ਼ੀਨਾਂ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ ਅਤੇ ਜਾਂਚ ਕਰਨ ਉਪਰੰਤ ਨਿਯਮਾਂ ਅਨੁਸਾਰ ਪਰਚੇ ਦਰਜ ਕੀਤੇ ਜਾਣਗੇ।

ਇਹ ਵੀ ਪੜ੍ਹੋ: ‘ਝੱਟ ਮੰਗਣੀ-ਪੱਟ ਵਿਆਹ’ 5 ਦਿਨਾਂ ’ਚ ‘ਝੱਟ ਵਿਆਹ-ਪੱਟ ਤਲਾਕ’ 'ਚ ਬਦਲਿਆ, ਹੈਰਾਨ ਕਰੇਗਾ ਪੂਰਾ ਮਾਮਲਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 


https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri