ਕੈਪਟਨ ਅਮਰਿੰਦਰ ਸਿੰਘ ਨੂੰ ‘ਆਵਾਜ਼-ਏ-ਪੰਜਾਬ’ ਐਵਾਰਡ ਦੇਣ ਦੀ ਮੰਗ

10/22/2020 1:07:30 AM

ਸੁਲਤਾਨਪੁਰ ਲੋਧੀ,(ਧੀਰ)- ਕੇਦਰੀ ਸਰਕਾਰ ਵੱਲੋਂ ਪਾਸ ਕੀਤੇ ਵਿਰੋਧੀ ਬਿੱਲਾਂ ਦੇ ਕਾਨੰਨ ਨੂੰ ਪੰਜਾਬ ਵਿਧਾਨ ਸਭਾ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੱਦ ਕਰਕੇ ਇਤਿਹਾਸਕ ਤੇ ਦਲੇਰਾਨਾਂ ਫੈਸਲਾ ਲਿਆ ਹੈ ਉਸ ਨਾਲ ਸਮੁੱਚੇ ਪੰਜਾਬ ਦੀ ਕਿਸਾਨੀ ਵੱਲੋਂ ਉਨ੍ਹਾਂ ਨੂੰ ਕਿਸਾਨਾਂ ਦਾ ਰਾਖਾ ਆਵਾਜ਼-ਏ-ਪੰਜਾਬ ਦਾ, ਕੌਮਾਤਰੀ ਐਵਾਰਡ ਦੇਣਾ ਚਾਹੀਦਾ ਹੈ। ਇਹ ਵਿਚਾਰ ਪ੍ਰਮੁੱਖ ਕਾਗਰਸੀ ਆਗੂ ਤੇ ਸਰਪੰਚ ਜਸਪਾਲ ਸਿੰਘ ਠੇਕੇਦਾਰ, ਸਰਪੰਚ ਲਾਭ ਸਿੰਘ ਨਬੀਪੁਰ, ਸਰਪੰਚ ਗੁਰਦੇਵ ਸਿੰਘ ਪੱਪਾ ਨੇ ਗੱਲਬਾਤ ਕਰਦਿਆਂ ਕਹੇ।

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਖੇਤੀ ਸਬੰਧੀ ਲਿਆਂਦੇ ਤਿੰਨ ਕਾਨੂੰਨਾਂ ਨਾਲ ਸਿਰਫ ਕਿਸਾਨ ਹੀ ਨਹੀਂ, ਸਗੋਂ ਸੂਬੇ ਦਾ ਸਮੁੱਚਾ ਅਰਥਚਾਰਾ ਤਬਾਹ ਹੋ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਿਛਲੀ ਸਰਕਾਰ ਦੌਰਾਨ ਪਾਣੀਆਂ ਦੀ ਰਾਖੀ ਲਈ ਐੱਸ. ਵਾਈ. ਐੱਲ. ਸਬੰਧੀ ਇਤਿਹਿਾਸਕ ਫੈਸਲਾ ਲਿਆ ਸੀ ਤੇ ਹੁਣ ਜਦੋਂ ਪੰਜਾਬ ਤੇ ਮੁਡ਼ ਭੀਡ਼ ਬਣੀ ਤਾਂ ਇੱਕ ਵਾਰ ਫੇਰ ਉਹਨਾ ਨੇ ਲੋਕ ਪੱਖੀ ਆਗੂ ਹੋਣ ਦਾ ਸਬੂਤ ਦਿੰਦਿਆ ਕੇਦਰ ਦੇ ਕਾਨੰਨਾਂ ਖਿਲਾਫ ਵਿਧਾਨ ਸਭਾ ’ਚ ਬਿੱਲ ਲਿਆਦੇ ਹਨ।

ਉਨ੍ਹਾਂ ਸਮੂਹ ਕਿਸਾਨ ਜਥੇਬੰਦੀਆਂ, ਆਡ਼ਤੀਆ ਐਸੋਸ਼ੀਏਸਨ, ਮਜ਼ਦੂਰਾਂ ਸਮੇਤ ਸਾਰੇ ਵਰਗ ਨੂੰ ਅਪੀਲ ਕੀਤੀ ਕਿ ਉਹ ਇੱਕ ਜੁਟ ਹੋ ਕੇ ਕੈਪਟਨ ਸਰਕਾਰ ਦੇ ਹੱਥ ਮਜਬੂਤ ਕਰਨ ਤਾਂ ਜੋ ਕੇਦਰ ਦੀ ਕਿਸਾਨ ਵਿਰੋਧੀ ਮੋਦੀ ਸਰਕਾਰ ਨੂੰ ਅਜਿਹਾ ਸਬਕ ਸਿਖਾਇਆ ਜਾਵੇ ਕਿ ਉਹ ਦੇਸ਼ ਦੇ ਅੰਨ ਦਾਤੇ ਖਿਲਾਫ ਕੋਡੀਆਂ ਚਾਲਾਂ ਨੂੰ ਆਪ ਮੁਹਾਰੇ ਹੀ ਬੰਦ ਕਰ ਦੇਵੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਹਮੇਸ਼ਾ ਹੀ ਪੰਜਾਬ ਦੇ ਕਿਸਾਨਾਂ ਦਾ ਸਮਰਥਨ ਕੀਤਾ ਹੈ ਤੇ ਭਵਿੱਖ ’ਚ ਵੀ ਕਾਂਗਰਸੀ ਕਿਸਾਨੀ ਹਿੱਤਾਂ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹਨ।

Bharat Thapa

This news is Content Editor Bharat Thapa