ਸੜਕ ਹਾਦਸੇ ''ਚ ਮੋਟਰਸਾਈਕਲ ਸਵਾਰ ਜਨਾਨੀ ਦੀ ਮੌਤ

08/25/2020 1:58:52 PM

ਟਾਂਡਾ ਉੜਮੁੜ (ਮੋਮੀ,ਪੰਡਿਤ): ਹਾਈਵੇਅ ਤੇ ਪਿੰਡ ਖੁੱਡਾ ਦੇ ਰੇਲਵੇ ਸਟੇਸ਼ਨ ਨੇੜੇ ਅੱਜ ਸਵੇਰੇ ਵਾਪਰੇ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਇਕ ਜਨਾਨੀ ਦੀ ਮੌਤ ਤੇ ਉਸ ਦੇ ਪਤੀ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਹਾਦਸਾ ਅੱਜ ਸਵੇਰੇ ਕਰੀਬ 9.30 ਵਜੇ ਕਰੀਬ  ਵਾਪਰਿਆ। ਸੇਵਾ ਮੁਕਤ ਫੌਜੀ ਭੀਮ ਸੈਨ ਪੁੱਤਰ ਜਸਵੰਤ ਰਾਏ ਆਪਣੀ ਪਤਨੀ ਕਮਲਾ ਦੇਵੀ ਵਾਸੀ ਦੀਪ ਨਗਰ ਜਲੰਧਰ ਪਿੰਡ ਭੱਟੀਆ ਨਜ਼ਦੀਕ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਜਾ ਰਹੇ ਸਨ ਅਤੇ ਅਚਾਨਕ ਖੁਣਖੁਣਾ ਮੋੜ ਨੇੜੇ ਟਰੱਕ ਦੀ ਲਪੇਟ 'ਚ ਆ ਕੇ ਗੰਭੀਰ ਜ਼ਖ਼ਮੀ ਹੋ ਗਏ।

ਦੋਵਾਂ ਨੂੰ ਹੀ ਨਿਸ਼ਕਾਮ ਸੇਵਾ ਸੁਸਾਇਟੀ ਖੁੱਡਾ ਦੀ ਐਂਬੂਲੈਂਸ ਵਲੋਂ ਸਰਕਾਰੀ ਹਸਪਤਾਲ ਦੇ ਦਸੂਹਾ ਪਹੁੰਚਾਇਆ ਗਿਆ, ਜਿੱਥੋਂ ਮੁੱਢਲੀ ਸਹਾਇਤਾ ਉਪਰੰਤ ਉਨ੍ਹਾਂ ਦੀ ਹਾਲਤ ਗੰਭੀਰ ਦੇਖਦਿਆਂ ਜਲੰਧਰ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਜਿੱਥੇ ਇਕ ਨਿੱਜੀ ਹਸਪਤਾਲ 'ਚ ਇਲਾਜ ਦੌਰਾਨ ਕਮਲਾ ਦੇਵੀ ਦੀ ਮੌਤ ਹੋ ਗਈ ਅਤੇ ਜਸਵੰਤ ਰਾਏ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਟਾਂਡਾ ਪੁਲਸ ਹਾਦਸੇ ਦੀ ਜਾਂਚ ਕਰ ਰਹੀ ਹੈ।

Shyna

This news is Content Editor Shyna