ਸ਼ੱਕੀ ਹਾਲਾਤ ’ਚ 45 ਸਾਲਾ ਵਿਅਕਤੀ ਦੀ ਮੌਤ

06/15/2019 5:09:39 AM

ਜਲੰਧਰ, (ਮਹੇਸ਼)–18 ਸਾਲਾਂ ਤੋਂ ਪਤਨੀ ਅਤੇ ਬੱਚਿਆਂ ਤੋਂ ਅਲੱਗ ਰਹਿ ਰਹੇ 45 ਸਾਲ ਦੇ ਇਕ ਵਿਅਕਤੀ ਦੀ ਅੱਜ ਥਾਣਾ ਸਦਰ ਦੇ ਪਿੰਡ ਅਲੀਪੁਰ ਵਿਚ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਉਹ ਹਿਮਾਚਲ ਵਿਖੇ ਰਹਿ ਰਿਹਾ ਸੀ। ਕੁਝ ਦਿਨ ਪਹਿਲਾਂ ਹੀ ਉਹ ਪਿੰਡ ਅਲੀਪੁਰ ਆਇਆ ਸੀ, ਜਿਥੇ ਉਸਦੀ ਮੌਤ ਹੋ ਗਈ। ਉਸ ਦੀ ਪਛਾਣ ਨਿਰਮਲ ਚੰਦ ਪੁੱਤਰ ਸਤਨਾਮ ਚੰਦ ਵਜੋਂ ਹੋਈ ਹੈ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਦਰ ਦੇ ਏ. ਐੱਸ. ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਪੁਲਸ ਨੇ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪਤੀ ਦੇ ਮਰਨ ਦੀ ਸੂਚਨਾ ਮਿਲਦੇ ਹੀ ਉਸਦੀ ਪਤਨੀ ਵੀ ਪਿੰਡ ਅਲੀਪੁਰ ਵਿਚ ਪਹੁੰਚ ਗਈ ਜੋ ਕਿ 18 ਸਾਲਾਂ ਤੋਂ ਉਸ ਤੋਂ ਅਲੱਗ ਰਹਿ ਰਹੀ ਸੀ।

Bharat Thapa

This news is Content Editor Bharat Thapa