ਪਟਾਕਿਆਂ ਦੀ ਸਟੋਰੇਜ ਤੇ ਵਿਕਰੀ ਲਈ ਡਰਾਅ ਰਾਹੀਂ ਜਾਰੀ ਹੋਣਗੇ 17 ਆਰਜ਼ੀ ਲਾਇਸੈਂਸ: ਜ਼ਿਲਾ ਮੈਜਿਸਟਰੇਟ

10/31/2020 2:15:58 PM

ਕਪੂਰਥਲਾ (ਮਹਾਜਨ/ਮਲਹੋਤਰਾ)— ਜ਼ਿਲ੍ਹਾ ਮੈਜਿਸਟਰੇਟ ਦੀਪਤੀ ਉਪੱਲ ਨੇ ਦੱਸਿਆ ਕਿ ਜ਼ਿਲ੍ਹਾ ਕਪੂਰਥਲਾ ਵਿਖੇ ਸਮਰੱਥ ਅਧਿਕਾਰੀ ਵਲੋਂ ਨਿਰਧਾਰਿਤ ਕੀਤੇ ਗਏ ਸਥਾਨਾਂ 'ਤੇ ਪਟਾਕਿਆਂ ਦੀ ਆਰਜ਼ੀ ਸਟੋਰੇਜ ਅਤੇ ਵਿਕਰੀ ਲਈ 17 ਆਰਜ਼ੀ ਲਾਇਸੈਂਸ ਡਰਾਅ ਰਾਹੀਂ ਦਿੱਤੇ ਜਾਣਗੇ। ਆਰਜ਼ੀ ਲਾਇਸੈਂਸ ਲੈਣ ਦੇ ਚਾਹਵਾਨ ਵਿਅਕਤੀ 2 ਨਵੰਬਰ ਨੂੰ ਸ਼ਾਮ 5 ਵਜੇ ਤੱਕ ਜ਼ਿਲ੍ਹੇ ਦੇ ਸੇਵਾ ਕੇਂਦਰਾਂ 'ਚ ਆਪਣੀ ਦਰਖ਼ਾਸਤ ਦੇ ਸਕਦੇ ਹਨ। ਜਿਸ ਦੇ ਨਾਲ ਸ਼ਨਾਖਤੀ ਕਾਰਡ, ਸਵੈ ਘੋਸ਼ਣਾ ਪੱਤਰ ਲਗਾਇਆ ਜਾਵੇਗਾ।

ਇਹ ਵੀ ਪੜ੍ਹੋ: ਟਾਂਡਾ: 6 ਸਾਲਾ ਬੱਚੀ ਨਾਲ ਹੋਈ ਹੈਵਾਨੀਅਤ ਦੇ ਮਾਮਲੇ ਸਬੰਧੀ ਪੇਸ਼ ਕੀਤੇ ਚਲਾਨ 'ਚ ਹੋਏ ਵੱਡੇ ਖੁਲਾਸੇ

ਉਨ੍ਹਾਂ ਦੱਸਿਆ ਕਿ ਦਰਖਾਸਤ ਫਾਰਮ ਪੰਜਾਬ ਸਰਕਾਰ ਦੀ ਵੈਬਸਾਈਟ www.punjab.gov.in 'ਤੇ ਅਤੇ ਸੇਵਾ ਕੇਂਦਰਾਂ 'ਚ ਉਪਲਬੱਧ ਹੈ। ਦਰਖਾਸਤ ਨਾਲ 100 ਰੁਪਏ ਫ਼ੀਸ ਸੇਵਾ ਕੇਂਦਰਾਂ ਵਲੀ ਪ੍ਰਾਪਤ ਕੀਤੀ ਜਾਵੇਗੀ ਅਤੇ ਨਿਰਧਾਰਿਤ ਮਿਤੀ ਭਾਵ 02.11.2020 ਦਿਨ ਸੋਮਵਾਰ ਨੂੰ ਸ਼ਾਮ 5 ਵਜੇ ਤੋਂ ਬਾਅਦ ਦਰਖਾਸਤਾਂ ਪ੍ਰਾਪਤ ਨਹੀਂ ਕੀਤੀਆਂ ਜਾਣਗੀਆਂ। ਨਿਰਧਾਰਿਤ ਮਿਤੀ ਤੇ ਸਮੇਂ ਤਕ ਪ੍ਰਾਪਤ ਹੋਈਆਂ ਦਰਖਾਸਤਾਂ ਵਿਚੋਂ ਆਰਜ਼ੀ ਲਾਇਸੈਂਸ ਮਿਤੀ 05.11.2020 ਨੂੰ ਜ਼ਿਲਾ ਪ੍ਰਬੰਧਕੀ ਕੰਪਲੈਕਸ ਦਫ਼ਤਰ ਡਿਪਟੀ ਕਮਿਸ਼ਨਰ ਕਪੂਰਥਲਾ ਵਿਖੇ ਸਵੇਰੇ 11 ਵਜੇ ਡਰਾਅ ਦੁਆਰਾ ਜਾਰੀ ਕੀਤੇ ਜਾਣਗੇ ।

ਇਹ ਵੀ ਪੜ੍ਹੋ: ਦਲਿਤ ਵਿਦਿਆਰਥੀਆਂ ਨੂੰ ਕੈਪਟਨ ਦੀ ਵੱਡੀ ਸੌਗਾਤ, ਪੋਸਟ ਮ੍ਰੈਟਿਕ ਸਕਾਲਰਸ਼ਿਪ ਕੀਤੀ ਲਾਂਚ

shivani attri

This news is Content Editor shivani attri