ਏ.ਐੱਸ.ਆਈ. ਸਣੇ 4 ਵਿਅਕਤੀ ਕੋਰੋਨਾ ਪਾਜ਼ੇਟਿਵ

07/24/2020 6:31:22 PM

ਨਵਾਂਸ਼ਹਿਰ (ਤ੍ਰਿਪਾਠੀ)— ਲੁਧਿਆਣਾ ਵਿਖੇ ਤਾਇਨਾਤ ਏ. ਐੱਸ.ਆਈ. ਸਣੇ 4 ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਰਾਜਿੰਦਰ ਪ੍ਰਸਾਦ ਭਾਟੀਆ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਰਟੈਂਡਾ ਵਾਸੀ ਏ. ਐੱਸ. ਆਈ. ਸੁਖਵਿੰਰਦਰ ਸਿੰਘ ਜੋ ਕਿ ਲੁਧਿਆਣਾ ਵਿਖੇ ਤਾਇਨਾਤ ਹੈ, ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ, ਦੁਬਈ ਤੋਂ ਪਰਤੇ ਰਾਜਿੰਦਰ ਸਿੰਘ ਜਿਸ ਨੂੰ ਰਿਆਤ ਕਾਲਜ ਵਿਖੇ ਏਕਾਂਤਵਾਸ ਕੀਤਾ ਗਿਆ ਸੀ, ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਮੋਹਾਲੀ ਦੇ ਹਸਪਤਾਲ 'ਚ ਕੰਮ ਕਰਨ ਵਾਲਾ ਟਵਿੰਕਲ ਅਤੇ ਬਲਾਚੌਰ ਦੇ ਪਿੰਡ ਬਨ੍ਹਾਂ ਵਾਸੀ 24 ਸਾਲਾਂ ਮਹਿਲਾ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ, ਜੋ ਕਿ ਜਲੰਧਰ ਤੋਂ ਹਾਸਲ ਹੋਇਆ ਕੇਸ ਹੈ।

ਉਨ੍ਹਾਂ ਦੱਸਿਆ ਕਿ ਜ਼ਿਲੇ 'ਚ ਹੁਣ ਤਕ ਕੋਰੋਨਾ ਦੇ ਕੁਲ 279 ਮਾਮਲੇ ਸਾਹਮਣੇ ਆਏ ਹਨ, ਜਿਸ 'ਚੋਂ 221 ਵਿਅਕਤੀ ਰਿਕਵਰ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ, 2 ਦੀ ਮੌਤ ਹੋਈ ਹੈ, ਜਦਕਿ 56 ਮਾਮਲੇ ਐਕਟਿਵ ਹਨ, ਜੋ ਜ਼ਿਲੇ ਦੇ ਵੱਖ-ਵੱਖ ਆਈਸੋਲੇਟਰ ਸੈਂਟਰਾਂ 'ਤੇ ਜ਼ੇਰੇ ਇਲਾਜ ਹਨ। ਉਨ੍ਹਾਂ ਦੱਸਿਆ ਕਿ ਬੀਤੇ ਦਿਨ 219 ਵਿਅਕਤੀਆਂ ਦੇ ਨਮੂਨੇ ਲਏ ਗਏ ਹਨ, ਜਦਕਿ 212 ਦੇ ਨਤੀਜੇ ਅਵੈਟਿਡ ਹਨ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ 94 ਵਿਅਕਤੀਆਂ ਨੂੰ ਜ਼ਿਲ੍ਹੇ 'ਚ ਹੋਮ ਕੁਆਰੰਟਾਈਨ ਅਤੇ 26 ਨੂੰ ਹੋਮ ਆਈਸੋਲੇਟ ਕੀਤਾ ਗਿਆ ਹੈ।

shivani attri

This news is Content Editor shivani attri