ਜਲੰਧਰ ਜ਼ਿਲੇ੍ਹ ’ਚ 20 ਹਜ਼ਾਰ ਦੇ ਕਰੀਬ ਪਹੁੰਚੀ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ

01/04/2021 4:01:46 PM

ਜਲੰਧਰ (ਰੱਤਾ)— ਜ਼ਿਲ੍ਹੇ ’ਚ ਪਿਛਲੇ 303 ਦਿਨਾਂ ’ਚ ਕੋਰੋਨਾ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ 20,000 ਦੇ ਕਰੀਬ ਪਹੁੰਚ ਗਈ ਹੈ। ਐਤਵਾਰ ਨੂੰ ਵੀ 16 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ, ਜਦਕਿ ਇਲਾਜ ਅਧੀਨ ਇਕ ਹੋਰ ਮਰੀਜ਼ ਨੇ ਦਮ ਤੋੜ ਦਿੱਤਾ।

ਇਹ ਵੀ ਪੜ੍ਹੋ : ਪਿਆਰ ਦਾ ਖ਼ੌਫ਼ਨਾਕ ਅੰਤ: ਕੁੜੀ ਵੱਲੋਂ ਵਿਆਹ ਤੋਂ ਇਨਕਾਰ ਕਰਨ ’ਤੇ ਦੁਬਈ ਤੋਂ ਆਏ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਮਹਿਕਮੇ ਨੂੰ ਐਤਵਾਰ ਕੁੱਲ 20 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ ’ਚੋਂ 4 ਲੋਕ ਦੂਜੇ ਜ਼ਿਲਿ੍ਹਆਂ ਨਾਲ ਸਬੰਧਤ ਪਾਏ ਗਏ। ਜ਼ਿਲੇ੍ਹ ਦੇ ਪਾਜ਼ੇਟਿਵ ਆਉਣ ਵਾਲੇ 16 ਮਰੀਜ਼ਾਂ ਵਿਚ ਰੂਪ ਨਗਰ ਗੜ੍ਹਾ ਰੋਡ ਦੇ ਇਕ ਪਰਿਵਾਰ ਦੇ 2 ਮੈਂਬਰ ਸ਼ਾਮਲ ਹਨ। ਓਧਰ ਇਹ ਵੀ ਪਤਾ ਲੱਗਾ ਹੈ ਕਿ ਨਿੱਜੀ ਹਸਪਤਾਲ ’ਚ ਇਲਾਜ ਅਧੀਨ ਪਿੰਡ ਤੱਲ੍ਹਣ ਨਿਵਾਸੀ 57 ਸਾਲਾ ਬਲਬੀਰ ਚੰਦ ਨੇ ਕੋੋਰੋਨਾ ਨਾਲ ਲੜਦਿਆਂ ਦਮ ਤੋੜ ਦਿੱਤਾ।

ਇਹ ਵੀ ਪੜ੍ਹੋ :ਢੀਂਡਸਾ ਦੀ ਮੋਦੀ ਨੂੰ ਸਲਾਹ, ਇਤਿਹਾਸ ਤੋਂ ਲੈਣ ਸਬਕ ਤੇ ਨਾ ਦੋਹਰਾਉਣ ਇੰਦਰਾ ਗਾਂਧੀ ਵਾਲੀ ਗਲਤੀ

2490 ਦੀ ਰਿਪੋਰਟ ਆਈ ਨੈਗੇਟਿਵ ਅਤੇ 31 ਨੂੰ ਮਿਲੀ ਛੁੱਟੀ
ਸਿਹਤ ਮਹਿਕਮੇ ਤੋਂ ਐਤਵਾਰ ਨੂੰ ਮਿਲੀ ਜਾਣਕਾਰੀ ਅਨੁਸਾਰ ਮਹਿਕਮੇ ਨੂੰ 2490 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ’ਚੋਂ 31 ਹੋਰਨਾਂ ਨੂੰ ਛੁੱਟੀ ਦੇ ਦਿੱਤੀ ਗਈ। ਵਿਭਾਗ ਨੇ 2336 ਲੋਕਾਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲਏ ਹਨ।

ਇਹ ਵੀ ਪੜ੍ਹੋ : ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ’ਚ ਲਾਹੇਵੰਦ ਹੁੰਦੈ ਦਾਲਚੀਨੀ ਵਾਲਾ ਦੁੱਧ, ਹੋਰ ਵੀ ਜਾਣੋ ਲਾਜਵਾਬ ਫਾਇਦੇ

ਜਲੰਧਰ ਜ਼ਿਲ੍ਹੇ ’ਚ ਕੋਰੋਨਾ ਦੀ ਸਥਿਤੀ
ਕੁੱਲ ਸੈਂਪਲ - 482882
ਨੈਗੇਟਿਵ ਆਏ- 442692
ਪਾਜ਼ੇਟਿਵ ਆਏ- 19998
ਡਿਸਚਾਰਜ ਹੋਏ- 19044
ਮੌਤਾਂ ਹੋਈਆਂ- 644
ਐਕਟਿਵ ਕੇਸ - 310

ਇਹ ਵੀ ਪੜ੍ਹੋ : ਗੋਰਾਇਆ ’ਚ ਵੱਡੀ ਵਾਰਦਾਤ, ਲੁਟੇਰਿਆਂ ਨੇ ਨੌਜਵਾਨ ਨੂੰ ਮਾਰੀ ਗੋਲੀ

ਇੰਝ ਪਹੁੰਚੀ 20 ਹਜ਼ਾਰ ਦੇ ਕਰੀਬ ਕੋਰੋਨਾ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ
5 ਮਾਰਚ ਤੋਂ 8 ਜੁਲਾਈ (126 ਦਿਨ) 1000 ਮਰੀਜ਼
9 ਜੁਲਾਈ ਤੋਂ 26 ਜੁਲਾਈ (18 ਦਿਨ) 1000 ਮਰੀਜ਼
27 ਜੁਲਾਈ ਤੋਂ 9 ਅਗਸਤ (14 ਦਿਨ) 1000 ਮਰੀਜ਼
10 ਅਗਸਤ ਤੋਂ 16 ਅਗਸਤ (7 ਦਿਨ) 1000 ਮਰੀਜ਼
17 ਅਗਸਤ ਤੋਂ 21 ਅਗਸਤ (5 ਦਿਨ) 1000 ਮਰੀਜ਼
22 ਅਗਸਤ ਤੋਂ 28 ਅਗਸਤ (7 ਦਿਨ) 1000 ਮਰੀਜ਼
29 ਅਗਸਤ ਤੋਂ 3 ਸਤੰਬਰ (4 ਦਿਨ) 1000 ਮਰੀਜ਼
4 ਸਤੰਬਰ ਤੋਂ 7 ਸਤੰਬਰ (4 ਦਿਨ) 1000 ਮਰੀਜ਼
8 ਸਤੰਬਰ ਤੋਂ 11 ਸਤੰਬਰ (4 ਦਿਨ) 1000 ਮਰੀਜ਼
12 ਸਤੰਬਰ ਤੋਂ 15 ਸਤੰਬਰ (4 ਦਿਨ) 1000 ਮਰੀਜ਼
16 ਸਤੰਬਰ ਤੋਂ 19 ਸਤੰਬਰ (4 ਦਿਨ) 1000 ਮਰੀਜ਼
20 ਸਤੰਬਰ ਤੋਂ 24 ਸਤੰਬਰ (5 ਦਿਨ) 1000 ਮਰੀਜ਼
25 ਸਤੰਬਰ ਤੋਂ 1 ਅਕਤੂਬਰ (7 ਦਿਨ) 1000 ਮਰੀਜ਼
2 ਅਕਤੂਬਰ ਤੋਂ 11 ਅਕਤੂਬਰ (10 ਦਿਨ) 1000 ਮਰੀਜ਼
12 ਅਕਤੂਬਰ ਤੋਂ 30 ਅਕਤੂਬਰ (19 ਦਿਨ) 1000 ਮਰੀਜ਼
31 ਅਕਤੂਬਰ ਤੋਂ 13 ਨਵੰਬਰ (14 ਦਿਨ) 1000 ਮਰੀਜ਼
14 ਨਵੰਬਰ ਤੋਂ 23 ਨਵੰਬਰ (10 ਦਿਨ) 1000 ਮਰੀਜ਼
24 ਨਵੰਬਰ ਤੋਂ 1 ਦਸੰਬਰ (8 ਦਿਨ) 1000 ਮਰੀਜ਼
2 ਦਸੰਬਰ ਤੋਂ 13 ਦਸੰਬਰ (12 ਦਿਨ) 1000 ਮਰੀਜ਼
14 ਦਸੰਬਰ ਤੋਂ 3 ਜਨਵਰੀ (21 ਦਿਨ) 998 ਮਰੀਜ਼

ਇਹ ਵੀ ਪੜ੍ਹੋ : ਵੱਡੀ ਖ਼ਬਰ: ਜਲੰਧਰ ’ਚ 6 ਸਾਲਾ ਬੱਚੀ ਦਾ ਜਬਰ-ਜ਼ਿਨਾਹ ਤੋਂ ਬਾਅਦ ਗਲਾ ਘੁੱਟ ਕੇ ਕਤਲ

ਇਹ ਵੀ ਪੜ੍ਹੋ :ਸ਼ੱਕੀ ਹਾਲਾਤ ’ਚ ਨੌਜਵਾਨ ਦੀ ਦਰੱਖ਼ਤ ਨਾਲ ਲਟਕਦੀ ਮਿਲੀ ਲਾਸ਼, ਵੇਖ ਲੋਕਾਂ ਦੇ ਉੱਡੇ ਹੋਸ਼

shivani attri

This news is Content Editor shivani attri