ਜਲੰਧਰ ਜ਼ਿਲ੍ਹੇ ਵਿੱਚ ਕੋਰੋਨਾ ਦੇ 16 ਨਵੇਂ ਕੇਸ ਮਿਲੇ, 44 ਹੋਏ ਰਿਕਵਰ

01/10/2021 11:20:10 AM

ਜਲੰਧਰ (ਰੱਤਾ)–ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਪਾਜ਼ੇਟਿਵ ਆਉਣ ਵਾਲੇ ਵਿਅਕਤੀਆਂ ਦੀ ਗਿਣਤੀ ਕਾਫੀ ਘੱਟ ਆ ਰਹੀ ਹੈ। ਸ਼ਨੀਵਾਰ ਨੂੰ ਵੀ ਜ਼ਿਲ੍ਹੇ ਵਿੱਚ ਕੋਰੋਨਾ ਦੇ ਸਿਰਫ 16 ਨਵੇਂ ਕੇਸ ਮਿਲੇ, ਜਦੋਂ ਕਿ 44 ਰਿਕਵਰ ਹੋਏ।ਸਿਹਤ ਵਿਭਾਗ ਵੱਲੋਂ ਪ੍ਰੈੱਸ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਵਿਭਾਗ ਨੂੰ ਸ਼ਨੀਵਾਰ ਵੱਖ-ਵੱਖ ਸਰਕਾਰੀ ਅਤੇ ਨਿੱਜੀ ਲੈਬਾਰਟਰੀਆਂ ਤੋਂ ਕੁੱਲ 19 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ ਵਿਚੋਂ 16 ਲੋਕ ਜ਼ਿਲੇ ਦੇ ਪਾਏ ਗਏ। ਪਾਜ਼ੇਟਿਵ ਆਉਣ ਵਾਲੇ ਮਰੀਜ਼ ਨਿਊ ਸੰਤੋਖਪੁਰਾ, ਨਾਨਕ ਨਗਰ, ਸ਼ਾਸਤਰੀ ਨਗਰ, ਦਕੋਹਾ, ਨਿਊ ਵਿਜੇ ਨਗਰ, ਅਰਬਨ ਅਸਟੇਟ ਆਦਿ ਇਲਾਕਿਆਂ ਦੇ ਰਹਿਣ ਵਾਲੇ ਹਨ।

ਇਹ ਵੀ ਪੜ੍ਹੋ : ਕੱਚੇ ਮੁਲਾਜ਼ਮਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਅਨੋਖਾ ਫ਼ਰਮਾਨ

4597 ਦੀ ਰਿਪੋਰਟ ਆਈ ਨੈਗੇਟਿਵ ਅਤੇ 44 ਨੂੰ ਮਿਲੀ ਛੁੱਟੀ
ਸਿਹਤ ਮਹਿਕਮੇ ਤੋਂ ਸ਼ਨੀਵਾਰ ਨੂੰ ਮਿਲੀ ਜਾਣਕਾਰੀ ਅਨੁਸਾਰ ਵਿਭਾਗ ਨੂੰ 4597 ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 44 ਹੋਰਨਾਂ ਨੂੰ ਛੁੱਟੀ ਦੇ ਦਿੱਤੀ ਗਈ। ਵਿਭਾਗ ਦੀਆਂ ਟੀਮਾਂ ਨੇ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ 3194 ਹੋਰ ਲੋਕਾਂ ਦੇ ਸੈਂਪਲ ਲਏ ਹਨ।

ਇਹ ਵੀ ਪੜ੍ਹੋ : ਟਰੈਕਟਰ ਮਾਰਚ ’ਤੇ ਨਵਜੋਤ ਸਿੱਧੂ ਦਾ ਟਵੀਟ, ਨਿਸ਼ਾਨੇ ’ਤੇ ਲਈ ਕੇਂਦਰ ਸਰਕਾਰ

ਜਲੰਧਰ ਵਿੱਚ ਕੋਰੋਨਾ ਦੀ ਸਥਿਤੀ 
ਕੁੱਲ ਸੈਂਪਲ-500642
ਨੈਗੇਟਿਵ ਆਏ-459902
ਪਾਜ਼ੇਟਿਵ ਆਏ-20145
ਡਿਸਚਾਰਜ ਹੋਏ-19261
ਮੌਤਾਂ ਹੋਈਆਂ-650
ਐਕਟਿਵ ਕੇਸ-234
ਇਹ ਵੀ ਪੜ੍ਹੋ : ਕੰਮਕਾਜੀ ਬੀਬੀਆਂ ਲਈ ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਮੁਹੱਈਆ ਕਰਵਾਏਗੀ ਇਹ ਸਹੂਲਤ

shivani attri

This news is Content Editor shivani attri