ਕੋਰੋਨਾ ਪਾਜ਼ੀਟਿਵ ਔਰਤ ਦਾ ਇਲਾਜ ਕਰਨ ਵਾਲੇ ਡਾਕਟਰਾਂ ਨੇ ਪਰਿਵਾਰ ਸਣੇ ਸਟਾਫ ਦੇ ਦਿੱਤੇ ਸੈਂਪਲ

04/13/2020 2:29:49 PM

ਜਲੰਧਰ (ਰੱਤਾ)- ਐਤਵਾਰ ਨੂੰ ਸ਼ਾਹਕੋਟ ਬਲਾਕ ਦੀ ਜਿਸ ਮ੍ਰਿਤਕ ਔਰਤ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ, ਉਹ 6 ਤੋਂ 8 ਅਪ੍ਰੈਲ ਤੱਕ ਸਥਾਨਕ ਮਾਲ ਰੋਡ ਸਥਿਤ ਤਲਵਾੜ ਹਸਪਤਾਲ ਵਿਚ ਦਾਖਲ ਰਹੀ ਸੀ। ਐਤਵਾਰ ਨੂੰ ਉਕਤ ਔਰਤ ਕਮਲਜੀਤ ਕੌਰ ਦੀ ਰਿਪੋਰਟ ਜਦੋਂ ਪਾਜ਼ੀਟਿਵ ਆਈ ਤਾਂ ਸਿਹਤ ਵਿਭਾਗ ਅਤੇ ਪੁਲਸ ਦੀ ਟੀਮ ਤੁਰੰਤ ਤਲਵਾੜ ਹਸਪਤਾਲ ਪਹੁੰਚੀ। ਉਦੋਂ ਤਕ ਤਲਵਾੜ ਹਸਪਤਾਲ ਦੇ ਡਾ. ਆਦਰਸ਼ ਤਲਵਾੜ ਆਪਣੀ ਪਤਨੀ, ਬੇਟੀ ਅਤੇ 3 ਸਟਾਫ ਮੈਂਬਰਾਂ ਨੂੰ ਲੈ ਕੇ ਖੁਦ ਸਿਵਲ ਹਸਪਤਾਲ ਪਹੁੰਚ ਗਏ ਸਨ, ਜਿਥੇ ਉਨ੍ਹਾਂ ਨੇ ਕੋਰੋਨਾ ਦੇ ਸੈਂਪਲ ਦੇਣ ਉਪਰੰਤ ਖੁਦ ਨੂੰ ਕੁਆਰੰਟਾਈਨ ਕਰਨ ਦਾ ਵਾਅਦਾ ਕੀਤਾ ਅਤੇ ਘਰ ਚਲੇ ਗਏ।

ਉਧਰ ਸਿਹਤ ਵਿਭਾਗ ਦੀ ਟੀਮ ਦੀ ਅਗਵਾਈ ਕਰ ਰਹੇ ਜ਼ਿਲਾ ਸਿਹਤ ਅਫਸਰ ਡਾ. ਐੱਸ. ਐੱਸ. ਨਾਂਗਲ ਨੇ ਤਲਵਾੜ ਹਸਪਤਾਲ 'ਚ ਸੈਨੇਟਾਈਜ਼ੇਸ਼ਨ ਕਰਵਾਉਂਦੇ ਹੋਏ ਸਟਾਫ ਨੂੰ ਇਸ ਬਾਰੇ ਜਾਣਕਾਰੀ ਦਿੱਤੀ।

ਔਰਤ ਦਾ ਸਸਕਾਰ ਕਰਨ ਵਾਲਿਆਂ ਦੇ ਵੀ ਸੈਂਪਲ ਲਵੇਗਾ ਵਿਭਾਗ?
ਸ਼ਾਹਕੋਟ ਬਲਾਕ 'ਚੋਂ ਆਈ 50 ਸਾਲਾ ਜਿਸ ਔਰਤ ਦਾ ਕੋਰੋਨਾ ਟੈਸਟ ਸਿਹਤ ਵਿਭਾਗੀ ਦੀ ਟੀਮ ਨੇ ਉਸਦੀ ਮੌਤ ਤੋਂ ਬਾਅਦ ਕੀਤਾ ਸੀ, ਉਸ ਦੀ ਰਿਪੋਰਟ ਭਾਵੇਂ 3 ਦਿਨ ਬਾਅਦ ਪਾਜ਼ੇਟਿਵ ਆਈ ਹੈ ਪਰ ਇਸ ਦਾ ਸਸਕਾਰ ਤਾਂ ਪਰਿਵਾਰ ਵਾਲਿਆਂ ਨੇ ਰਿਪੋਰਟ ਆਉਣ ਤੋਂ ਪਹਿਲਾਂ ਹੀ ਕਰ ਦਿੱਤਾ ਸੀ। ਵਿਭਾਗ ਨੇ ਮ੍ਰਿਤਕ ਦੇਹ ਸਸਕਾਰ ਲਈ ਉਸ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਸੀ, ਫਿਰ ਵੀ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਕੀ ਉਸ ਦਾ ਸਸਕਾਰ ਕਰਨ ਵਾਲਿਆਂ ਦੇ ਵੀ ਸੈਂਪਲ ਲਏ ਜਣਗੇ?

shivani attri

This news is Content Editor shivani attri