ਬਿਜਲੀ ਮੁਲਾਜ਼ਮਾਂ ਨੇ ਲੋੜੀਂਦਾ ਸਾਮਾਨ ਨਾ ਮਿਲਣ ''ਤੇ ਰੋਸ ਪ੍ਰਗਟ ਕੀਤਾ

04/26/2020 1:41:40 PM

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)— ਟੈਕਨੀਕਲ ਸਰਵਿਸਿਜ਼ ਯੂਨੀਅਨ (ਰਜਿ.) (ਪੰ.ਰਾ.ਬਿ.ਬੋ) ਮੰਡਲ ਭੋਗਪੁਰ ਦੀ ਇਕ ਵਿਸ਼ੇਸ਼ ਮੀਟਿੰਗ ਮੰਡਲ ਪ੍ਰਧਾਨ ਦਿਲਵਰ ਸਿੰਘ ਸੈਣੀ ਦੀ ਅਗਵਾਈ ਵਿੱਚ ਹੋਈ। ਇਸ ਮੀਟਿੰਗ 'ਚ ਬਿਜਲੀ ਮੁਲਾਜ਼ਮਾਂ ਨੇ ਡਿਊਟੀ ਲਈ ਲੋੜੀਂਦਾ ਨਾ ਲੋੜੀਂਦਾ ਸਾਮਾਨ ਨਾ ਮਿਲਣ 'ਤੇ ਰੋਸ ਪ੍ਰਗਟ ਕੀਤਾ ਅਤੇ ਆਪਣੀਆਂ ਮੰਗਾਂ ਸਬੰਧੀ ਆਵਾਜ਼ ਬੁਲੰਦ ਕੀਤੀ ਮੀਟਿੰਗ ਉਪਰੰਤ ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਪ੍ਰਧਾਨ ਦਿਲਵਰ ਸਿੰਘ ਨੇ ਕਿਹਾ ਕਿ ਅੱਜ ਜਿੱਥੇ ਪੂਰੇ ਪੰਜਾਬ 'ਚ ਕੋਰੋਨਾ ਵਾਇਰਸ ਕਾਰਨ ਮਹਾਮਾਰੀ ਫੈਲੀ ਹੋਈ ਹੈ, ਉੱਥੇ ਹੀ ਜੋਖਮ ਭਰੇ ਸਮੇਂ 'ਚ ਬਿਜਲੀ ਬੋਰਡ ਦੇ ਮੁਲਾਜ਼ਮ ਦਿਨ-ਰਾਤ ਡਿਊਟੀ ਕਰ ਰਹੇ ਹਨ ਪਰ ਬਹੁਤ ਦੁੱਖ ਦੀ ਗੱਲ ਹੈ ਕਿ ਜਿੱਥੇ ਅਫਸਰਸ਼ਾਹੀ ਆਪਣੇ-ਆਪਣੇ ਘਰਾਂ ਵਿੱਚ ਬੈਠ ਕੇ ਆਰਾਮ ਕਰ ਰਹੀ ਹ, ਉੱਥੇ ਬਿਜਲੀ ਬੋਰਡ ਦੇ ਮੁਲਾਜ਼ਮ ਘਰ-ਘਰ ਜਾ ਕੇ ਲੋਕਾਂ ਨੂੰ ਬਿਜਲੀ ਸਪਲਾਈ ਦੀ ਸਹੂਲਤ ਪ੍ਰਦਾਨ ਕਰਵਾ ਰਹੇ ਹਨ।

ਇਹ ਵੀ ਪੜ੍ਹੋ :  ਜਲੰਧਰ 'ਚ ਹਾਈ ਸਿਕਿਓਰਿਟੀ ਦਰਮਿਆਨ ਚੱਲੀਆਂ ਗੋਲੀਆਂ

ਉਨ੍ਹਾਂ ਕਿਹਾ ਕਿ ਇਕ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਕਿ ਪੰਜਾਬ ਅੰਦਰ ਲਾਕ ਡਾਉਨ ਚੱਲ ਰਿਹਾ ਹੈ ਅਤੇ ਲਗਭਗ ਇਕ ਮਹੀਨੇ ਦਾ ਸਮਾਂ ਹੋ ਗਿਆ ਹੈ ਕਿ ਮਾਣਯੋਗ ਬਲਦੇਵ ਸਿੰਘ ਸਰਾਂ ਸੀ. ਐੱਮ. ਡੀ. ਪੀ. ਐੱਸ. ਪੀ. ਸੀ.ਐਲ. ਹੈੱਡ ਆਫਿਸ ਪਟਿਆਲਾ ਨੇ ਲਿਖਤੀ ਪੱਤਰ ਜਾਰੀ ਕਰਦਿਆਂ ਪੰਜਾਬ ਅੰਦਰ ਆਲ ਐਕਸੀਅਨ ਨੂੰ ਹੁਕਮ ਜਾਰੀ ਕੀਤੇ ਸਨ ਕਿ ਆਪਣੇ-ਆਪਣੇ ਅਧੀਨ ਆਉਂਦੇ ਐੱਸ. ਡੀ. ਓਜ਼ ਨੂੰ ਕਿਹਾ ਜਾਵੇ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਫੀਲਡ ਸਟਾਫ ਨੂੰ ਫ੍ਰੀ ਮਾਸਕ, ਸੈਨੇਟਾਈਜ਼ਰ,ਦਸਤਾਨੇ ਅਤੇ ਹੋਰ ਲੋੜੀਂਦਾ ਸਾਮਾਨ ਦਿੱਤਾ ਜਾਵੇ। ਇਸ ਦੇ ਬਾਵਜੂਦ ਸੀਨੀਅਰ ਕਾਰਜਕਾਰੀ ਇੰਜੀਨੀਅਰ ਸੰਚਾਲਨ ਮੰਡਲ ਭੋਗਪੁਰ ਅਧੀਨ ਕਿਸੇ ਵੀ ਸਬ ਡਿਵੀਜ਼ਨ 'ਚ ਕੋਈ ਵੀ ਸਾਮਾਨ ਨਹੀਂ ਮਿਲਿਆ। ਇਸ ਕਰਕੇ ਕਰਮਚਾਰੀਆਂ 'ਚ ਬਹੁਤ ਜ਼ਿਆਦਾ ਸਹਿਮ ਦਾ ਮਾਹੌਲ ਹੈ ਅਤੇ ਮੁਲਾਜ਼ਮਾਂ 'ਚ ਰੋਸ ਵੀ ਪਾਇਆ ਜਾ ਰਿਹਾ ਹੈ ਅਤੇ ਐਕਸੀਅਨ ਸਾਹਿਬ ਨੂੰ ਵਾਰ-ਵਾਰ ਫੋਨ 'ਤੇ ਵੀ ਕਿਹਾ ਗਿਆ ਅਤੇ ਅਤੇ ਆਪਣੀ ਇਸ ਮੰਗ ਸਬੰਧੀ ਐਕਸੀਅਨ ਸਾਹਿਬ ਨੂੰ ਮਿਲ ਕੇ ਵੀ ਜਾਣੂ ਕਰਵਾਇਆ ਗਿਆ ਹੈ ਪਰ ਕੋਈ ਵੀ ਸੁਣਵਾਈ ਨਹੀਂ ਹੋਈ।

ਇਹ ਵੀ ਪੜ੍ਹੋ :  ਜਲੰਧਰ ''ਚ ''ਕੋਰੋਨਾ'' ਕਾਰਨ ਤੀਜੀ ਮੌਤ, ਪੰਜਾਬ ''ਚ ਮੌਤਾਂ ਦਾ ਅੰਕੜਾ 18 ਤੱਕ ਪੁੱਜਾ

ਕਰਮਚਾਰੀਆਂ ਨੂੰ ਡਿਊਟੀ ਦੌਰਾਨ ਬਿਨਾਂ ਸਾਮਾਨ ਤੋਂ ਬਹੁਤ ਜ਼ਿਆਦਾ ਪ੍ਰੇਸ਼ਾਨੀ ਹੁੰਦੀ ਹੈ। ਉਨ੍ਹਾਂ ਕਿ ਪੰਜਾਬ ਅੰਦਰ ਹੋਰ ਮਹਿਕਮੇ ਦੇ ਮੁਲਾਜ਼ਮਾਂ ਦਾ 50 ਲੱਖ ਦਾ ਬੀਮਾ ਕੀਤਾ ਗਿਆ ਹੈ ਤਾਂ ਫਿਰ ਮੌਤ ਨਾਲ ਖੇਡ ਰਹੇ ਬਿਜਲੀ ਮੁਲਾਜ਼ਮਾਂ ਦਾ 50 ਲੱਖ ਦਾ ਬੀਮਾ ਵੀ ਕੀਤਾ ਜਾਵੇ ਤਾਂ ਕਿ ਬਿਜਲੀ ਮੁਲਾਜ਼ਮਾਂ ਦਾ ਮਨੋਬਲ ਬਹਾਲ ਰਹੇ ਇਸ ਤੋਂ ਇਲਾਵਾ ਉਨ੍ਹਾਂ ਸੀ. ਐੱਚ. ਬੀ ਵਾਲੇ ਕਾਮਿਆਂ ਨੂੰ ਵੀ ਸਾਮਾਨ ਨਾ ਮਿਲਣ 'ਤੇ ਚਿੰਤਾ ਪ੍ਰਗਟਾਈ ਅਤੇ ਸੀ. ਐੱਮ. ਡੀ. ਪਟਿਆਲਾ ਨੂੰ   ਬੇਨਤੀ ਕੀਤੀ ਕਿ ਜੇਕਰ ਲੋੜੀਂਦਾ ਸਾਮਾਨ ਨਾ ਮਿਲਿਆ ਤਾਂ ਕਰਮਚਾਰੀ ਡਿਊਟੀ ਦੇਣ 'ਚ ਅਸਮਰੱਥ ਹੋਣਗੇ ਅਤੇ ਨਾਲ ਹੀ ਪਬਲਿਕ ਨੂੰ ਬਿਜਲੀ ਸਪਲਾਈ ਸਹੀ ਤਰੀਕੇ ਨਾਲ ਨਾ ਮਿਲੀ ਤਾਂ ਇਸ ਦੀ ਜ਼ਿੰਮੇਵਾਰੀ ਐਕਸੀਅਨ ਭੋਗਪੁਰ ਦੀ ਹੋਵੇਗੀ। ਇਸ ਮੌਕੇ ਬਲਜੀਤ ਸਿੰਘ ਜਨਰਲ ਸਕੱਤਰ ਮੰਡਲ ਭੋਗਪੁਰ, ਲਾਈਨਮੈਨ ਰਾਜ ਕੁਮਾਰ, ਕੁਲਜਿੰਦਰ ਸਿੰਘ ਬਲੜਾ ਅਤੇ ਹੋਰ ਬਿਜਲੀ ਮੁਲਾਜ਼ਮ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ :  ਬਲਾਚੌਰ 'ਚੋਂ ਮਿਲੇ ਕੋਰੋਨਾ ਪਾਜ਼ੀਟਿਵ ਮਰੀਜ਼ ਬਾਰੇ ਸਾਹਮਣੇ ਆਈ ਇਹ ਗੱਲ, 3 ਪਿੰਡ ਹੋਏ ਸੀਲ

shivani attri

This news is Content Editor shivani attri