ਸੋਹਨ ਲਾਲ ਹਲਵਾਈ ਦੇ ਕੋਰੋਨਾ ਪੀੜਤ ਵਿਅਕਤੀ ਨਾਲ ਸੰਪਰਕ ਬਾਰੇ ਫੈਲਾਈ ਅਫਵਾਹ ਨਿਕਲੀ ਝੂਠੀ

03/29/2020 2:16:52 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਸ਼ਰਮਾ, ਮੋਮੀ)— ਬੀਤੇ ਦਿਨੀਂ ਕਿਸੇ ਸ਼ਰਾਰਤੀ ਅਨਸਰ ਵੱਲੋਂ ਫੇਸਬੁੱਕ 'ਤੇ ਪਿੰਡ ਜਾਜਾ ਦੇ ਇਕ ਵਸਨੀਕ ਸੋਹਣ ਲਾਲ ਹਲਵਾਈ ਬਾਰੇ ਝੂਠੀ ਪੋਸਟ ਪਾ ਕੇ ਅਫਵਾਹ ਫੈਲਾ ਦਿੱਤੀ ਕਿ ਹੋਲਾ-ਮਹੱਲੇ ਦੌਰਾਨ ਇਕ ਕੋਰੋਨਾ ਪੀੜਤ ਵਿਅਕਤੀ ਨਾਲ ਸੋਹਣ ਲਾਲ ਸੰਪਰਕ 'ਚ ਆਇਆ ਸੀ। ਇਸ ਅਫਵਾਹ ਨੂੰ ਪੜ੍ਹ ਕੇ ਸਾਰੇ ਪਿੰਡ 'ਚ ਹਫੜਾ-ਦਫੜੀ ਮਚ ਗਈ। ਇਸ ਅਫਵਾਹ ਦਾ ਸੱਚ ਜਾਨਣ ਲਈ ਐੱਸ. ਐੱਮ. ਓ ਟਾਂਡਾ ਡਾਕਟਰ ਕੇ. ਆਰ. ਬਾਲੀ ਵੱਲੋਂ ਤੁਰੰਤ ਗੰਭੀਰ ਨੋਟਿਸ ਲਿਆ ਗਿਆ ਅਤੇ ਉਨ੍ਹਾਂ ਨੇ ਕੇਸ ਦੀ ਸੱਚਾਈ ਦਾ ਪਤਾ ਲਗਾਉਣ ਲਈ ਸਿਹਤ ਮਹਿਕਮੇ ਵੱਲੋਂ ਗਠਿਤ ਰੈਪਿਡ ਰਿਸਪਾਂਸ ਦੀ ਟੀਮ ਨੂੰ ਬੀਤੇ ਦਿਨੀਂ ਡਾ. ਕਰਨ ਵਿਰਕ ਦੀ ਅਗਵਾਈ 'ਚ ਪਿੰਡ ਜਾਜਾ ਭੇਜਿਆ।

ਜਿਸ 'ਚ ਡਾ. ਬਿਸ਼ੰਬਰ ਲਾਲ,ਹੈਲਥ ਇੰਸਪੈਕਟਰ ਜਤਿੰਦਰ ਸਿੰਘ, ਮਲਟੀਪਲ ਹੈਲਥ ਵਰਕਰ ਹਰਿੰਦਰ ਸਿੰਘ ਅਤੇ ਬਲਜੀਤ ਸਿੰਘ ਵੱਲੋਂ ਸੋਹਣ ਲਾਲ ਹਲਵਾਈ ਦੇ ਘਰ ਜਾ ਕੇ ਉਸ ਦਾ ਅਤੇ ਉਸ ਦੇ ਬਾਕੀ ਸਾਰੇ ਪਰਿਵਾਰਕ ਮੈਂਬਰਾਂ ਕਰੋਨਾ ਵਾਇਰਸ ਬੀਮਾਰੀ ਨਾਲ ਸਬੰਧਤ ਲੱਛਣਾਂ ਬਾਰੇ ਬਾਰੀਕੀ ਨਾਲ ਮੈਡੀਕਲ ਜਾਂਚ ਕੀਤੀ ਗਈ ਜਾਂਚ ਤੋਂ ਬਾਅਦ ਐੱਸ. ਐੱਮ. ਓ ਟਾਂਡਾ ਡਾ. ਕੇ. ਆਰ. ਬਾਲੀ ਨੇ ਦੱਸਿਆ ਕਿ ਜਾਂਚ ਦੌਰਾਨ ਸੋਹਨ ਲਾਲ ਹਲਵਾਈ ਅਤੇ ਉਸ ਦੇ ਬਾਕੀ ਸਾਰੇ ਪ੍ਰਵਾਰਕ ਮੈਂਬਰਾਂ ਚ ਕੋਈ ਵੀ ਉਕਤ ਬੀਮਾਰੀ ਦਾ ਲੱਛਣ ਨਹੀਂ ਪਾਇਆ ਗਿਆ। ਸੋਹਨ ਲਾਲ ਉਸ ਦੇ ਸਾਰੇ ਪਰਿਵਾਰਿਕ ਮੈਂਬਰ ਬਿਲਕੁਲ ਠੀਕ-ਠਾਕ ਹਨ। ਇਸ ਮੌਕੇ ਹਲਵਾਈ ਸੋਹਨ ਲਾਲ ਨੇ ਦੱਸਿਆ ਕਿ ਉਹ ਹੋਲਾ ਮਹੱਲਾ ਜਾਂ ਹੋਰ ਕਿਸੇ ਮੇਲੇ 'ਚ ਕਦੇ ਵੀ ਸ਼ਾਮਲ ਨਹੀਂ ਹੋਇਆ। ਝੂਠੀ ਅਫਵਾਹ ਨਾਲ ਉਹ ਅਤੇ ਉਸ ਦਾ ਪਰਿਵਾਰ ਕਾਫੀ ਡਰੇ ਹੋਏ ਅਤੇ ਹੈਰਾਨ ਹਨ। ਜਾਂਚ ਤੋਂ ਬਾਅਦ ਉਸ ਦੇ ਪਰਿਵਾਰ ਅਤੇ ਪਿੰਡ ਜਾਜਾ ਵਾਸੀਆਂ ਨੇ ਰਾਹਤ ਮਹਿਸੂਸ ਕੀਤੀ ਉਨ੍ਹਾਂ ਨੇ ਝੂਠੀ ਅਫਵਾਹ ਫੈਲਾਉਣ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਸਰਕਾਰ ਪਾਸੋਂ ਮੰਗ ਕੀਤੀ ਹੈ।

shivani attri

This news is Content Editor shivani attri