18 ਕੋਰੋਨਾ ਪਾਜ਼ੇਟਿਵ ਕੇਸ ਆਉਣ ਤੋਂ ਬਾਅਦ ਪਿੰਡ ਨੰਗਲੀ (ਜਲਾਲਪੁਰ) ਨੂੰ ਪ੍ਰਸ਼ਾਸਨ ਨੇ ਐਲਾਨਿਆ ਕੰਟੇਨਮੈਂਟ ਜ਼ੋਨ

05/31/2020 11:13:59 AM

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਲਗਾਤਾਰ 18 ਕੋਰੋਨਾ ਪਾਜ਼ੇਟਿਵ ਕੇਸ ਆਉਣ ਤੋਂ ਬਾਅਦ ਆਖਿਰ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਵਾਇਰਸ ਦੇ ਪ੍ਰਸਾਰ ਦੀ ਰੋਕਥਾਮ ਦੇ ਮੱਦੇਨਜ਼ਰ ਪਿੰਡ ਨੂੰ ਕੰਟੇਨਮੈਂਟ ਜੋਨ ਐਲਾਨ ਦਿੱਤਾ। ਇਸ ਦੇ ਨਾਲ ਹੀ ਨੇੜੇ ਪੈਂਦੇ 10 ਪਿੰਡਾਂ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। ਹਾਂਲਾਕਿ ਕੰਟੇਨਮੈਂਟ ਜ਼ੋਨ ਬਣਾਉਣ ਲਈ ਨਿਯਮ ਮੁਤਾਬਕ 15 ਪਾਜ਼ੇਟਿਵ ਮਰੀਜ਼ਾਂ ਦੇ ਇੰਤਜ਼ਾਰ ਦੌਰਾਨ ਖੁੱਲ੍ਹ ਦੇ ਚਲਦਿਆਂ ਵਾਇਰਸ ਦੀ ਲਾਗ 'ਚ ਪ੍ਰਸਾਰ ਹੋ ਚੁੱਕਾ ਸੀ।

ਬਹਰਹਾਲ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵੱਲੋਂ ਜਾਰੀ ਹੁਕਮਾਂ ਮੁਤਾਬਕ ਕੰਟੇਨਮੈਂਟ ਜ਼ੋਨ ਬਣਾਉਣ ਦੇ ਹੁਕਮਾਂ ਤੋਂ ਬਾਅਦ ਪੁਲਸ ਪ੍ਰਸ਼ਾਸਨ ਪ੍ਰਭਾਵਿਤ ਇਲਾਕੇ 'ਚ ਸਰਗਰਮ ਹੈ। ਐੱਸ. ਡੀ. ਐੱਮ. ਦਸੂਹਾ ਜੋਤੀ ਬਾਲਾ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਡੀ. ਐੱਸ. ਪੀ. ਟਾਂਡਾ ਗੁਰਪ੍ਰੀਤ ਸਿੰਘ ਗਿੱਲ ਨਾਇਬ ਤਹਿਸੀਲਦਾਰ ਓਂਕਾਰ ਸਿੰਘ, ਬੀ. ਡੀ. ਪੀ. ਓ. ਸ਼ੁਕਲਾ ਦੇਵੀ ਦੀ ਟੀਮ ਇਸ ਕੰਮ ਲਈ ਡਿਊਟੀ ਲਗਾਈ ਗਈ ਹੈ।

shivani attri

This news is Content Editor shivani attri