ਜਲੰਧਰ: ਕੋਰੋਨਾ ਮਰੀਜ਼ਾਂ ਦੀ ਗਿਣਤੀ 'ਚ ਵਾਧਾ, ਇਕ ਹੋਰ ਕੇਸ ਦੀ ਹੋਈ ਪੁਸ਼ਟੀ

06/07/2020 8:32:58 PM

ਜਲੰਧਰ,(ਰੱਤਾ)- ਲੋਕ ਭਾਂਵੇ ਕੋਰੋਨਾ ਵਾਇਰਸ ਤੋਂ ਬੇਪਰਵਾਹ ਹੋ ਗਏ ਹਨ ਪਰ ਕੋਰੋਨਾ ਦਾ ਕਹਿਰ ਅਜੇ ਵੀ ਲਗਾਤਾਰ ਜਾਰੀ ਹੈ। ਲਗਾਤਾਰ ਕੋਰੋਨਾ ਪਾਜ਼ੇਟਿਵ ਮਾਮਲੇ ਆਮ ਹੀ ਦੇਖਣ ਨੂੰ ਮਿਲ ਰਹੇ ਹਨ। ਜਲੰਧਰ 'ਚ ਕੋਰੋਨਾ ਪਾਜ਼ੇਟਿਵ ਇਕ ਹੋਰ ਮਰੀਜ਼ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਮੁਤਾਬਕ ਜਲੰਧਰ ਦੀ ਇਕ ਮਹਿਲਾ ਜੋ ਕਿ ਡੀ. ਐੱਮ. ਸੀ ਲੁਧਿਆਣਾ 'ਚ ਦਾਖਲ ਸੀ ਉਸ ਦੀ ਰਿਪੋਰਟ ਅੱਜ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਜਿਸ ਨਾਲ ਜ਼ਿਲ੍ਹੇ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 300 ਹੋ ਗਈ ਹੈ।

Bharat Thapa

This news is Content Editor Bharat Thapa