3 ਕਿੱਲੋ 110 ਗ੍ਰਾਮ ਚਰਸ ਸਣੇ 3 ਨੌਜਵਾਨ ਕਾਬੂ

10/15/2019 12:35:45 AM

ਮੁਕੇਰੀਆਂ, ( ਨਾਗਲਾ)- ਐੱਨ. ਸੀ. ਬੀ. ਚੰਡੀਗੜ੍ਹ ਦੀ ਟੀਮ ਨੇ ਅੰਮ੍ਰਿਤਸਰ ਦੀ ਟੀਮ ਦੇ ਸਹਿਯੋਗ ਨਾਲ ਇਕ ਸਵਿਫਟ ਕਾਰ ਨੰਬਰ ਪੀ ਬੀ 10 ਈ ਐੱਸ 7234 ’ਚੋਂ 3 ਕਿੱਲੋ 110 ਗ੍ਰਾਮ ਚਰਸ ਅਤੇ 30,000 ਰੁਪਏ ਦੀ ਨਕਦੀ ਟੋਲ ਪਲਾਜ਼ਾ ਹਰਸਾ ਮਾਨਸਰ ਮੁਕੇਰੀਆਂ ਤੋਂ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਰਵਿੰਦਰ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਤਿੰਨ ਨੌਜਵਾਨਾਂ ਦੇ ਵਿਰੁੱਧ ਐੱਨ. ਸੀ. ਬੀ. ਚੰਡੀਗੜ੍ਹ/ਅੰਮ੍ਰਿਤਸਰ ਵਿਖੇ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਹੈ।

Bharat Thapa

This news is Content Editor Bharat Thapa