ਕੰਟੇਨਰ ਚਾਲਕ ’ਤੇ ਰਾਡ ਨਾਲ ਹਮਲਾ, 50 ਹਜ਼ਾਰ ਦੀ ਨਕਦੀ ਤੇ 2 ਮੋਬਾਇਲ ਲੁੱਟੇ

02/03/2024 10:38:40 AM

ਜਲੰਧਰ (ਮਹੇਸ਼)–ਪਰਾਗਪੁਰ ਜੀ. ਟੀ. ਰੋਡ ’ਤੇ ਸਥਿਤ ਰਾਗਾ ਮੋਟਰਜ਼ ਸ਼ੋਅਰੂਮ ਵਿਚ ਨਵੀਆਂ ਗੱਡੀਆਂ ਦੀ ਡਿਲਿਵਰੀ ਦੇਣ ਆਇਆ ਕੰਟੇਨਰ (ਟਰਾਲਾ) ਚਾਲਕ ਲੁਟੇਰਿਆਂ ਦਾ ਸ਼ਿਕਾਰ ਬਣ ਗਿਆ। ਲੁਟੇਰੇ ਉਸ ’ਤੇ ਲੋਹੇ ਦੀ ਰਾਡ ਨਾਲ ਹਮਲਾ ਕਰਕੇ 50 ਹਜ਼ਾਰ ਰੁਪਏ ਦੀ ਨਕਦੀ ਅਤੇ 2 ਮੋਬਾਇਲ ਫੋਨ ਲੁੱਟ ਕੇ ਫ਼ਰਾਰ ਹੋ ਗਏ। ਇਹ ਇਲਾਕਾ ਥਾਣਾ ਜਲੰਧਰ ਕੈਂਟ ਦੀ ਪੁਲਸ ਚੌਂਕੀ ਪਰਾਗਪੁਰ ਅਧੀਨ ਪੈਂਦਾ ਹੈ, ਜਿਸ ਦੇ ਕੁਝ ਦਿਨ ਪਹਿਲਾਂ ਹੀ ਨਵੇਂ ਇੰਚਾਰਜ ਹੀਰਾ ਿਸੰਘ ਨਿਯੁਕਤ ਕੀਤੇ ਗਏ ਹਨ। ਉਕਤ ਵਾਰਦਾਤ ਸਮੇਂ ਹੀਰਾ ਸਿੰਘ ਛੁੱਟੀ ’ਤੇ ਸਨ। ਇਸ ਲਈ ਲੁੱਟ ਦੀ ਵਾਰਦਾਤ ਦੀ ਜਾਂਚ ਪਰਾਗਪੁਰ ਚੌਕੀ ਦੇ ਏ. ਐੱਸ. ਆਈ. ਸਤਵਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ।

ਟਰਾਲਾ ਚਾਲਕ ਕ੍ਰਿਪਾਲ ਸਿੰਘ ਪੁੱਤਰ ਰਾਮ ਸਿੰਘ ਨਿਵਾਸੀ ਪਿੰਡ ਬੀਰੀਆ, ਥਾਣਾ ਦਰਿਆਪੁਰ (ਯੂ. ਪੀ.) ਨੇ ਪਰਾਗਪੁਰ ਚੌਂਕੀ ਦੀ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਉਹ ਪੁਣੇ ਤੋਂ ਮਹਿੰਦਰਾ ਦੀਆਂ ਨਵੀਆਂ ਗੱਡੀਆਂ ਲੈ ਕੇ ਰਾਤ 8 ਵਜੇ ਲਗਭਗ ਪਰਾਗਪੁਰ ਜੀ. ਟੀ. ਰੋਡ ’ਤੇ ਪੁੱਜਾ ਸੀ, ਜਿਸ ਦੀ ਡਿਲਿਵਰੀ ਰਾਗਾ ਮੋਟਰਜ਼ ਨੂੰ ਅੱਜ ਸਵੇਰੇ (ਸ਼ੁੱਕਰਵਾਰ) ਦੇਣੀ ਸੀ। ਉਸ ਨੇ ਦੱਸਿਆ ਕਿ ਰਾਤ ਨੂੰ ਉਹ ਆਪਣੇ ਟਰਾਲੇ ਵਿਚ ਹੀ ਦਰਵਾਜ਼ੇ ਬੰਦ ਕਰਕੇ ਡਰਾਈਵਰ ਸੀਟ ’ਤੇ ਸੌਂ ਗਿਆ। ਤੜਕੇ 4.30 ਵਜੇ ਬਾਈਕ ਸਵਾਰ 2 ਨੌਜਵਾਨਾਂ ਨੇ ਡਰਾਈਵਰ ਸੀਟ ਵਾਲੇ ਹਿੱਸੇ ਵਿਚ ਲੱਗੇ ਸ਼ੀਸ਼ੇ ਤੋੜ ਦਿੱਤੇ ਅਤੇ ਅੰਦਰ ਦਾਖ਼ਲ ਹੋ ਗਿਆ। ਉਨ੍ਹਾਂ ਲੋਹੇ ਦੀ ਰਾਡ ਨਾਲ ਉਸ ਦੇ ਗੁੱਟ ਅਤੇ ਲੱਤ ’ਤੇ ਹਮਲਾ ਕੀਤਾ ਅਤੇ ਜਬਰੀ ਉਸ ਕੋਲੋਂ 2 ਮੋਬਾਇਲ ਫੋਨ ਅਤੇ ਨਕਦੀ ਖੋਹ ਲਈ ਅਤੇ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ: ਕੇਵਲ ਢਿੱਲੋਂ ਤੋਂ ਸੁਣੋ ਕਿਵੇਂ ਪੰਜਾਬ ’ਚ ਆਈ ਪੈਪਸੀਕੋ ਕੰਪਨੀ ਤੇ ਮਿਲਿਆ 40 ਹਜ਼ਾਰ ਲੋਕਾਂ ਨੂੰ ਰੁਜ਼ਗਾਰ

ਟਰਾਲਾ ਚਾਲਕ ਨੇ ਕਿਹਾ ਕਿ ਹਨੇਰਾ ਹੋਣ ਕਾਰਨ ਉਹ ਲੁਟੇਰਿਆਂ ਦੇ ਚਿਹਰੇ ਪਛਾਣ ਨਹੀਂ ਸਕਿਆ ਅਤੇ ਉਨ੍ਹਾਂ ਦੇ ਮੋਟਰਸਾਈਕਲ ਦਾ ਨੰਬਰ ਵੀ ਉਸ ਨੂੰ ਪਤਾ ਨਹੀਂ ਲੱਗਾ। ਏ. ਐੱਸ. ਆਈ. ਸਤਵਿੰਦਰ ਸਿੰਘ ਨੇ ਕਿਹਾ ਕਿ ਪੁਲਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਵਾਰਦਾਤ ਵਾਲੀ ਜਗ੍ਹਾ ਦੇ ਨੇੜੇ-ਤੇੜੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵੀ ਚੈੱਕ ਕੀਤੇ ਜਾ ਰਹੇ ਹਨ। ਏ. ਸੀ. ਪੀ. ਜਲੰਧਰ ਕੈਂਟ ਅਤੇ ਥਾਣਾ ਇੰਚਾਰਜ ਕੈਂਟ ਵੀ ਆ ਕੇ ਮੌਕਾ ਦੇਖ ਗਏ ਹਨ। ਪੁਲਸ ਨੇ ਅਜੇ ਇਸ ਸਬੰਧ ਵਿਚ ਮਾਮਲਾ ਦਰਜ ਨਹੀਂ ਕੀਤਾ।

ਇਹ ਵੀ ਪੜ੍ਹੋ: 32 ਸਾਲ ਦੀ ਉਮਰ 'ਚ ਪੂਨਮ ਪਾਂਡੇ ਨੇ ਦੁਨੀਆ ਨੂੰ ਕਿਹਾ ਅਲਵਿਦਾ, ਇਹ ਗ੍ਰਹਿ ਬਣੇ ਅਦਾਕਾਰਾ ਦੀ ਮੌਤ ਦਾ ਕਾਰਨ

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

shivani attri

This news is Content Editor shivani attri