ਪੰਜਾਬ ''ਚ ਕਾਂਗਰਸ ਦੀ ਸਰਕਾਰ ਬਣਨੀ ਤੈਅ : ਅਰੁਣ ਮਿੱਕੀ ਡੋਗਰਾ

01/18/2017 4:17:31 PM

ਦਸੂਹਾ (ਝਾਵਰ) - ਅੱਜ ਕਾਂਗਰਸ ਦੇ ਦਸੂਹਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਅਰੁਣ ਮਿੱਕੀ ਡੋਗਰਾ ਪੁੱਤਰ ਸਵ. ਰਮੇਸ਼ ਚੰਦਰ ਡੋਗਰਾ ਸਾਬਕਾ ਮੰਤਰੀ ਨੇ ਆਪਣੇ ਵੱਡੀ ਗਿਣਤੀ ਸਮਰਥਕਾਂ ਸਮੇਤ ਨਾਮਜ਼ਦਗੀ ਕਾਗਜ਼ ਦਾਖਲ ਕੀਤੇ। ਉਨ੍ਹਾਂ ਇਸ ਤੋਂ ਪਹਿਲਾਂ ਸ਼ਿਵ ਮੂਰਤੀ ਲੰਗਰ ਹਾਲ ਨਜ਼ਦੀਕ ਇਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਣਨੀ ਤੈਅ ਹੈ। ਇਸ ਹਲਕੇ ''ਚ ਉਨ੍ਹਾਂ ਦੇ ਪਿਤਾ ਸਵ. ਰਮੇਸ਼ ਚੰਦਰ ਡੋਗਰਾ ਨੇ ਜੋ ਵਿਕਾਸ ਕੰਮ ਕੀਤੇ ਤੇ ਕਾਂਗਰਸ ਦੇ ਹੱਕ ''ਚ ਲੋਕ ਲਹਿਰ ਪੈਦਾ ਕੀਤੀ, ਉਸ ਨੂੰ ਅੱਗੇ ਵਧਾਉਣ ਲਈ ਉਹ ਵਚਨਬੱਧ ਹਨ। ਇਸ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ''ਚ ਕਾਂਗਰਸੀ ਵਰਕਰਾਂ ਵੱਲੋਂ ਉਨ੍ਹਾਂ ਦੇ ਹੱਕ ''ਚ ਸ਼ਹਿਰ ਅੰਦਰ ਰੋਡ ਸ਼ੋਅ ਕੀਤਾ ਗਿਆ ਅਤੇ ਸ਼ਹਿਰ ''ਚ ਦੁਕਾਨਦਾਰਾਂ ਤੇ ਲੋਕਾਂ ਨੇ ਉਸ ਦਾ ਭਰਪੂਰ ਸਵਾਗਤ ਕੀਤਾ। 

ਇਸ ਮੌਕੇ ਸੁਰਿੰਦਰ ਡੋਗਰਾ, ਅਵਿਨਾਸ਼ ਡੋਗਰਾ, ਸੋਹਣ ਲਾਲ ਪਰਾਸ਼ਰ, ਪ੍ਰੋ. ਬਲਦੇਵ ਸਿੰਘ ਬੱਲੀ, ਨਰਿੰਦਰ ਟੱਪੂ, ਪਰਮਿੰਦਰ ਬਿੱਟੂ, ਧਰਮ ਸਿੰਘ, ਮੋਹਨ ਲਾਲ, ਰਾਮ ਪ੍ਰਸਾਦ, ਗੋਪਾਲ ਸਿੰਘ ਪਾਲ, ਝਿਰਮਲ ਸਿੰਘ ਅਤੇ ਸਾਬੀ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ''ਚ ਵਰਕਰ ਹਾਜ਼ਰ ਸਨ। ਇਸ ਤੋਂ ਬਾਅਦ ਉਨ੍ਹਾਂ ਐੱਸ. ਡੀ. ਐੱਮ-ਕਮ-ਰਿਟਰਨਿੰਗ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਦੀ ਹਾਜ਼ਰੀ ''ਚ ਨਾਮਜ਼ਦਗੀ ਕਾਗਜ਼ ਦਾਖਲ ਕੀਤੇ।