ਨਾਕੇ ’ਤੇ ਡਿਊਟੀ ਦੌਰਾਨ ਪੁਲਸ ਮੁਲਾਜ਼ਮਾਂ ਨੂੰ ਮਾਰਨ ਦੀ ਨੀਅਤ ਨਾਲ ਮਾਰੀ ਟੱਕਰ

01/13/2023 11:04:41 PM

ਹਰਿਆਣਾ (ਰੱਤੀ) : ਥਾਣਾ ਹਰਿਆਣਾ ਅਧੀਨ ਪੈਂਦੀ ਚੌਕੀ ਭੂੰਗਾ ਦੀ ਪੁਲਸ ਵੱਲੋਂ ਵਾਹਨਾਂ ਦੀ ਚੈਕਿੰਗ ਲਈ ਲਗਾਏ ਗਏ ਨਾਕੇ ਦੌਰਾਨ ਡਿਊਟੀ ’ਤੇ ਤਾਇਨਾਤ 2 ਏ. ਐੱਸ. ਆਈਜ਼ ਨੂੰ ਮਾਰਨ ਦੀ ਨੀਅਤ ਨਾਲ ਕਾਰ ਨਾਲ ਟੱਕਰ ਮਾਰਨ ’ਤੇ ਕਾਰ ਚਾਲਕ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 307,353,186,332,333 ਅਤੇ 427 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਜਗਦੀਸ਼ ਕੁਮਾਰ ਨੇ ਦੱਸਿਆ ਕਿ ਬੀਤੇ ਕੱਲ੍ਹ ਜਦੋਂ ਉਹ ਏ. ਐੱਸ. ਆਈ. ਹਰਜਿੰਦਰ ਸਿੰਘ, ਏ. ਐੱਸ. ਆਈ. ਬਲਵਾਨ ਸਿੰਘ ਅਤੇ ਹੈੱਡ ਕਾਂਸਟੇਬਲ ਮਨਵੀਰ ਸਿੰਘ ਸਮੇਤ ਅੱਡਾ ਭੂੰਗਾ ਵਿਖੇ ਨਾਕੇ ’ਤੇ ਮੌਜੂਦ ਸਨ।

ਉਕਤ ਦੋਵੇਂ ਏ. ਐੱਸ. ਆਈ., ਜੋ ਹਰਿਆਣਾ ਵੱਲੋਂ ਆ ਰਹੇ ਵਾਹਨਾਂ ਨੂੰ ਟਾਰਚ ਦਾ ਇਸ਼ਾਰਾ ਕਰਕੇ ਰੋਕ ਰਹੇ ਸਨ ਤਾਂ ਜਦ ਉਨ੍ਹਾਂ ਨੇ ਹਰਿਆਣਾ ਵੱਲੋਂ ਆਉਂਦੀ ਇਕ ਇੰਡੀਗੋ ਕਾਰ ਨੰਬਰ ਪੀ ਬੀ 07 ਜ਼ੈੱਡ 6388 ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਦੇ ਚਾਲਕ ਨੇ ਉਨ੍ਹਾਂ ਨੂੰ ਮਾਰਨ ਦੀ ਨੀਅਤ ਨਾਲ ਬੈਰੀਕੇਡ ਨੂੰ ਤੋੜਦੇ ਹੋਏ ਉਕਤ ਮੁਲਾਜ਼ਮਾਂ ’ਤੇ ਕਾਰ ਚੜ੍ਹਾ ਦਿੱਤੀ, ਜਿਸ ’ਤੇ ਦੋਵੇਂ ਏ. ਐੱਸ਼ ਆਈ. ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਚਾਲਕ ਦੀ ਪਛਾਣ ਮਨਜੀਤ ਸਿੰਘ ਪੁੱਤਰ ਰੁਪਿੰਦਰ ਸਿੰਘ ਵਾਸੀ ਧੂਤਕਲਾਂ ਵਜੋਂ ਹੋਈ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੀ ਪੁਲਸ ਭਾਲ ਕਰ ਰਹੀ ਹੈ। ਜ਼ਖ਼ਮੀ ਮੁਲਾਜ਼ਮ ਸਰਕਾਰੀ ਹਸਪਤਾਲ ਭੂੰਗਾ ਵਿਖੇ ਜ਼ੇਰੇ ਇਲਾਜ ਹਨ।

Manoj

This news is Content Editor Manoj