ਖੁੱਲ੍ਹੀਆਂ ਛੱਡੀਆਂ ਜਾਂਦੀਆਂ ਟੂਟੀਆਂ ਕਾਰਨ ਸਾਫ ਪਾਣੀ ਹੋ ਰਿਹੈ ਬਰਬਾਦ

12/10/2018 12:30:29 AM

   ਕਾਠਗਡ਼੍ਹ, (ਰਾਜੇਸ਼) - ਕੁਝ ਲੋਕਾਂ ਦੀ ਅਨਪਡ਼੍ਹਤਾ ਭਰੀ ਲਾਪ੍ਰਵਾਹੀ ਕਾਰਨ ਜ਼ਿਆਦਾਤਰ ਪੀਣ ਵਾਲੇ ਪਾਣੀ ਦੀਆਂ ਟੂਟੀਆਂ ਦੇ ਖੁਲ੍ਹੀਆਂ ਚਲਦੇ ਰਹਿਣ ਕਾਰਨ ਜਿੱਥੇ ਹਜ਼ਾਰਾਂ ਲਿਟਰ ਸਾਫ ਪਾਣੀ ਅੰਜਾਈ ਬਰਬਾਦ ਹੋ ਰਿਹਾ ਹੈ ਉਥੇ ਹੀ ਸਡ਼ਕਾਂ ਦੀ ਹਾਲਤ ਵੀ ਖਸਤਾ ਹੋ ਰਹੀ ਹੈ। ਕਥਿਤ ਜਾਣਕਾਰੀ ਮੁਤਾਬਿਕ ਕੁੱਝ ਲੋਕ ਆਪਣੇ ਘਰਾਂ, ਦੁਕਾਨਾਂ, ਖੁਲ੍ਹੇ ਪਲਾਟਾਂ ਆਦਿ ਵਿਚ ਲੱਗੀਆਂ ਪੀਣ ਵਾਲੇ ਪਾਣੀ ਦੀਆਂ ਟੂਟੀਆਂ ਨੂੰ ਹਰ ਸਮੇਂ ਲਾਪ੍ਰਵਾਹੀ ਨਾਲ ਖੁਲ੍ਹੀਆਂ ਛੱਡੀ ਰੱਖਦੇ ਹਨ ਜਿਸ ਨਾਲ ਹਜ਼ਾਰਾਂ ਲਿਟਰ ਸਾਫ ਪਾਣੀ ਗੰਦੇ ਪਾਣੀ ਦੀਆਂ ਨਾਲੀਆਂ ਵਿਚ ਮਿਲਕੇ ਛੱਪਡ਼ਾਂ ਤੱਕ ਪਹੁੰਚ ਰਿਹਾ ਹੈ ਜਿਸ ਦੇ ਚਲਦਿਆਂ ਛੱਪਡ਼ ਨੱਕੋ-ਨੱਕ ਭਰ ਜਾਂਦੇ ਹਨ ਤੇ ਲੋਕਾਂ ਲਈ ਪਰੇਸ਼ਾਨੀ ਖਡ਼੍ਹੀ ਕਰਦੇ ਹਨ। ਇਸ ਤੋਂ ਇਲਾਵਾ ਉਕਤ ਟੂਟੀਆਂ ਕਾਰਨ ਲਿੰਕ ਸਡ਼ਕਾਂ ਵੀ ਦੁਰਦਸ਼ਾ ਦਾ ਸ਼ਿਕਾਰ ਹੋ ਰਹੀਆਂ ਹਨ ਅਤੇ ਲੱਖਾਂ ਰੁਪਏ ਦੀ ਲਾਗਤ ਨਾਲ ਪਾਈ ਪ੍ਰੀਮਿਕਸ ਕੁੱਝ ਦਿਨਾਂ ਵਿਚ ਹੀ ਉਖਡ਼ ਜਾਂਦੀ ਹੈ। ਕਸਬਾ ਕਾਠਗਡ਼੍ਹ ਵਿਚ ਕਈ ਅਜਿਹੀਆਂ ਟੂਟੀਆਂ ਹਨ ਜੋ ਲਗਾਤਾਰ ਜਦੋਂ ਤੱਕ ਪਿਛੋਂ ਸਪਲਾਈ ਬੰਦ ਨਹੀਂ ਹੋ ਜਾਂਦੀ ਲਗਾਤਾਰ ਚਲਦੀਆਂ ਰਹਿੰਦੀਆਂ ਹਨ।
 ®ਬਡ਼ੀ ਹੈਰਾਨੀ ਦੀ ਗੱਲ ਹੈ ਕਿ ਵਿਭਾਗ   ਵਲੋਂ  ਪਾਣੀ ਦੀ ਦੁਰਵਤੋਂ ਨੂੰ ਰੋਕਣ ਲਈ ਕਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ। ਵਿਭਾਗ ਨੂੰ ਚਾਹੀਦਾ ਹੈ ਕਿ ਉਹ ਇਸ ਵੱਲ ਸਖਤਾਈ ਵਰਤਦੇ ਹੋਏ ਕਾਰਵਾਈ ਨੂੰ ਅਮਲ ਵਿਚ ਲਿਆਵੇ। 
 ਕੀ ਕਹਿੰਦੇ ਹਨ ਵਿਭਾਗ ਦੇ ਜੇ ਈ.®
 ਸਾਫ ਪਾਣੀ ਦੀ ਦੁਰਵਤੋਂ ਨੂੰ ਲੈ ਕੇ ਜਦੋਂ ਵਿਭਾਗ ਦੇ ਜੇ. ਈ. ਨਰਿੰਦਰ ਕੁਮਾਰ ਸੂਦਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਵਿਭਾਗੀ ਤੌਰ ’ਤੇ ਸਖਤ ਕਦਮ ਚੁੱਕੇ ਜਾ ਰਹੇ ਹਨ ਜਿਸ ਤਹਿਤ ਕਸੂਰਵਾਰ ਲੋਕਾਂ ਨੂੰ ਨੋਟਿਸ ਵੀ ਦਿੱਤੇ ਜਾਣਗੇ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੋ ਲੋਕ ਪੀਣ ਵਾਲੇ ਪਾਣੀ ਦੇ ਬਿੱਲ ਜਮ੍ਹਾਂ ਨਹੀਂ ਕਰਵਾ ਰਹੇ ਉਨ੍ਹਾਂ ਨੂੰ ਵੀ ਨੋਟਿਸ ਭੇਜੇ ਜਾਣਗੇ।