ਸਵੱਛਤਾ ਸਰਵੇਖਣ ''ਚ ਬੋਰਡ ਲਈ ਭੂਰ ਮੰਡੀ ਬਣੇਗਾ ਵੱਡਾ ਚੈਲੰਜ

12/07/2018 1:05:05 PM

ਜਲੰਧਰ ਛਾਉਣੀ (ਕਮਲੇਸ਼)— ਕੈਂਟ ਸਵੱਛਤਾ ਸਰਵੇਖਣ 2019 'ਚ ਬੋਰਡ ਲਈ ਭੂਰ ਮੰਡੀ ਇਕ ਵੱਡਾ ਚੈਲੰਜ ਬਣਨ ਵਾਲਾ ਹੈ। ਭੂਰ ਮੰਡੀ 'ਚ ਸੀਵਰੇਜ ਅਤੇ ਸਫਾਈ ਦੀ ਸਮੱਸਿਆ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੀ ਹੈ। ਭੂਰ ਮੰਡੀ ਦੇ ਲੋਕ ਕਈ ਵਾਰ ਇਸ ਮੁੱਦੇ ਨੂੰ ਕੈਂਟ ਬੋਰਡ ਦੇ ਅੱਗੇ ਰੱਖ ਚੁੱਕੇ ਹਨ।

ਲੋਕਾਂ ਦੇ ਘਰਾਂ 'ਚ ਦਾਖਲ ਹੋ ਜਾਂਦਾ ਹੈ ਸੀਵਰੇਜ ਦਾ ਪਾਣੀ
ਕੈਂਟ ਬੋਰਡ ਦੇ ਅਧਿਕਾਰਤ ਸੂਤਰਾਂ ਦਾ ਕਹਿਣਾ ਹੈ ਕਿ ਭੂਰ ਮੰਡੀ ਏਰੀਏ 'ਚ ਜਾਨਵਰਾਂ ਦੀ ਸਲਾਟ੍ਰਿੰਗ ਦਾ ਕੰਮ ਚੱਲਦਾ ਹੈ। ਲੋਕ ਸਲਾਟ੍ਰਿੰਗ ਦੀ ਵੇਸਟੇਜ ਸੀਵਰੇਜ 'ਚ ਵਹਾ ਦਿੰਦੇ ਹਨ, ਜਿਸ ਨਾਲ ਸੀਵਰੇਜ ਬਲਾਕ ਹੋ ਜਾਂਦਾ ਹੈ ਅਤੇ ਕੈਂਟ ਬੋਰਡ ਕਰਮਚਾਰੀਆਂ ਨੂੰ ਸਫਾਈ ਕਰਨ 'ਚ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।

ਗੈਰ-ਕਾਨੂੰਨੀ ਸਟ੍ਰਾਲਿੰਗ ਚਲਾ ਰਹੇ ਲੋਕਾਂ 'ਤੇ ਨਹੀਂ ਹੋ ਰਹੀ ਪੁਲਸ ਕਾਰਵਾਈ
ਕੈਂਟ ਬੋਰਡ ਸਟ੍ਰਾਲਿੰਗ ਨੂੰ ਗੈਰ-ਕਾਨੂੰਨੀ ਕਰਾਰ ਦੇ ਚੁੱਕੀ ਹੈ। ਇਸ ਦੇ ਬਾਵਜੂਦ ਭੂਰ ਮੰਡੀ 'ਚ ਸਟ੍ਰਾਲਿੰਗ ਦਾ ਕੰਮ ਚੱਲ ਰਿਹਾ ਹੈ। ਕੈਂਟ ਬੋਰਡ ਦਾ ਕਹਿਣਾ ਹੈ ਕਿ ਗੈਰ-ਕਾਨੂੰਨੀ ਸਟ੍ਰਾਲਿੰਗ ਚਲਾ ਰਹੇ ਲੋਕਾਂ ਦੀ ਕਈ ਵਾਰ ਪੁਲਸ 'ਚ ਵੀ ਕੰਪਲੇਂਟ ਕੀਤੀ ਗਈ ਪਰ ਕੋਈ ਕਾਰਵਾਈ ਨਹੀਂ ਹੋਈ। ਲੋਕ ਸਟ੍ਰਾਲਿੰਗ ਦੀ ਵੇਸਟੇਜ ਬੋਰੀਆਂ 'ਚ ਭਰ ਕੇ ਸੁੱਟ ਦਿੰਦੇ ਹਨ। ਪਹਿਲਾਂ ਕੈਂਟ ਬੋਰਡ ਦਾ ਕੂੜਾ ਚੁੱਕਣ ਵਾਲਾ ਵਾਹਨ ਸਟ੍ਰਾਲਿੰਗ ਵੇਸਟ ਨੂੰ ਵੀ ਚੁੱਕਦਾ ਸੀ ਪਰ ਕੈਂਟ ਬੋਰਡ ਨੇ ਜਦੋਂ ਤੋਂ ਸਲਾਟ੍ਰਿੰਗ ਨੂੰ ਗੈਰ-ਕਾਨੂੰਨੀ ਐਲਾਨ ਕੀਤਾ ਹੈ, ਉਦੋਂ ਤੋਂ ਹੀ ਕੈਂਟ ਬੋਰਡ ਨੇ ਸਲਾਟ੍ਰਿੰਗ ਵੇਸਟ ਨੂੰ ਚੁੱਕਣਾ ਬੰਦ ਕਰ ਦਿੱਤਾ ਹੈ।

shivani attri

This news is Content Editor shivani attri