ਸਫਾਈ ਕਰਮਚਾਰੀ ਹੜਤਾਲ ''ਤੇ, ਪੰਜਾਬ ਸਰਕਾਰ ਖਿਲਾਫ ਕੱਢੀ ਭੜਾਸ

02/20/2019 2:15:19 PM

ਜਲੰਧਰ (ਸੋਨੂੰ)— ਪੰਜਾਬ ਦੀ ਵਿਧਾਨ ਸਭਾ 'ਚ 18 ਫਰਵਰੀ ਨੂੰ ਆਮ ਬਜਟ ਪੇਸ਼ ਕੀਤਾ ਗਿਆ ਸੀ, ਜਿਸ 'ਚ  ਵੱਖ-ਵੱਖ ਤਰ੍ਹਾਂ ਦੇ ਕਈ ਐਲਾਨ ਕੀਤੇ ਗਏ ਪਰ ਇਸ ਬਜਟ ਨੂੰ ਲੈ ਕੇ ਸੂਬੇ 'ਚ ਮੁਲਾਜ਼ਮ ਵਰਗ ਖੁਸ਼ ਨਹੀਂ ਹਨ। ਇਸੇ ਕਰਕੇ ਅੱਜ ਜਲੰਧਰ ਦੇ ਨਗਰ ਨਿਗਮ ਦਫਤਰ ਦੇ ਸਮੂਹ ਸਟਾਫ ਵੱਲੋਂ ਹੜਤਾਲ ਕਰ ਦਿੱਤੀ ਗਈ, ਜਿਸ 'ਚ ਸਫਾਈ ਮਜ਼ਦੂਰ ਯੂਨੀਅਨ, ਮਾਲੀ ਯੂਨੀਅਨ ਅਤੇ ਕਲੇਰੀਕਲ ਸਟਾਫ ਸ਼ਾਮਲ ਹੋਇਆ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਜਮ ਕੇ ਭੜਾਸ ਕੱਢੀ। 


ਨਗਰ ਨਿਗਮ ਦੀ ਯੂਨੀਅਨ ਦੇ ਨੇਤਾ ਚੰਦਨ ਗ੍ਰੇਵਾਲ ਮੁਤਾਬਕ ਪੰਜਾਬ ਸਰਕਾਰ ਨੂੰ ਪਿਛਲੇ ਕਈ ਸਾਲਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੰਗ ਪੱਤਰ ਦੇ ਹਨ ਪਰ ਪਿਛਲੇ ਪੇਸ਼ ਕੀਤੇ ਗਏ ਬਜਟ ਅਤੇ ਇਸ ਸਾਲ ਪੇਸ਼ ਕੀਤੇ ਗਏ ਬਜਟ 'ਚ ਮੁਲਾਜ਼ਮ ਵਰਗ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਰਵੱਈਆ ਪੱਖਪਾਤ ਵਾਲਾ ਰਿਹਾ ਹੈ। ਚੰਦਨ ਗ੍ਰੇਵਾਲ ਨੇ ਕਿਹਾ ਪਿਛਲੇ ਸਾਲਾਂ ਤੋਂ ਉਹ ਡਿਮਾਂਡ ਕਰ ਰਹੇ ਹਨ ਕਿ ਪੰਜਾਬ ਠੇਕੇਦਾਰੀ ਪ੍ਰਥਾ ਨੂੰ ਖਤਮ ਕੀਤਾ ਜਾਵੇ। ਦਰਜਾ ਚਾਰ ਦੇ ਕਰਮਚਾਰੀਆਂ ਦੀ ਪੈਨਸ਼ਨ ਨੂੰ 2004 ਤੋਂ ਪਹਿਲਾਂ ਵਾਲੇ ਪੈਟਰਨ 'ਤੇ ਬਹਾਲ ਕੀਤਾ ਜਾਵੇ ਅਤੇ ਨਗਰ ਨਿਗਮ 'ਚ ਕਈ ਵਿਭਾਗਾਂ 'ਚ ਖਾਲੀ ਪਏ ਅਹੁਦਿਆਂ ਨੂੰ ਭਰਿਆ ਜਾਵੇ।

shivani attri

This news is Content Editor shivani attri