ਭਾਰਤ ਬੰਦ ਦੌਰਾਨ ਲੋਹੀਆਂ ''ਚ ਕਿਸਾਨਾਂ ਨੇ ਮੋਦੀ ਵਿਰੁੱਧ ਕੀਤੀ ਨਾਅਰੇਬਾਜ਼ੀ

12/08/2020 4:12:40 PM

ਲੋਹੀਆਂ ਖ਼ਾਸ (ਮਨਜੀਤ): ਕੇਂਦਰ ਸਰਕਾਰ ਵਲੋਂ ਕਿਸਾਨਾਂ ਲਈ ਲਿਆਂਦੇ ਬਿੱਲ ਨੂੰ ਰੱਦ ਕਰਨ ਦੇ ਲਈ ਕਿਸਾਨਾਂ ਵਲੋਂ ਦਿੱਲੀ ਵੱਲ ਕੂਚ ਕਰਨ ਤੋਂ ਬਾਅਦ ਵੀ ਕੇਂਦਰ ਸਰਕਾਰ ਦੇ ਸਿਰ ਤੇ ਜੂੰ ਤੱਕ ਨਹੀਂ ਸਰਕੀ, ਜਿਸ ਦੇ ਚੱਲਦਿਆਂ ਕਿਸਾਨ ਜਥੇਬੰਦੀਆਂ ਵਲੋਂ ਅੱਠ ਦਸੰਬਰ ਨੂੰ ਇਕ ਵਾਰ ਫ਼ਿਰ ਭਾਰਤ ਬੰਦ ਦਾ ਐਲਾਨ ਕੀਤਾ ਹੈ ਗਿਆ ਸੀ ਜਿਸ ਨੂੰ ਲੈ ਕੇ ਅੱਜ ਸਥਾਨਕ ਟੀ-ਪੁਆਇੰਟ 'ਤੇ ਵੱਖ-ਵੱਖ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਵਲੋਂ ਮੋਦੀ ਦੇ ਪੁਤਲੇ ਨੂੰ ਕਰੇਨ ਨਾਲ ਪੁੱਠਾ ਟੰਗ ਕੇ ਧਰਨਾ ਲਗਾਇਆ ਗਿਆ, ਜਿੱਥੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆਂ ਬੁਲਾਰਿਆਂ ਨੇ ਕੇਂਦਰ ਸਰਕਾਰ ਵਲੋਂ ਕਿਸਾਨਾਂ ਲਈ ਲਿਆਂਦੇ ਤਿੰਨ ਬਿੱਲਾਂ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦੇ ਹੋਏ ਕਿਹਾ ਕਿ ਜਦੋਂ ਤੱਕ ਸਰਕਾਰ ਕਿਸਾਨਾਂ ਲਈ ਲਿਆਂਦੇ ਤਿੰਨ ਬਿੱਲਾਂ ਨੂੰ ਵਾਪਸ ਨਹੀਂ ਲੈਂਦੀ ਉਦੋਂ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਲਵਿੰਦਰ ਸਿੰਘ, ਸ਼ਿੰਗਾਰਾ ਸਿੰਘ ਕੰਗ, ਸਤਨਾਮ ਸਿੰਘ, ਜਗਮੋਹਣ ਸਿੰਘ, ਗੁਰਪਾਲ ਸਿੰਘ, ਨਾਜ਼ਰ ਸਿੰਘ, ਸ਼ਿਵ ਕੁਮਾਰ, ਜਰਨੈਲ ਸਿੰਘ, ਆਦਿ ਮੌਜ਼ੂਦ ਸਨ।

Shyna

This news is Content Editor Shyna