ਜਲੰਧਰ: ਟੋਕੀਓ ਓਲੰਪਿਕਸ ਵਾਂਗ ਸੀ. ਬੀ. ਐੱਸ. ਈ. ਦੇ 12ਵੀਂ ਦੇ ਨਤੀਜਿਆਂ 'ਚ ਵੀ ਛਾਈਆਂ ਧੀਆਂ

07/31/2021 2:59:38 PM

ਜਲੰਧਰ (ਵਿਨੀਤ ਜੋਸ਼ੀ)– ਟੋਕੀਓ ਓਲੰਪਿਕ ਵਿਚ ਚੱਲ ਰਹੀਆਂ ਓਲੰਪਿਕਸ ਖੇਡਾਂ ਵਿਚ ਦੇਸ਼ ਦੀਆਂ ਧੀਆਂ ਵੱਲੋਂ ਹਾਸਲ ਕੀਤੇ ਜਾ ਰਹੇ ਮੈਡਲਾਂ ਦਰਮਿਆਨ ਸ਼ਹਿਰ ਵਿਚ ਸਿੱਖਿਆ ਦੇ ਮੈਡਲ ਵੀ ਧੀਆਂ ਦੇ ਨਾਂ ਰਹੇ। ਸੀ. ਬੀ. ਐੱਸ. ਈ. ਨੇ ਬੀਤੇ ਦਿਨ 12ਵੀਂ ਜਮਾਤ ਦਾ ਨਤੀਜਾ ਐਲਾਨਿਆ। ਕੋਵਿਡ ਕਾਰਨ ਅਜਿਹਾ ਪਹਿਲੀ ਹੋਇਆ ਹੈ ਜਦੋਂ ਬਿਨਾਂ ਪੇਪਰਾਂ ਦੇ ਹੀ ਨਤੀਜਾ ਐਲਾਨਿਆ ਗਿਆ ਹੋਵੇ।

ਕੋਵਿਡ-19 ਕਾਰਨ ਆਪਣਾ ਰਿਜ਼ਲਟ ਵੇਖਣ ਲਈ ਕਾਫ਼ੀ ਹੱਦ ਤੱਕ ਵਿਦਿਆਰਥੀ ਸਕੂਲਾਂ ਵਿਚ ਇਕੱਠੇ ਨਹੀਂ ਹੋਏ ਅਤੇ ਆਪਣੇ-ਆਪਣੇ ਘਰਾਂ ਤੋਂ ਹੀ ਆਨਲਾਈਨ ਹੋ ਕੇ ਰਿਜ਼ਲਟ ਜਾਣਨ ਲਈ ਕਾਫ਼ੀ ਉਤਸ਼ਾਹਿਤ ਦਿਸੇ। ਇਸ ਦੌਰਾਨ ਵਧੀਆ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੇ ਚਿਹਰੇ ਜਿੱਥੇ ਖੁਸ਼ੀ ਨਾਲ ਖਿੜੇ ਦਿਸੇ, ਉਥੇ ਹੀ ਘੱਟ ਅੰਕ ਆਉਣ ’ਤੇ ਕੁਝ ਥੋੜ੍ਹੇ ਮਾਯੂਸ ਹੋਏ। ਸਕੂਲਾਂ ਵਿਚ ਰਿਜ਼ਲਟ ਸਬੰਧੀ ਸਮੱਗਰੀ ਜੁਟਾਉਣ ਵਿਚ ਰੁੱਝੇ ਅਧਿਆਪਕ ਮਾਪਿਆਂ ਨੂੰ ਬੱਚਿਆਂ ਦੇ ਭਵਿੱਖ ਲਈ ਸਲਾਹ-ਮਸ਼ਵਰਾ ਵੀ ਦੇਣ ਲੱਗੇ। ਐਲਾਨੇ ਰਿਜ਼ਲਟ ਉਪਰੰਤ ਵਿਦਿਆਰਥੀਆਂ ਨੇ ਸੁੱਖ ਦਾ ਸਾਹ ਲਿਆ ਕਿਉਂਕਿ ਉਹ ਵੀ ਬਿਨਾਂ ਪੇਪਰਾਂ ਦੇ ਆਉਣ ਵਾਲੇ ਰਿਜ਼ਲਟ ਸਬੰਧੀ ਕਾਫ਼ੀ ਫਿਕਰਮੰਦ ਲੱਗ ਰਹੇ ਸਨ।

ਇਹ ਵੀ ਪੜ੍ਹੋ: ਜਲੰਧਰ: ਟਿਕਟਾਕ ਸਟਾਰ ਲਾਲੀ ਦਾ ਵਿਆਹ ਬਣਿਆ ਵਿਵਾਦ ਦਾ ਵਿਸ਼ਾ, 'ਜਾਗੋ' ’ਚ ਦੋਸਤਾਂ ਨੇ ਕੀਤੇ ਹਵਾਈ ਫਾਇਰ

ਐਲਾਨੇ ਨਤੀਜਿਆਂ ਅਨੁਸਾਰ ਕਾਮਰਸ ਸਟ੍ਰੀਮ ਵਿਚ ਏ. ਪੀ. ਜੇ. ਸਕੂਲ ਮਹਾਵੀਰ ਮਾਰਗ ਦੀ ਵਿਦਿਆਰਥਣ ਆਲੀਆ ਜੁਨੇਜਾ ਨੇ 99.2 ਫ਼ੀਸਦੀ, ਮੈਡੀਕਲ ਸਟ੍ਰੀਮ ਵਿਚ ਪੁਲਸ ਡੀ. ਏ. ਵੀ. ਪਬਲਿਕ ਸਕੂਲ ਪੀ. ਏ. ਪੀ. ਕੈਂਪਸ ਦੀ ਵਿਦਿਆਰਥਣ ਆਸਥਾ ਸਾਰਵਾਲ ਅਤੇ ਦਿੱਲੀ ਪਬਲਿਕ ਸਕੂਲ ਦੀ ਵਿਦਿਆਰਥਣ ਜੈਸਿਕਾ ਨੇ ਸਾਂਝੇ ਰੂਪ ਵਿਚ 98.4 ਫ਼ੀਸਦੀ, ਨਾਨ-ਮੈਡੀਕਲ ਸਟ੍ਰੀਮ ਵਿਚ ਐੱਮ. ਜੀ. ਐੱਨ. ਪਬਲਿਕ ਸਕੂਲ ਅਰਬਨ ਅਸਟੇਟ ਫੇਜ਼-2 ਦੀ ਵਿਦਿਆਰਥਣ ਅਕਸ਼ਿਤਾ ਬਾਂਸਲ ਨੇ 99.2 ਫ਼ੀਸਦੀ ਅਤੇ ਆਰਟਸ ਸਟ੍ਰੀਮ ਵਿਚ ਪੁਲਸ ਡੀ. ਏ. ਵੀ. ਪਬਲਿਕ ਸਕੂਲ ਪੀ. ਏ. ਪੀ. ਕੈਂਪਸ ਦੇ ਵਿਦਿਆਰਥੀ ਤਰਪਨ ਸੋਨੀ ਨੇ 98.2 ਫ਼ੀਸਦੀ ਅੰਕ ਲੈ ਕੇ ਪੂਰੇ ਜ਼ਿਲੇ ਵਿਚ ਟਾਪ ਕੀਤਾ।

ਮੈਡੀਕਲ ਸਟ੍ਰੀਮ
ਫਸਟ ਇਨ ਸਿਟੀ
ਆਸਥਾ ਸਾਰਵਾਲ (ਪੁਲਸ ਡੀ. ਏ. ਵੀ. ਪਬਲਿਕ ਸਕੂਲ) ਅਤੇ ਜੈਸਿਕਾ (ਦਿੱਲੀ ਪਬਲਿਕ ਸਕੂਲ) ਫ਼ੀਸਦੀ : 98.4
ਸੈਕਿੰਡ ਇਨ ਸਿਟੀ
ਰਿਸ਼ੇਕ ਗੋਇਲ (ਏ. ਪੀ. ਜੇ. ਸਕੂਲ ਮਹਾਵੀਰ ਮਾਰਗ) ਫ਼ੀਸਦੀ : 98.2
ਥਰਡ ਇਨ ਸਿਟੀ
ਜੈਸਿਕਾ (ਐੱਮ. ਜੀ. ਐੱਨ. ਪਬਲਿਕ ਸਕੂਲ ਅਰਬਨ ਅਸਟੇਟ) ਫ਼ੀਸਦੀ : 98

ਇਹ ਵੀ ਪੜ੍ਹੋ:  ਫਤਿਹਗੜ੍ਹ ਚੂੜੀਆਂ 'ਚ ਵੱਡੀ ਵਾਰਦਾਤ, ਗੋਲ਼ੀਆਂ ਮਾਰ ਕੇ ਵਿਅਕਤੀ ਦਾ ਕੀਤਾ ਕਤਲ

ਕਾਮਰਸ ਸਟ੍ਰੀਮ
ਫਸਟ ਇਨ ਸਿਟੀ
ਆਲੀਆ ਜੁਨੇਜਾ (ਏ. ਪੀ. ਜੇ. ਸਕੂਲ ਮਹਾਵੀਰ ਮਾਰਗ) ਫ਼ੀਸਦੀ : 99.2
ਸੈਕਿੰਡ ਇਨ ਸਿਟੀ
ਰਜਨੀਸ਼ ਵਿਰਦੀ (ਐੱਮ. ਜੀ. ਐੱਨ. ਪਬਲਿਕ ਸਕੂਲ ਆਦਰਸ਼ ਨਗਰ)
ਪਾਰਿਕਾ ਅਬਰੋਲ (ਇਨੋਸੈਂਟ ਹਾਰਟਸ ਸਕੂਲ)
ਅਜੇ ਸਵਰੂਪ ਸੇਖੜੀ (ਐੱਮ. ਜੀ. ਐੱਨ. ਪਬਲਿਕ ਸਕੂਲ ਅਰਬਨ ਅਸਟੇਟ) ਫ਼ੀਸਦੀ: 99
ਥਰਡ ਇਨ ਸਿਟੀ
ਵੰਸ਼ਿਕਾ ਛਾਬੜਾ (ਦਿੱਲੀ ਪਬਲਿਕ ਸਕੂਲ) ਫ਼ੀਸਦੀ : 98.8

ਨਾਨ ਮੈਡੀਕਲ ਸਟ੍ਰੀਮ
ਫਸਟ ਇਨ ਸਿਟੀ
ਅਕਸ਼ਿਤਾ ਬਾਂਸਲ (ਐੱਮ. ਜੀ. ਐੱਨ. ਪਬਲਿਕ ਸਕੂਲ ਅਰਬਨ ਅਸਟੇਟ) ਫ਼ੀਸਦੀ : 99.2
ਸੈਕਿੰਡ ਇਨ ਸਿਟੀ :
ਓਮ ਗੁਪਤਾ (ਪੁਲਸ ਡੀ. ਏ. ਵੀ. ਪਬਲਿਕ ਸਕੂਲ) ਫ਼ੀਸਦੀ : 99
ਥਰਡ ਇਨ ਸਿਟੀ 
ਸੌਮਿਆ ਗੁਪਤਾ (ਦਿੱਲੀ ਪਬਲਿਕ ਸਕੂਲ) ਫ਼ੀਸਦੀ : 98.6

ਇਹ ਵੀ ਪੜ੍ਹੋ: ਆਨਲਾਈਨ ਸ਼ਾਪਿੰਗ ਕਰਨ ਵਾਲੇ ਹੋ ਜਾਣ ਸਾਵਧਾਨ, ਤੁਸੀਂ ਵੀ ਹੋ ਸਕਦੇ ਹੋ ਪੰਜਾਬ ਪੁਲਸ ਦੇ ਇਸ ਮੁਲਾਜ਼ਮ ਵਾਂਗ ਠੱਗੀ ਦੇ ਸ਼ਿਕਾਰ

ਆਰਟਸ ਸਟ੍ਰੀਮ
ਫਸਟ ਇਨ ਸਿਟੀ
ਤਰਪਨ ਸੋਨੀ (ਪੁਲਸ ਡੀ. ਏ. ਵੀ. ਪਬਲਿਕ ਸਕੂਲ) ਫ਼ੀਸਦੀ : 98.2
ਸੈਕਿੰਡ ਇਨ ਸਿਟੀ
ਨਿਮਰਤ (ਪੁਲਸ ਡੀ. ਏ. ਵੀ. ਪਬਲਿਕ ਸਕੂਲ) ਫ਼ੀਸਦੀ : 98
ਥਰਡ ਇਨ ਸਿਟੀ
ਦਿਵਿਆ (ਪੁਲਸ ਡੀ. ਏ. ਵੀ. ਪਬਲਿਕ ਸਕੂਲ) ਫ਼ੀਸਦੀ : 97.6

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

shivani attri

This news is Content Editor shivani attri