ਪੰਚਾਇਤੀ ਰਸਤੇ ’ਤੇ ਕੰਡਾਦਾਰ ਤਾਰ ਲਗਾ ਮੁੜ ਕਬਜ਼ਾ ਕਰਨ ’ਤੇ 2 ਭਰਾਵਾਂ ਵਿਰੁੱਧ ਮਾਮਲਾ ਦਰਜ

12/01/2023 5:51:15 PM

ਨੂਰਪੁਰਬੇਦੀ (ਸੰਜੀਵ ਭੰਡਾਰੀ)-ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ (ਬੀ. ਡੀ. ਪੀ. ਓ.) ਨੂਰਪੁਰਬੇਦੀ ਦੀ ਸ਼ਿਕਾਇਤ ’ਤੇ ਸਥਾਨਕ ਪੁਲਸ ਨੇ ਪਿੰਡ ਗਨੂੰਰਾ ਦੇ 2 ਭਰਾਵਾਂ ਖ਼ਿਲਾਫ਼ ਪੰਚਾਇਤੀ ਰਸਤੇ/ਗੋਹਰੀ ’ਤੇ ਮੁੜ ਕਬਜ਼ਾ ਕਰਨ ਅਤੇ ਕੰਡਾਦਾਰ ਤਾਰ ਲਗਾ ਕੇ ਰਸਤਾ ਬੰਦ ਕਰਨ ਦੇ ਨਾਲ-ਨਾਲ ਉਕਤ ਜ਼ਮੀਨ ਨੂੰ ਟ੍ਰੈਕਟਰ ਨਾ ਵਾਹੁਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ।  ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਬੀ. ਡੀ. ਪੀ. ਓ. ਨੂਰਪੁਰਬੇਦੀ ਦਰਸ਼ਨ ਸਿੰਘ ਨੇ ਦੱਸਿਆ ਕਿ ਪੰਚਾਇਤ ਅਫ਼ਸਰ (ਸ) ਸੋਮਨਾਥ ਵੱਲੋਂ ਲਿਖਤੀ ਰਿਪੋਰਟ ਪੇਸ਼ ਕੀਤੀ ਗਈ ਹੈ ਕਿ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀ ਰੂਪਨਗਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਉਨ੍ਹਾਂ ਵੱਲੋਂ 26 ਦਸੰਬਰ 2022 ਨੂੰ ਵਿਸ਼ੇ ’ਚ ਦਰਜ ਸ਼ਿਕਾਇਤ ਸਬੰਧੀ ਮੌਕਾ ਦੇਖਿਆ ਗਿਆ ਅਤੇ ਪਾਇਆ ਕਿ 24 ਜੂਨ 2022 ਨੂੰ ਨਿਸ਼ਾਨਦੇਹੀ ਕੀਤੀ ਗਈ। ਜਿਸ ਦਾ ਖ਼ਸਰਾ ਨੰਬਰ 117 (1-0) ਜੋਕਿ ਗੈਰ ਮੁਮਕਿੰਨ ਰਸਤਾ ਹੈ। ਮੌਕੇ ’ਤੇ ਪਾਇਆ ਗਿਆ ਕਿ ਜ਼ੈਲ ਸਿੰਘ, ਬਚਿੱਤਰ ਸਿੰਘ ਮੌਜੂਦਾ ਪੰਚ ਅਤੇ ਠਾਕੁਰ ਸਿੰਘ ਵਗੈਰਾ ਵੱਲੋਂ ਹੱਦਬਸਤ ਨੰਬਰ 490 ਅਧੀਨ ਪੈਂਦੇ ਉਪਰੋਕਤ ਖਸਰਾ ਨੰਬਰ ਦੇ ਪੰਚਾਇਤੀ ਰਸਤੇ ਦੀ ਨਿਸ਼ਾਨਦੇਹੀ ਹੋਣ ਉਪਰੰਤ ਨਿਸ਼ਾਹਦੇਹੀ ਮੁਤਾਬਿਕ ਗੈਰ ਮੁਮਕਿੰਨ ਰਸਤਾ ਖਾਲੀ ਕੀਤਾ ਗਿਆ।

ਇਹ ਵੀ ਪੜ੍ਹੋ : RCF 'ਚ ਤਿਆਰ ਹੋਣਗੇ 'ਵੰਦੇ ਭਾਰਤ' ਸਲੀਪਰ ਕੋਚ, ਯਾਤਰੀਆਂ ਲਈ ਸੌਖਾ ਹੋਵੇਗਾ ਲੰਬੀ ਦੂਰੀ ਦਾ ਸਫ਼ਰ

ਮਗਰ ਜਰਨੈਲ ਸਿੰਘ ਅਤੇ ਕਰਨੈਲ ਸਿੰਘ ਪੁੱਤਰਾਨ ਸਵਰਨ ਸਿੰਘ, ਨਿਵਾਸੀ ਪਿੰਡ ਗਨੂੰਰਾ ਵੱਲੋਂ ਨਿਸ਼ਾਨਦੇਹੀ ਹੋਣ ਉਪਰੰਤ ਵੀ ਇਹ ਰਸਤਾ ਖਾਲੀ ਨਹੀਂ ਕੀਤਾ ਗਿਆ ਅਤੇ ਮੌਕੇ ’ਤੇ ਨਿਸ਼ਾਨਦੇਹੀ ਸਮੇਂ ਲਗਾਈਆਂ ਗਈਆਂ ਬੁਰਜੀਆਂ/ਪੱਥਰ ਵੀ ਪੁੱਟ ਦਿੱਤੇ ਗਏ ਹਨ। ਇਸ ਲਈ ਪੰਚਾਇਤੀ ਰਸਤੇ ’ਤੇ ਮੁੜ ਨਾਜਾਇਜ਼ ਕਬਜ਼ਾ ਕਰਨ, ਕੰਡਾਦਾਰ ਤਾਰ ਲਗਾ ਕੇ ਰਸਤਾ ਬੰਦ ਕਰਨ ਅਤੇ ਟ੍ਰੈਕਟਰ ਨਾਲ ਜ਼ਮੀਨ ਵਾਹੁਣ ਵਾਲੇ ਉਕਤ ਵਿਅਕਤੀਆਂ ਖ਼ਿਲਾਫ਼ ਲੋੜੀਂਦੀ ਕਾਰਵਾਈ ਕੀਤੀ ਜਾਵੇ। ਥਾਣਾ ਮੁਖੀ ਨੂਰਪੁਰਬੇਦੀ ਇੰਸਪੈਕਟਰ ਗੁਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਬੀ. ਡੀ. ਪੀ. ਓ. ਨੂਰਪੁਰਬੇਦੀ ਦਰਸ਼ਨ ਸਿੰਘ ਦੀ ਸ਼ਿਕਾਇਤ ’ਤੇ ਚੌਕੀ ਕਲਵਾਂ ਦੇ ਇੰਚਾਰਜ ਜਸਮੇਰ ਸਿੰਘ ਵੱਲੋਂ ਜਰਨੈਲ ਸਿੰਘ ਤੇ ਕਰਨੈਲ ਸਿੰਘ ਪੁੱਤਰਾਨ ਸਵਰਨ ਸਿੰਘ, ਨਿਵਾਸੀ ਪਿੰਡ ਗਨੂੰਰਾ ਖ਼ਿਲਾਫ਼ ਧਾਰਾ 447, 427 ਅਤੇ 341 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਰਾਜ ਸਭਾ ਦੀਆਂ ਸੀਟਾਂ ’ਤੇ ਅਸਰ ਪਾ ਸਕਦੇ ਨੇ 5 ਸੂਬਿਆਂ ਦੇ ਚੋਣ ਨਤੀਜੇ, ਅਪ੍ਰੈਲ ’ਚ ਖ਼ਾਲੀ ਹੋਣਗੀਆਂ 59 ਸੀਟਾਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 

shivani attri

This news is Content Editor shivani attri