ਹਵਾਈ ਫਾਇਰਿੰਗ ਕਰਨ ''ਤੇ ਅਣਪਛਾਤੇ ਨੌਜਵਾਨਾਂ ਖਿਲਾਫ ਮਾਮਲਾ ਦਰਜ

09/17/2019 12:29:08 AM

ਕਪੂਰਥਲਾ, (ਭੂਸ਼ਣ)- ਇਕ ਘਰ ਦੇ ਬਾਹਰ ਇੱਟਾਂ ਮਾਰਨ ਅਤੇ ਹਵਾਈ ਫਾਇਰ ਕਰਨ ਦੇ ਮਾਮਲੇ ਵਿਚ ਥਾਣਾ ਕੋਤਵਾਲੀ ਕਪੂਰਥਲਾ ਦੀ ਪੁਲਸ ਨੇ ਅਣਪਛਾਤੇ ਮੁਲਜ਼ਮਾਂ ਖਿਲਾਫ ਧਾਰਾ 336, 427, 34 ਆਈ. ਪੀ. ਸੀ. ਅਤੇ 25/54/59 ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਜਾਣਕਾਰੀ ਅਨੁਸਾਰ ਇੰਦਰਜੀਤ ਸਿੰਘ ਪੁੱਤਰ ਕੁਲਵੰਤ ਸਿੰਘ ਨਿਵਾਸੀ ਪਿੰਡ ਭੀਲਾ ਨੇ ਥਾਣਾ ਕੋਤਵਾਲੀ ਕਪੂਰਥਲਾ ਦੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਹ 2 ਭਰਾ ਹਨ, ਉਸ ਦਾ ਵੱਡਾ ਭਰਾ ਕਰੀਬ 3 ਮਹੀਨੇ ਤੋਂ ਅਮਰੀਕਾ ਗਿਆ ਹੋਇਆ ਹੈ। ਇਸ ਦੌਰਾਨ 13 ਸਤੰਬਰ ਦੀ ਰਾਤ ਕਰੀਬ 11 ਵਜੇ ਕੁੱਝ ਨੌਜਵਾਨਾਂ ਨੇ ਉਸ ਦੇ ਘਰ ਦੇ ਗੇਟ ਦੇ ਅੱਗੇ ਦਾਤਰ ਮਾਰ ਕਰ ਗੇਟ ਦੀ ਤੋੜਭੰਨ ਕੀਤੀ। ਜਦੋਂ ਦੂਜੇ ਦਿਨ ਉਕਤ ਮੁਲਜ਼ਮਾਂ ਨੇ ਰਾਤ ਕਰੀਬ 11.50 ਤੋਂ ਲੈ ਕੇ 12.15 ਤੱਕ ਉਸ ਦੇ ਘਰ ਦੇ ਅੱਗੇ ਖੜ੍ਹ ਕੇ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ ਜਿਸ ਦੌਰਾਨ ਉਸ ਨੇ ਆਪਣੇ ਘਰ ਦੀ ਛੱਤ 'ਤੇ ਚੜ੍ਹ ਕਰ ਕੇ ਜਦੋਂ ਹੇਠਾਂ ਵੇਖਿਆ ਤਾਂ 3 ਅਣਪਛਾਤੇ ਨੌਜਵਾਨ ਘਰ 'ਤੇ ਇੱਟਾਂ ਮਾਰ ਰਹੇ ਸਨ ਅਤੇ ਇਕ ਨੌਜਵਾਨ ਨੇ ਪਿਸਤੌਲ ਕੱਢ ਕੇ ਹਵਾ ਵਿਚ ਫਾਇਰਿੰਗ ਕੀਤੀ।

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਇੰਸਪੈਕਟਰ ਵਿਕਰਮਜੀਤ ਸਿੰਘ ਨੇ ਮੌਕੇ ਦਾ ਮੁਆਇਨਾ ਕੀਤਾ ਅਤੇ ਇਸ ਦੌਰਾਨ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋਏ ਮੁਲਜ਼ਮਾਂ ਦੀ ਪਛਾਣ ਲਈ ਆਸਪਾਸ ਦੇ ਖੇਤਰਾਂ 'ਚ ਛਾਪਾਮਾਰੀ ਦਾ ਦੌਰ ਤੇਜ਼ ਕਰ ਦਿੱਤਾ ਗਿਆ ਹੈ। ਪੱਥਰਬਾਜ਼ੀ ਅਤੇ ਫਾਇਰਿੰਗ ਕਰਨ ਵਾਲੇ ਮੁਲਜ਼ਮ ਕੌਣ ਸਨ ਅਤੇ ਉਨ੍ਹਾਂ ਦਾ ਇਥੇ ਆਉਣ ਦਾ ਮਕਸਦ ਕੀ ਸੀ, ਇਸ ਸਬੰਧੀ ਪੁਲਸ ਜਾਂਚ ਦਾ ਦੌਰ ਜਾਰੀ ਹੈ। ਉਥੇ ਹੀ ਮੁਲਜ਼ਮਾਂ ਦੀ ਤਲਾਸ਼ ਵਿਚ ਛਾਪਾਮਾਰੀ ਜਾਰੀ ਹੈ।

Bharat Thapa

This news is Content Editor Bharat Thapa