ਸਤੰਬਰ ਮਹੀਨੇ ਦੌਰਾਨ 25 ਨਸ਼ਾ ਸਮਗੱਲਰਾਂ ਖ਼ਿਲਾਫ਼ ਪਰਚੇ ਦਰਜ, 25 ਦੀ ਹੋਈ ਗ੍ਰਿਫ਼ਤਾਰੀ

10/05/2023 2:09:00 PM

ਨਵਾਂਸ਼ਹਿਰ (ਤ੍ਰਿਪਾਠੀ)-ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਨਾਰਕੋ ਕੋਆਰਡੀਨੇਸ਼ਨ ਸੈਂਟਰ ਮਕੈਨਿਜ਼ਮ ਦਾ ਪੁਨਰਗਠਨ ਸਬੰਧੀ ਬਣਾਈ ਗਈ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਮਹੀਨਾ ਸਤੰਬਰ 2023 ’ਚ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ।  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਤੰਬਰ ਮਹੀਨੇ ’ਚ ਜ਼ਿਲ੍ਹਾ ਪੁਲਸ ਵੱਲੋਂ ਨਸ਼ਾ ਸਮੱਗਲਰਾਂ ਖ਼ਿਲਾਫ਼ ਕੁੱਲ 25 ਮੁਕੱਦਮੇ ਦਰਜ ਕਰਕੇ 25 ਦੋਸ਼ੀ ਗ੍ਰਿਫ਼ਤਾਰ ਕੀਤੇ ਗਏ, ਜਿਨ੍ਹਾਂ ਪਾਸੋਂ ਹੈਰੋਇਨ 1 ਕਿਲੋ 374 ਗ੍ਰਾਮ, ਅਫ਼ੀਮ 2 ਕਿਲੋਗ੍ਰਾਮ, ਡੋਡੇ ਚੂਰਾ ਪੋਸਤ 17 ਕਿਲੋਗ੍ਰਾਮ, ਨਸ਼ੇ ਵਾਲੀਆਂ ਗੋਲ਼ੀਆਂ 250 ਅਤੇ ਡਰੱਗ ਮਨੀ 74,120 ਰੁਪਏ, 2 ਕਾਰਾਂ ਅਤੇ 2 ਮੋਟਰਸਾਈਕਲ ਬਰਾਮਦ ਕੀਤੇ ਹਨ।

ਇਸ ਮਹੀਨੇ ’ਚ ਐੱਨ. ਡੀ. ਪੀ. ਐੱਸ. ਐਕਟ ਦੇ ਕੁੱਲ 24 ਮੁਕੱਦਮੇ ਅਦਾਲਤ ’ਚ ਪੇਸ਼ ਕੀਤੇ ਅਤੇ 17 ਮੁਕੱਦਮੇ ਵੱਖ-ਵੱਖ ਮਾਨਯੋਗ ਅਦਾਲਤਾਂ ਵੱਲੋਂ ਸੁਣੇ ਗਏ ਹਨ। ਜ਼ਿਲ੍ਹਾ ਪੁਲਸ ਵੱਲੋਂ ਨਸ਼ਿਆਂ ਦੀ ਰੋਕਥਾਮ ਕਰਨ ਲਈ ਸਕੂਲਾਂ, ਕਾਲਜਾਂ, ਪਿੰਡ, ਮੁਹੱਲੇ, ਬੱਸ ਸਟੈਂਡ, ਟੈਕਸੀ ਸਟੈਂਡ ਆਦਿ ’ਚ ਕੁੱਲ 542 ਸੈਮੀਨਾਰ ਲਗਾ ਕੇ ਨੌਜਵਾਨਾਂ, ਬੱਚਿਆਂ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜ਼ਿਲਾ ਪੁਲਸ ਵਲੋਂ ਡਰੱਗ ਹੋਟਸਪਾਟਾ ਦੇ ਮੁਹੱਲਾ ਕੱਲਰਾ ਨਵਾਂਸ਼ਹਿਰ, ਪਿੰਡ ਲੰਗੜੋਆ, ਜੱਬੋਵਾਲ, ਸੋਇਤਾ, ਰਾਹੋਂ, ਗਡ਼ੁਪੜ, ਔੜ, ਪਰਾਗਪੁਰ, ਲੱਖਪੁਰ, ਥਾਂਦੀਆ, ਭੋਰਾ, ਜੰਡਿਆਲਾ, ਲੰਗੇਰੀ, ਕਮਾਮ ਅਤੇ ਸਿੰਬਲ ਮਜਾਰਾ ਞਚ ਸਮੇਂ-ਸਮੇਂ ਪਰ ਸਰਚ ਆਪ੍ਰੇਸ਼ਨ ਅਤੇ ਨਾਕਾਬੰਦੀਆਂ ਕਰਕੇ ਸ਼ੱਕੀ ਲੋਕਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਤਾਂ ਜੋ ਨਸ਼ੇ ਦੀ ਸਮਗਲਿੰਗ ਨੂੰ ਰੋਕਿਆ ਜਾ ਸਕੇ ਅਤੇ ਪਿੰਡਾਂ ’ਚ ਪੁਲਸ ਪਬਲਿਕ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ: ਫਿਰ ਭੜਕਿਆ 'ਕੁੱਲ੍ਹੜ ਪਿੱਜ਼ਾ' ਕੱਪਲ ਦਾ ਮਾਮਲਾ, ਮਹਿਲਾ ਨੇ ਡੀ. ਸੀ. ਦਫ਼ਤਰ ਦੇ ਬਾਹਰ ਦਿੱਤਾ ਧਰਨਾ

ਐੱਸ. ਐੱਸ. ਪੀ. ਡਾ. ਅਖਿਲ ਚੌਧਰੀ ਸ਼ਹੀਦ ਭਗਤ ਸਿੰਘ ਨਗਰ ਨੇ ਓ. ਓ. ਏ. ਟੀ. ਸੈਂਟਰਾਂ ਅਤੇ ਡੀ-ਅਡੀਕਸ਼ਨ ਸੈਂਟਰ ’ਚ ਜਾ ਕੇ ਸਮੇਂ ਸਮੇਂ ਸਿਰ ਚੈਕਿੰਗ ਕੀਤੀ ਗਈ ਹੈ।ਸਿਹਤ ਵਿਭਾਗ ਵਲੋਂ ਸਤੰਬਰ ਮਹੀਨੇ ’ਚ ਜ਼ਿਲ੍ਹੇ ਦੇ ਓ. ਓ. ਏ. ਟੀ. ਸੈਂਟਰਾਂ ’ਚ 27 ਨਵੇਂ ਮਰੀਜ਼ ਅਤੇ ਡੀ-ਅਡੀਕਸ਼ਨ ਸੈਂਟਰ (ਓ.ਪੀ.ਡੀ.) ’ਚ 244 ਮਰੀਜ਼ਾਂ ਨੇ ਦਵਾਈ ਲਈ ਅਤੇ ਡੀ-ਅਡੀਕਸ਼ਨ ਸੈਂਟਰ (ਆਈ. ਪੀ. ਡੀ.) ’ਚ 86 ਦਾਖਲ ਹੋਏ।

ਇਸ ਮੌਕੇ ਐੱਸ. ਡੀ. ਐੱਮ. ਬੰਗਾ ਮਨਰੀਤ ਰਾਣਾ, ਅਮਰਨਾਥ ਪੀ. ਪੀ. ਐੱਸ. ਉੱਪ ਕਪਤਾਨ ਪੁਲਸ (ਇੰਟੈਲੀਜੈਂਸ), ਦੀਦਾਰ ਸਿੰਘ ਪੀ. ਪੀ. ਐੱਸ. ਉੱਪ ਕਪਤਾਨ ਪੁਲਸ (ਇੰਟੈਲੀਜੈਂਸ), ਡਾ. ਹਰਪ੍ਰੀਤ ਸਿੰਘ (ਡੀ. ਐੱਮ. ਸੀ.) ਸਿਵਲ ਸਰਜਨ ਦਫ਼ਤਰ, ਡਾ. ਰਾਜਨ ਸ਼ਾਸਤਰੀ ਹੈਲਥ ਵਿਭਾਗ, ਰਾਹੁਲ ਕੁਮਾਰ ਬਲਾਕ ਜੰਗਲਾਤ ਵਿਭਾਗ, ਵਰਿੰਦਰ ਕੁਮਾਰ ਡੀ. ਡੀ. ਈ. ਓ.(ਈ. ਈ.) ਸਕੂਲ, ਮਨਪ੍ਰੀਤ ਸਿੰਘ ਡੀ.ਸੀ.ਓ, ਸੁਰਜੀਤ ਕੁਮਾਰ ਐੱਸ. ਏ (ਡੀ. ਐੱਸ. ਐੱਸ. ਓ.), ਨਰਿਦਰ ਕੁਮਾਰ ਕਾਊਟਰ ਇੰਟੈਲੀਜੈਂਸ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।

ਇਹ ਵੀ ਪੜ੍ਹੋ: 5 ਸਾਲ ਦੇ ਪੁੱਤ ਦਾ ਸਿਰ ਵੱਢ ਕੇ ਖਾ ਗਈ ਮਾਂ, ਲਾਸ਼ ਦੇ ਕੀਤੇ ਕਈ ਟੁਕੜੇ, ਵਜ੍ਹਾ ਜਾਣ ਹੋਵੋਗੇ ਹੈਰਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 


https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri