ਕਾਰਨੀਟੋਜ ਜੂਨੀਅਰ ਸਮਾਰਟ ਕਿਡ ਦਾ ਜਲੰਧਰ ਸਿਟੀ ਫਿਨਾਲੇ ਐੱਲ .ਪੀ. ਯੂ. 'ਚ ਆਯੋਜਿਤ

11/14/2019 5:05:11 PM

ਜਲੰਧਰ— ਈਵੈਂਟਸ ਜਸਟ ਅਭੀ ਵੱਲੋਂ ਕਾਰਨੀਟੋਜ ਜੂਨੀਅਰ ਸਮਾਰਟ ਕਿਡ ਪੰਜਾਬ ਦਾ ਜਲੰਧਰ ਸਿਟੀ ਫਿਨਾਲੇ ਐੱਲ. ਪੀ. ਯੂ. ਯੂਨੀਵਰਸਿਟੀ 'ਚ ਆਯੋਜਿਤ ਕੀਤਾ ਗਿਆ। ਇਸ 'ਚ ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਦੇ ਸਕੂਲਾਂ ਤੋਂ ਸਿਲੈਕਟ ਹੋਏ ਬੱਚਿਆਂ ਨੇ ਹਿੱਸਾ ਲਿਆ। ਇਸ ਈਵੈਂਟ ਦਾ ਆਯੋਜਨ ਕਰਨ 'ਚ ਐੱਲ. ਪੀ. ਯੂ. ਯੂਨੀਵਰਸਿਟੀ ਦੇ ਐਸੋਸੀਏਟ ਡਿਨ ਆਫ ਸਟੂਡੈਂਟਸ ਅਫੇਅਰਸ ਸੌਰਭ ਲਖਨਪਾਲ ਨੇ ਬਹੁਤ ਅਹਿਮ ਭੂਮਿਕਾ ਨਿਭਾਈ। 

ਈਵੈਂਟਸ ਜਸਟ ਅਭੀ ਅਤੇ ਚਸਕਾ ਪ੍ਰੋਡਕਸ਼ਨ ਵੱਲੋਂ ਕਰਵਾਏ ਜਾ ਰਹੇ ਇਸ ਈਵੈਂਟਸ 'ਚ ਪੰਜਾਬ ਦੇ 9 ਤੋਂ 13 ਸਾਲ ਦੇ ਅਤੇ ਚੌਥੀ ਤੋਂ ਅੱਠਵੀਂ ਕਸਾਸ ਦੇ ਬੱਚਿਆਂ ਨੇ ਹਿੱਸਾ ਲਿਆ ਸੀ, ਜੋ ਅੱਜ ਇਕ ਵੱਡੇ ਮੰਚ ਦਾ ਹਿੱਸਾ ਬਣ ਗਏ ਹਨ। ਜਲੰਧਰ ਦੇ ਸਿਟੀ ਫਿਨਾਲੇ 'ਚ 20 ਤੋਂ 25 ਸਕੂਲਾਂ ਦੇ 124 ਬੱਚਿਆਂ ਨੇ ਹਿੱਸਾ ਲਿਆ ਅਤੇ ਸ਼ਹਿਰ ਦੀ ਮਸ਼ਹੂਰ ਹਸਤੀ ਧਰਮਿੰਦਰ ਕੱਥਕ ਅਤੇ ਆਰ. ਜੇ. ਨਿਧੀ ਸ਼ਰਮਾ ਨੇ ਮੁੱਖ ਜੱਜ ਦੀ ਭੂਮਿਕਾ ਨਿਭਾਈ। 

ਬੱਚਿਆਂ ਨੇ ਇਕ-ਇਕ ਮਿੰਟ ਦੀ ਪੇਸ਼ਕਾਰੀ ਦੇ ਕੇ ਜੱਜਾਂ ਦਾ ਦਿਲ ਜਿੱਤ ਲਿਆ। ਇਸ ਈਵੈਂਟਸ ਦਾ ਗ੍ਰੈਂਡ ਫਿਨਾਲੇ ਚੰਡੀਗੜ੍ਹ 'ਚ 29 ਨਵੰਬਰ ਨੂੰ ਕੀਤਾ ਜਾਵੇਗਾ, ਜਿਸ 'ਚ ਜਲੰਧਰ, ਅੰਮ੍ਰਿਤਸਰ, ਪਟਿਆਲਾ ਅਤੇ ਲੁਧਿਆਣਾ ਦੇ ਸਿਟੀ ਫਿਨਾਲੇ ਤੋਂ ਸਿਲੈਕਟ ਹੋਏ ਬੱਚੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ। ਇਸ ਮੌਕੇ ਈਵੈਂਟਸ ਜਸਟ ਅਭੀ ਦੇ ਡਾਇਰੈਕਟਰ ਅਭਿਸ਼ੇਕ ਸ਼ਰਮਾ ਅਤੇ ਸਵਾਤੀ ਸ਼ਰਮਾ, ਚਸਕਾ ਪ੍ਰੋਡਕਸ਼ਨ ਦੇ ਐੱਮ. ਡੀ. ਅਮਰਦੀਪ ਸ਼ਰਮਾ, ਸੁਪਰ ਬੁਆਏ ਕਰਨ, ਮਨਣ ਸਭਰਵਾਲ, ਤ੍ਰਿਸ਼ਲਾ ਸ਼ਰਮਾ, ਕੋਮਲ, ਰਾਜੇਸ਼ ਸ਼ਰਮਾ ਸਮੇਤ ਉਨ੍ਹਾਂ ਦੀ ਟੀਮ ਦੇ ਹੋਰ ਮੈਂਬਰ ਹਾਜ਼ਰ ਸਨ।

shivani attri

This news is Content Editor shivani attri