ਰਾਤੋਂ-ਰਾਤ ਚੋਰ ਘਰ ਦੇ ਅੱਗੇ ਖੜ੍ਹੀ ਬਰੀਜਾ ਗੱਡੀ ਲੈ ਕੇ ਹੋਏ ਫਰਾਰ

05/27/2019 5:02:36 PM

ਜਲੰਧਰ (ਸੋਨੂੰ)— ਜਲੰਧਰ ਦੇ ਥਾਣਾ ਨੰਬਰ-7 ਦੇ ਅਧੀਨ ਪੈਂਦੇ ਗੋਲਡਨ ਐਵੀਨਿਊ ਇਲਾਕੇ 'ਚ ਬੀਤੀ ਦੇਰ ਰਾਤ ਇਕ ਵਿਅਕਤੀ ਦੀ ਬਰੀਜਾ ਕਾਰ ਚੋਰੀ ਹੋ ਗਈ। ਚੋਰੀ ਦੀ ਇਹ ਪੂਰੀ ਘਟਨਾ ਸੀ. ਸੀ. ਟੀ. ਵੀ. 'ਚ ਕੈਦ ਹੋਣ ਤੋਂ ਬਾਅਦ ਹੀ ਪੁਲਸ ਫੁਟੇਜ਼ ਦੀ ਮਦਦ ਨਾਲ ਚੋਰਾਂ ਦੀ ਤਲਾਸ਼ ਕਰ ਰਹੀ ਹੈ। 


ਮਿਲੀ ਜਾਣਕਾਰੀ ਮੁਤਾਬਕ ਸੁਖਦੀਪ ਨਾਮ ਦਾ ਇਕ ਵਿਅਕਤੀ ਜੋ ਇਸ ਇਲਾਕੇ 'ਚ ਰਹਿੰਦਾ ਹੈ, ਨੇ ਰਾਤ ਨੂੰ ਆਪਣੀ ਬਰੀਜਾ ਕਾਰ ਘਰ ਦੇ ਅੱਗੇ ਸੜਕ 'ਤੇ ਲਗਾਈ ਹੋਈ ਸੀ। ਦੇਰ ਰਾਤ ਇਕ ਸਵਿੱਫਟ ਕਾਰ ਉਨ੍ਹਾਂ ਦੀ ਗੱਡੀ ਨੇੜੇ ਆ ਕੇ ਖੜ੍ਹੀ ਹੋਈ ਅਤੇ ਕੁਝ ਹੀ ਦੇਰ ਬਾਅਦ ਉਨ੍ਹਾਂ ਦੀ ਬਰੀਜਾ ਗੱਡੀ ਨੂੰ ਇਹ ਸਵਿੱਫਟ ਕਾਰ 'ਚ ਬੈਠੇ ਵਿਅਕਤੀ ਚੋਰੀ ਕਰਕੇ ਫਰਾਰ ਹੋ ਗਏ।

ਇਹ ਪੂਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਅਤੇ ਹੁਣ ਜਲੰਧਰ ਦੇ ਥਾਣਾ ਨੰਬਰ-7 ਦੀ ਪੁਲਸ ਇਸੇ ਸੀ. ਸੀ. ਟੀ. ਵੀ. ਦੇ ਆਧਾਰ 'ਤੇ ਚੋਰੀ ਕਰਨ ਵਾਲੇ ਚੋਰਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਫਿਲਹਾਲ ਪੁਲਸ ਨੇ ਸੁਖਦੀਪ ਦੇ ਕਹਿਣ 'ਤੇ ਉਨ੍ਹਾਂ ਦੀ ਕਾਰ ਦੇ ਚੋਰੀ ਹੋਣ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ।

shivani attri

This news is Content Editor shivani attri