ਮੁੱਖ ਮੰਤਰੀ ਦੇ ਓ. ਐੱਸ. ਡੀ. ਦੇ ਗੰਨਮੈਨ ਨੂੰ ਲੱਤ ''ਚ ਲੱਗੀ ਗੋਲੀ, ਜ਼ਖਮੀ

03/23/2020 1:34:35 PM

ਜਲੰਧਰ (ਮ੍ਰਿਦੁਲ)— ਮਾਡਲ ਟਾਊਨ ਸਥਿਤ ਕੈਪਟਨ ਅਮਰਿੰਦਰ ਸਿੰੰਘ ਦੇ ਓ. ਐੱਸ. ਡੀ. ਸੋਨੂੰ ਢੇਸੀ ਦਾ ਗੰਨਮੈਨ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ, ਜਿਸ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਸ ਦਾ ਇਲਾਜ ਜੌਹਲ ਹਸਪਤਾਲ 'ਚ ਚੱਲ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਥਾਣਾ ਨੰ. 6 ਦੀ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :ਪੰਜਾਬ 'ਚ ਲੱਗਾ ਕਰਫਿਊ, ਹਰ ਤਰ੍ਹਾਂ ਦੀ ਰਿਆਇਤ 'ਤੇ ਰੋਕ

ਇਸ ਸਬੰਧੀ ਸਬ-ਇੰਸਪੈਕਟਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਕੀਤੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਓ. ਐੱਸ. ਡੀ. ਦਾ ਗੰਨਮੈਨ ਰਸ਼ਪਾਲ ਸਿੰਘ ਮਾਡਲ ਟਾਊਨ ਸਥਿਤ ਓ. ਐੱਸ. ਡੀ. ਸੋਨੂੰ ਢੇਸੀ ਦੇ ਘਰ ਦੇ ਬਾਹਰ ਬੀਤੀ ਸ਼ਾਮ ਦੇ ਸਮੇਂ ਸਕਿਊਰਟੀ ਬਾਕਸ 'ਚ ਆਪਣੀ ਸਰਵਿਸ ਰਿਵਾਲਵਰ ਦੀ ਸਫਾਈ ਕਰ ਰਿਹਾ ਸੀ ।

ਇਸ ਦੌਰਾਨ ਅਚਾਨਕ ਗੋਲੀ ਚੱਲ ਪਈ ਜੋ ਕਿ ਗੰਨਮੈਨ ਰਸ਼ਪਾਲ ਦੀ ਲੱਤ 'ਚ ਲੱਗ ਗਈ । ਅਚਾਨਕ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਉਸ ਦੇ ਸਾਥੀ ਗੰਨਮੈਨ ਘਟਨਾ ਸਥਾਨ 'ਤੇ ਪਹੁੰਚੇ ਜਿਨ੍ਹਾਂ ਨੇ ਰਸ਼ਪਾਲ ਨੂੰ ਜ਼ਖਮੀ ਹਾਲਤ 'ਚ ਜੌਹਲ ਹਸਪਤਾਲ 'ਚ ਦਾਖਲ ਕਰਵਾਇਆ। ਸਬ-ਇੰਸਪੈਕਟਰ ਲਖਵਿੰਦਰ ਸਿੰਘ ਨੇ ਦੱਸਿਆ ਿਕ ਡਾਕਟਰਾਂ ਮੁਤਾਬਿਕ ਰਸ਼ਪਾਲ ਦੀ ਹਾਲਤ ਖਤਰੇ ਤੋਂ ਬਾਹਰ ਹੈ ਫਿਲਹਾਲ ਰਸ਼ਪਾਲ ਨੂੰ ਅਣਫਿਟ ਕਰਾਰ ਕੀਤਾ ਗਿਆ ਹੈ ਅਤੇ ਉਸ ਦੇ ਹੋਸ਼ 'ਚ ਆਉਣ ਉਪਰੰਤ ਉਸ ਦੇ ਿਬਆਨ ਦਰਜ ਕੀਤੇ ਜਾਣਗੇ ਅਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਇਸ ਮਾਮਲੇ 'ਚ ਓ. ਐੱਸ. ਡੀ. ਸੋਨੂੰ ਢੇਸੀ ਨੂੰ ਫੋਨ ਕੀਤਾ ਗਿਆ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।

ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਦਾ ਕਹਿਰ, 'ਲਾਕ ਡਾਊਨ' 'ਚ ਜਲੰਧਰ ਪੁਲਸ ਹੋਈ ਸਖਤ

shivani attri

This news is Content Editor shivani attri