ਨਸ਼ੇ ਵਾਲਾ ਪਦਾਰਥ ਖੁਅਾ ਕੇ ਵਿਆਹੁਤਾ ਨਾਲ ਜਬਰ-ਜ਼ਨਾਹ ਕਰ ਕੇ ਠੱਗੇ ਲੱਖਾਂ ਰੁਪਏ

01/19/2019 4:35:26 AM

ਕਪੂਰਥਲਾ, (ਭੂਸ਼ਣ)- ਇਕ ਵਿਆਹੁਤਾ ਨੂੰ ਨਸ਼ੇ ਵਾਲਾ ਪਦਾਰਥ ਖਿਲਾ ਕਰ ਉਸ  ਦੇ ਨਾਲ ਜਬਰ-ਜ਼ਨਾਹ  ਕਰਨ ਅਤੇ ਬਾਅਦ ’ਚ ਉਸ  ਦੇ ਪਤੀ ਵੱਲੋਂ ਵਿਦੇਸ਼ ਤੋਂ ਭੇਜੀ ਗਈ ਲੱਖਾਂ ਰੁਪਏ ਦੀ ਰਕਮ ਠੱਗਣ  ਦੇ ਮਾਮਲੇ ’ਚ ਕਾਰਵਾਈ ਕਰਦੇ ਹੋਏ ਥਾਣਾ ਭੁਲੱਥ ਦੀ ਪੁਲਸ ਨੇ ਇਕ ਮੁਲਜ਼ਮ ਦੇ ਖਿਲਾਫ ਧਾਰਾ 376,  387,  406  ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।  ਘਟਨਾ ਨੂੰ ਅੰਜਾਮ ਦੇਣ ਵਾਲਾ ਮੁਲਜ਼ਮ ਫਿਲਹਾਲ ਫਰਾਰ ਦੱਸਿਆ ਜਾ ਰਿਹਾ ਹੈ। 
ਜਾਣਕਾਰੀ   ਅਨੁਸਾਰ ਪਿੰਡ ਮੂਸਾਖੇਲ ਮਹਿਮਦਪੁਰ ਥਾਣਾ ਭੁਲੱਥ ਨਾਲ ਸਬੰਧਤ ਇਕ ਅੌਰਤ ਨੇ ਐੱਸ. ਐੱਸ. ਪੀ. ਸਤਿੰਦਰ ਸਿੰਘ  ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਸ  ਦਾ ਵਿਆਹ ਕਰੀਬ 15 ਸਾਲ ਪਹਿਲਾਂ ਹੋਇਆ ਸੀ ਕਿ ਉਸ  ਦੇ 2 ਬੱਚੇ ਹਨ।  ਉਸ ਦਾ ਪਤੀ ਬੀਤੇ ਕਈ ਸਾਲਾਂ ਤੋਂ ਇਟਲੀ ਵਿਚ ਰਹਿੰਦਾ ਹੈ ਅਤੇ ਉਹ ਆਪਣੇ ਪਿੰਡ ’ਚ ਆਪਣੇ ਬੱਚਿਅਾਂ  ਦੇ ਨਾਲ ਰਹਿੰਦੀ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ  ਦੇ ਗੁਆਂਢ ’ਚ ਫੌਜ ਤੋਂ ਰਿਟਾਇਰਡ ਹੋ ਕੇ ਆਇਆ ਵਿਕਰਮ ਸਿੰਘ  ਨਾਂ ਦਾ ਵਿਅਕਤੀ ਰਹਿੰਦਾ ਸੀ, ਜੋ ਕਿ 3 ਵਿਆਹੁਤਾ ਬੱਚਿਅਾਂ ਦਾ ਬਾਪ ਸੀ। ਇਸ ਦੌਰਾਨ ਵਿਕਰਮ ਸਿੰਘ  ਨੇ ਉਸ  ਦੇ ਘਰ ਆਉਣਾ-ਜਾਣਾ ਸ਼ੁਰੂ ਕਰ ਦਿੱਤਾ ਪਰ ਇਸ ਦੌਰਾਨ ਵਿਕਰਮ ਸਿੰਘ  ਨੇ ਇਕ ਸਾਜ਼ਿਸ਼  ਦੇ ਤਹਿਤ ਸਾਲ 2014 ’ਚ ਉਸ ਨੂੰ ਧੋਖੇ ਨਾਲ ਨਸ਼ੀਲੀ ਚੀਜ਼ ਪਿਲਾ ਦਿੱਤੀ ਅਤੇ ਉਸ ਦੀ ਇੱਛਾ  ਦੇ ਬਿਨਾਂ ਉਸ  ਦੇ ਨਾਲ ਨਾਜਾਇਜ਼ ਸਬੰਧ ਬਣਾ ਲਿਆ,  ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਮੁਲਜ਼ਮ ਵਿਕਰਮ ਸਿੰਘ  ਉਸ  ਦੇ ਪਰਿਵਾਰ ਨੂੰ ਮਾਰ ਦੇਣ ਦੀਅਾਂ ਧਮਕੀਅਾਂ ਦੇਣ ਲੱਗਾ ਅਤੇ ਇਹ ਵੀ ਕਹਿਣਾ ਲੱਗਾ ਜੇਕਰ ਉਸ ਨੇ ਉਸ  ਦੇ ਨਾਲ ਲਗਾਤਾਰ ਨਾਜਾਇਜ਼  ਸਬੰਧ ਨਾ ਬਣਾਏ ਤਾਂ ਉਸ  ਦੇ  ਵਿਦੇਸ਼ ’ਚ ਰਹਿੰਦੇ ਪਤੀ ਨੂੰ ਵੀ ਕਤਲ ਕਰਵਾ ਦੇਵੇਗਾ।  ਜਿਸ ’ਤੇ ਉਹ ਬੁਰੀ ਤਰ੍ਹਾਂ ਨਾਲ ਡਰ ਗਈ, ਜਿਸ ਦੌਰਾਨ ਮੁਲਜ਼ਮ ਵਿਕਰਮ ਸਿੰਘ  ਉਸ ਨਾਲ ਹਰ 15 ਦਿਨ ਬਾਅਦ ਨਾਜਾਇਜ਼ ਸਬੰਧ ਬਣਾਉਣ ਲੱਗਾ।  ਇਸ ਦੌਰਾਨ ਉਸ ਦਾ ਪਤੀ ਉਸ ਨੂੰ ਵਿਦੇਸ਼ ਤੋਂ ਜੋ ਵੀ ਰਕਮ ਭੇਜਦਾ ਸੀ ਉਸ ਨੂੰ ਵਿਕਰਮ ਸਿੰਘ  ਧਮਕੀਅਾਂ ਦੇ ਕੇ ਖੋਹ ਲੈਂਦਾ ਸੀ।  ਜਿਸ  ਕਾਰਨ ਉਹ ਬੇਹੱਦ ਪ੍ਰੇਸ਼ਾਨ ਰਹਿਣ ਲੱਗੀ ਇਸ ਦੌਰਾਨ ਮੁਲਜ਼ਮ  ਨੇ 50-60 ਲੱਖ ਰੁਪਏ ਦੀ ਰਕਮ ਹਡ਼ੱਪ ਲਈ। 
 3 ਦਸੰਬਰ 2018 ਨੂੰ ਪੀੜਤ ਦਾ ਪਤੀ ਵਿਦੇਸ਼ ਤੋਂ ਜਦੋਂ ਘਰ ਆਇਆ ਤਾਂ ਉਸ ਸਮੇਂ ਮੁਲਜ਼ਮ ਵਿਕਰਮ ਸਿੰਘ  ਉਸ  ਦੇ ਘਰ ’ਚ ਸੀ ਅਤੇ ਉਹ ਬੇਹੱਦ ਡਰੀ ਹੋਈ ਹਾਲਤ ’ਚ ਬੈਠੀ ਹੋਈ ਸੀ ।  ਜਿਸ ਨੂੰ ਲੈ ਕੇ ਜਦੋਂ ਉਸ  ਦੇ ਪਤੀ ਨੇ ਉਸ ਨੂੰ ਡਰਨ ਦਾ ਕਾਰਨ ਪੁੱਛਿਆ ਤਾਂ ਇਸ ਦੌਰਾਨ ਵਿਕਰਮ ਸਿੰਘ  ਮੌਕੇ ਤੋਂ ਭਜ ਨਿਕਲਿਆ। ਜਿਸ  ਦੇ ਬਾਅਦ ਉਸ ਨੇ ਆਪਣੇ ਪਤੀ ਨੂੰ ਸਾਰੀ ਗੱਲ ਦੱਸੀ।  ਜਿਸ ਨੂੰ ਲੈ ਕੇ ਉਸ ਨੇ ਇਨਸਾਫ ਲਈ ਐੱਸ. ਐੱਸ. ਪੀ.  ਦੇ ਸਾਹਮਣੇ ਗੁਹਾਰ ਲਗਾਈ।  ਜਿਨ੍ਹਾਂ ਨੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡੀ. ਐੱਸ. ਪੀ. ਭੁਲੱਥ ਦਵਿੰਦਰ ਸਿੰਘ  ਸੰਧੂ ਨੂੰ ਜਾਂਚ  ਦੇ ਹੁਕਮ ਦਿੱਤੇ।  ਜਾਂਚ ਦੌਰਾਨ ਮੁਲਜ਼ਮ  ਵਿਕਰਮ ਸਿੰਘ ’ਤੇ ਲੱਗੇ ਸਾਰੇ ਇਲਜ਼ਾਮ ਠੀਕ ਸਾਬਤ ਹੋਏ। ਜਿਸ  ਦੇ ਆਧਾਰ ’ਤੇ ਮੁਲਜ਼ਮ ਵਿਕਰਮ ਸਿੰਘ  ਪੁੱਤਰ ਮਹਿੰਦਰ ਸਿੰਘ  ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਪੁਲਸ ਨੇ ਮੁਲਜ਼ਮ ਦੀ ਭਾਲ ’ਚ ਛਾਪਾਮਾਰੀ ਜਾਰੀ ਹੈ।