ਜਲਦ ਸ਼ੁਰੂ ਹੋਵੇਗਾ ਬਰਲਟਨ ਪਾਰਕ ਤੋਂ ਵਰਕਸ਼ਾਪ ਚੌਕ ਤੇ ਫਿਰ ਮਹਾਵੀਰ ਮਾਰਗ ਨੂੰ ਪੁੱਟਣ ਦਾ ਕੰਮ

04/01/2021 10:30:29 AM

ਜਲੰਧਰ (ਖੁਰਾਣਾ)– ਨਹਿਰੀ ਪਾਣੀ ਨੂੰ ਸਾਫ ਕਰ ਕੇ ਪੀਣਯੋਗ ਬਣਾਉਣ ਤੋਂ ਬਾਅਦ ਉਸ ਨੂੰ ਜਲੰਧਰ ਦੇ ਘਰਾਂ ’ਚ ਸਪਲਾਈ ਕਰਨ ਵਾਲੇ ਸਰਫੇਸ ਵਾਟਰ ਪ੍ਰਾਜੈਕਟ ਦਾ ਕੰਮ ਸ਼ੁਰੂ ਹੋਣ ਨਾਲ ਸ਼ਹਿਰ ਦੀਆਂ ਸੜਕਾਂ ਦੀ ਪੁਟਾਈ ਸ਼ੁਰੂ ਹੋ ਗਈ ਹੈ। ਪ੍ਰਾਜੈਕਟ ਦਾ ਕਾਂਟ੍ਰੈਕਟ ਲੈਣ ਵਾਲੀ ਐੱਲ. ਐਂਡ ਟੀ. ਕੰਪਨੀ ਨੇ ਜੋ ਪਲਾਨਿੰਗ ਬਣਾਈ ਹੈ, ਉਸ ਦੇ ਤਹਿਤ ਆਉਣ ਵਾਲੇ ਦੋ-ਚਾਰ ਦਿਨਾਂ ’ਚ ਬਰਲਟਨ ਪਾਰਕ ਤੋਂ ਲੈ ਕੇ ਵਰਕਸ਼ਾਪ ਚੌਕ ਅਤੇ ਫਿਰ ਮਹਾਵੀਰ ਮਾਰਗ ਨੂੰ ਪੁੱਟਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ, ਜਿੱਥੇ ਵੱਡੀਆਂ-ਵੱਡੀਆਂ ਵਾਟਰ ਸਪਲਾਈ ਲਾਈਨਾਂ ਪਾਈਆਂ ਜਾਣਗੀਆਂ। ਇਸ ਦੇ ਨਾਲ-ਨਾਲ ਕਪੂਰਥਲਾ ਚੌਕ ਤੋਂ ਬਸਤੀ ਬਾਵਾ ਖੇਲ ਵੱਲ ਜਾਂਦੀ ਸੜਕ ਦੀ ਸ਼ਾਮਤ ਵੀ ਆਉਣ ਵਾਲੀ ਹੈ ਕਿਉਂਕਿ ਪੁਟਾਈ ਦਾ ਕੰਮ ਇਥੇ ਵੀ ਨਾਲ ਹੀ ਸ਼ੁਰੂ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ: ਡਿਊਟੀ ’ਤੇ ਤਾਇਨਾਤ ਏ.ਐੱਸ.ਆਈ. ਦੀ ਗੋਲ਼ੀ ਲੱਗਣ ਨਾਲ ਮੌਤ

ਕਪੂਰਥਲਾ ਰੋਡ ਨਹਿਰ ਤੋਂ 120 ਫੁੱਟ ਰੋਡ ਹੁੰਦੇ ਹੋਏ ਇਹ ਪਾਈਪਲਾਈਨ ਬਬਰੀਕ ਚੌਕ ਅਤੇ ਗੁਰੂ ਰਵਿਦਾਸ ਚੌਕ ਤਕ ਜਾਵੇਗੀ। ਕੰਪਨੀ ਅਧਿਕਾਰੀਆਂ ਨੇ ਨਾਂ ਨਾ ਛਾਪੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਅੱਡਾ ਹੁਸ਼ਿਆਰਪੁਰ ਚੌਕ, ਜਿਥੇ ਪਹਿਲੇ ਦਿਨ ਪਾਈਪ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ, ਉਥੇ ਵੀ ਬਾਕੀ ਰਹਿੰਦਾ ਕੰਮ ਨਾਲ-ਨਾਲ ਪੂਰਾ ਕੀਤਾ ਜਾਵੇਗਾ ਅਤੇ ਭਗਤ ਸਿੰਘ ਚੌਕ ਤਕ ਪਾਈਪ ਪਾਉਣ ਤੋਂ ਬਾਅਦ ਇਸ ਨੂੰ ਪ੍ਰਤਾਪ ਬਾਗ ਰੋਡ ਤੋਂ ਲਾਡੋਵਾਲੀ ਰੋਡ ਵੱਲ ਲਿਜਾਇਆ ਜਾਵੇਗਾ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਕੁਝ ਹਫਤਿਆਂ ਦੌਰਾਨ ਸ਼ਹਿਰ ਨਿਵਾਸੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ : 'ਦੋਸਤੀ' ਦੇ ਨਾਂ 'ਤੇ ਕਲੰਕ ਸਾਬਤ ਹੋਇਆ ਨੌਜਵਾਨ, ਘਰੋਂ ਬੁਲਾ ਦੋਸਤ ਨੂੰ ਇੰਝ ਦਿੱਤੀ ਦਰਦਨਾਕ ਮੌਤ

ਰਾਤ ਨੂੰ ਵੀ ਕਰਵਾਇਆ ਜਾਵੇਗਾ ਕੰਮ
ਸਰਫੇਸ ਵਾਟਰ ਪ੍ਰਾਜੈਕਟ ’ਤੇ ਕੰਮ ਕਰ ਰਹੀ ਐੱਲ. ਐਂਡ ਟੀ. ਕੰਪਨੀ ਨੇ ਜਿਸ ਤਰ੍ਹਾਂ ਸ਼ਹਿਰ ਦੀਆਂ ਸੜਕਾਂ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਹੈ, ਉਸ ਨਾਲ ਟ੍ਰੈਫਿਕ ਨੂੰ ਦਿੱਕਤਾਂ ਪੇਸ਼ ਆਉਣੀਆਂ ਸੁਭਾਵਿਕ ਹਨ, ਜਿਸ ਨੂੰ ਦੇਖਦੇ ਹੋਏ ਹੁਣ ਫੈਸਲਾ ਲਿਆ ਗਿਆ ਹੈ ਕਿ ਐੈੱਲ. ਐਂਡ ਟੀ. ਕੰਪਨੀ ਦੇ ਵਰਕਰਾਂ ਅਤੇ ਅਧਿਕਾਰੀਆਂ ਨੂੰ ਕਰਫਿਊ ਪਾਸ ਬਣਵਾ ਕੇ ਦਿੱਤੇ ਜਾਣਗੇ ਤਾਂ ਕਿ ਰਾਤ ਦੇ ਸਮੇਂ ਵੀ ਸੜਕਾਂ ’ਤੇ ਪੁਟਾਈ ਦਾ ਕੰਮ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ ਇਨ੍ਹੀਂ ਦਿਨੀਂ ਕੋਰੋਨਾ ਸਬੰਧੀ ਨਿਯਮਾਂ ਕਾਰਣ ਸ਼ਹਿਰ ’ਚ ਰਾਤ 9 ਵਜੇ ਕਰਫਿਊ ਲੱਗ ਜਾਂਦਾ ਹੈ।

ਅੰਡਰਗਰਾਊਂਡ ਵਾਟਰ ਟੈਂਕ ਦੀ ਪੁਟਾਈ ਬਾਬਤ ਹਾਊਸ ’ਚ ਲਿਆਇਆ ਜਾਵੇਗਾ ਪ੍ਰਸਤਾਵ
ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ’ਚ 5 ਥਾਵਾਂ ’ਤੇ ਅੰਡਰਗਰਾਊਂਡ ਵਾਟਰ ਸਟੋਰੇਜ ਟੈਂਕ ਬਣਾਏ ਜਾਣ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਕਾਰਣ ਸਾਈਟ ’ਤੇ ਮਸ਼ੀਨੀਰੀ ਆਦਿ ਪਹੁੰਚਾ ਦਿੱਤੀ ਗਈ ਹੈ। ਇਸ ਲਈ ਨਗਰ ਨਿਗਮ ਦੇ ਕੌਂਸਲਰ ਹਾਊਸ ’ਚ ਪ੍ਰਸਤਾਵ ਲਿਆਇਆ ਜਾਵੇਗਾ ਕਿਉਂਕਿ ਕਈ ਸਰਕਾਰੀ ਜ਼ਮੀਨਾਂ ’ਤੇ ਇਹ ਟੈਂਕ ਬਣਾਏ ਜਾਣੇ ਹਨ।
ਅੰਡਰਗਰਾਊਂਡ ਵਾਟਰ ਸਟੋਰੇਜ ਟੈਂਕ ਦੇ ਨਿਰਮਾਣ ਕਾਰਣ ਮਾਡਲ ਟਾਊਨ, ਸ਼ਮਸ਼ਾਨਘਾਟ ਖੇਤਰ, ਬਰਲਟਨ ਪਾਰਕ, ਸੂਰਿਆ ਇਨਕਲੇਵ, ਢਿੱਲਵਾਂ ਰੋਡ ਅਤੇ ਬੇਅੰਤ ਸਿੰਘ ਪਾਰਕ ਖੇਤਰ ਦੇ ਲੋਕਾਂ ਨੂੰ ਵਿਸ਼ੇਸ਼ ਦਿੱਕਤਾਂ ਆ ਸਕਦੀਆਂ ਹਨ।

ਇਹ ਵੀ ਪੜ੍ਹੋ : ਹੋਲੀ ਮੌਕੇ ਹੁਸ਼ਿਆਰਪੁਰ ’ਚ ਵੱਡੀ ਵਾਰਦਾਤ, ਦਰਿੰਦਿਆਂ ਨੇ ਕੁੜੀ ਨਾਲ ਜਬਰ-ਜ਼ਿਨਾਹ ਕਰਕੇ ਦਿੱਤਾ ਜ਼ਹਿਰ

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri