ਕਲਯੁਗੀ ਭਰਾ ਨੇ 6 ਸਾਲ ਦੀ ਚਚੇਰੀ ਭੈਣ ਨਾਲ ਕੀਤੀਆਂ ਅਸ਼ਲੀਲ ਹਰਕਤਾਂ, 3 ਘੰਟਿਆਂ ’ਚ ਹੀ ਦੋਸ਼ੀ ਗ੍ਰਿਫ਼ਤਾਰ

09/09/2023 2:08:35 PM

ਜਲੰਧਰ (ਜ.ਬ)- ਅਜਿਹੇ ਕਈ ਮਾਮਲੇ ਸਾਹਮਣੇ ਆਉਂਦੇ ਹਨ ਜਦ ਰਿਸ਼ਤਿਆਂ ਨੂੰ ਤਾਰ-ਤਾਰ ਕਰਕੇ ਇਨਸਾਨੀਅਤ ਸ਼ਰਮਸਾਰ ਹੋ ਜਾਂਦੀ ਹੈ। ਹੁਣ ਪਿੰਡ ਢਿੱਲਵਾਂ ’ਚ ਵੀ ਇਕ ਕਲਯੁਗੀ ਭਰਾ ਨੇ ਆਪਣੀ 6 ਸਾਲ ਦੀ ਮਾਸੂਮ ਚਚੇਰੀ ਭੈਣ ਨਾਲ ਗਲਤ ਕੰਮ ਕੀਤਾ ਅਤੇ ਉਸ ਨਾਲ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਵੀ ਕੀਤੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਰਾਮਾ ਮੰਡੀ ਦੀ ਉਪ-ਚੌਕੀ ਦਕੋਹਾ ਦੀ ਪੁਲਸ ਨੇ ਮੁਲਜ਼ਮ ਖ਼ਿਲਾਫ਼ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ। ਪੀੜਤ ਔਰਤ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ ’ਚ ਦੱਸਿਆ ਕਿ ਉਹ 32 ਸਾਲਾ ਵਿਧਵਾ ਹੈ ਅਤੇ ਉਸ ਦੇ ਪਤੀ ਦੀ ਮੌਤ ਹੋਏ ਕਰੀਬ 6 ਸਾਲ ਹੋ ਚੁੱਕੇ ਹਨ। ਉਹ ਵਿਆਹਾਂ ਅਤੇ ਸਮਾਗਮਾਂ ’ਚ ਕੁੱਕ ਵਜੋਂ ਕੰਮ ਕਰਦੀ ਹੈ ਅਤੇ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੀ ਹੈ।

2 ਸਤੰਬਰ ਨੂੰ ਉਹ ਨੂਰਮਹਿਲ ਵਾਲੇ ਪਾਸੇ ਕਿਸੇ ਸਮਾਗਮ ’ਚ ਖਾਣਾ ਬਣਾਉਣ ਲਈ ਗਈ ਸੀ। ਜਾਣ ਤੋਂ ਪਹਿਲਾਂ ਉਹ ਆਪਣੀ ਛੋਟੀ ਬੇਟੀ ਸੋਨੀਆ (ਕਾਲਪਨਿਕ ਨਾਂ) ਨੂੰ ਲੈ ਗਿਆ, ਜੋ 6 ਸਾਲ ਦੀ ਹੈ ਅਤੇ ਪਹਿਲੀ ਜਮਾਤ ਦੀ ਵਿਦਿਆਰਥਣ ਹੈ। ਉਸ ਨੂੰ ਦੁਪਹਿਰ 12 ਵਜੇ ਦੇ ਕਰੀਬ ਸਕੂਲ ਤੋਂ ਘਰ ਛੱਡ ਕੇ ਕੰਮ ’ਤੇ ਚਲੀ ਗਈ। ਦੁਪਹਿਰ 2 ਵਜੇ ਦੇ ਕਰੀਬ ਉਸ ਦੀ ਦੂਜੀ ਲੜਕੀ ਨੇ ਗੁਆਂਢੀ ਔਰਤ ਦੇ ਫੋਨ ’ਤੇ ਗੱਲ ਕੀਤੀ ਤੇ ਦੱਸਿਆ ਕਿ ਸੋਨੀਆ ਹੋਸ਼ ਵਿਚ ਨਹੀਂ ਹੈ ਤੇ ਉਸ ਦੇ ਚਿਹਰੇ ’ਤੇ ਵੀ ਥੱਪੜ ਦੇ ਨਿਸ਼ਾਨ ਹਨ। ਵੱਡੀ ਭੈਣ ਉਸ ਨੂੰ ਚੁੱਕ ਕੇ ਗੁਆਂਢੀ ਔਰਤ ਦੇ ਘਰ ਲੈ ਗਈ ਤੇ ਹੋਸ਼ ਆਉਣ 'ਤੇ ਸੋਨੀਆ ਨੇ ਸਾਰੀ ਗੱਲ ਦੱਸੀ ਕਿ ਦੀਪਕ ਕੁਮਾਰ ਪੁੱਤਰ ਰਾਮ ਜੀ ਲਾਲ, ਜੋ ਉਸ ਦੇ ਚਾਚੇ ਦਾ ਲੜਕਾ ਹੈ। ਉਸ ਦੀ ਮਾਂ ਜਦ ਕੰਮ ’ਤੇ ਗਈ ਤਾਂ ਉਸ ਨੇ ਕੰਧ ਟੱਪ ਕੇ ਘਰ ਆਉਣ ਦਾ ਕਾਰਨ ਪੁੱਛਿਆ ਤਾਂ ਦੀਪਕ ਨੇ ਉਸ ਦੇ ਥੱਪੜ ਮਾਰੇ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ।

ਇਹ ਵੀ ਪੜ੍ਹੋ- ਜਲੰਧਰ ਸ਼ਹਿਰ 'ਚ ਪ੍ਰਾਪਰਟੀ ਟੈਕਸ ਨਾ ਦੇਣ ਵਾਲਿਆਂ ਲਈ ਅਹਿਮ ਖ਼ਬਰ, ਵੱਡੀ ਕਾਰਵਾਈ ਦੀ ਤਿਆਰੀ 'ਚ ਨਿਗਮ

ਪੀੜਤਾ ਦੀ ਮਾਂ ਮੁਤਾਬਕ ਗੁਆਂਢੀ ਔਰਤ ਨੇ ਉਸ ਨੂੰ ਸਾਰੀ ਗੱਲ ਦੱਸੀ ਤੇ ਜਦੋਂ ਉਹ ਘਰ ਆਈ ਤਾਂ ਵੇਖਿਆ ਕਿ ਉਸ ਦੀ ਬੇਟੀ ਉਲਟੀਆਂ ਕਰ ਰਹੀ ਸੀ। ਅਗਲੇ ਦਿਨ ਉਹ ਆਪਣੀ ਧੀ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਕੇ ਆਈ ਤੇ ਦਵਾਈ ਲੈ ਕੇ ਦਿੱਤੀ। ਡਾਕਟਰ ਤੋਂ ਉਸ ਦੀ ਐੱਮ. ਐੱਲ. ਆਰ. ਵੀ ਕਟਵਾਈ। ਮਾਂ ਨੇ ਕਿਹਾ ਕਿ ਦੀਪਕ ਨੇ ਉਸ ਦੀ ਬੇਟੀ ਨਾਲ ਗਲਤ ਕੀਤਾ ਹੈ ਤੇ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਚੌਕੀ ਦਕੋਹਾ ਦੇ ਇੰਚਾਰਜ ਮਦਨ ਲਾਲ ਦਾ ਕਹਿਣਾ ਹੈ ਕਿ ਪੁਲਸ ਨੇ ਮਾਮਲਾ ਦਰਜ ਕਰਨ ਦੇ 3 ਘੰਟੇ ਦੇ ਅੰਦਰ ਹੀ ਦੋਸ਼ੀ ਦੀਪਕ ਨੂੰ ਗ੍ਰਿਫਤਾਰ ਕਰ ਲਿਆ ਹੈ। ਪੀੜਤ ਬੱਚੀ ਦੀ ਮੈਡੀਕਲ ਜਾਂਚ ਵੀ ਸਿਵਲ ਹਸਪਤਾਲ ਤੋਂ ਕਰਵਾਈ ਜਾਵੇਗੀ ਤਾਂ ਜੋ ਕੇਸ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਦੋਸ਼ੀ ਨੂੰ ਸਜ਼ਾ ਦਿੱਤੀ ਜਾ ਸਕੇ।

ਇਹ ਵੀ ਪੜ੍ਹੋ- ਜਲੰਧਰ 'ਚ ਸ਼ਰਮਨਾਕ ਘਟਨਾ, ਕਲਯੁਗੀ ਮਤਰੇਏ ਪਿਤਾ ਨੇ 8 ਸਾਲਾ ਧੀ ਨਾਲ ਮਿਟਾਈ ਹਵਸ, ਇੰਝ ਖੁੱਲ੍ਹਿਆ ਭੇਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri