ਪੁਲਸ ਮੁਲਾਜ਼ਮ ਦੇ ਲੜਕੇ ਨੇ ਪ੍ਰੇਮਿਕਾ ਨੂੰ ਮਾਰੇ ਥੱਪੜ, ਹੋਇਆ ਹੰਗਾਮਾ

06/05/2019 10:28:00 AM

ਜਲੰਧਰ (ਮਹੇਸ਼)— ਜਲੰਧਰ-ਦਿੱਲੀ ਮੁੱਖ ਰਾਸ਼ਟਰੀ ਮਾਰਗ 'ਤੇ ਇਕ ਸ਼ੋਅਰੂਮ ਦੇ ਬਾਹਰ ਕੰਮ ਕਰਦੀ ਇਕ ਲੜਕੀ ਨੂੰ ਮਿਲਣ ਆਏ ਉਸ ਦੇ ਪ੍ਰੇਮੀ ਨੇ ਕਿਸੇ ਗੱਲ ਕਾਰਨ ਥੱਪੜ ਮਾਰ ਦਿੱਤੇ, ਜਿਸ ਤੋਂ ਬਾਅਦ ਸ਼ੋਅਰੂਮ 'ਚ ਹੰਗਾਮਾ ਹੋ ਗਿਆ। ਸ਼ੋਅਰੂਮ ਦੇ ਪ੍ਰਬੰਧਕਾਂ ਨੂੰ ਇਸ ਬਾਰੇ ਜਿਵੇਂ ਹੀ ਪਤਾ ਲੱਗਾ ਤਾਂ ਉਨ੍ਹਾਂ ਨੇ ਆਪਣੇ ਸੁਰੱਖਿਆ ਕਰਮਚਾਰੀਆਂ ਨੂੰ ਉਥੇ ਬੁਲਾ ਲਿਆ, ਜਿਨ੍ਹਾਂ ਨੇ ਨੌਜਵਾਨ ਨੂੰ ਕਾਬੂ ਕੀਤਾ ਅਤੇ ਪੁਲਸ ਨੂੰ ਇਸ ਬਾਰੇ ਸੂਚਨਾ ਦਿੱਤੀ। ਲੜਕਾ ਪੁਲਸ ਮੁਲਾਜ਼ਮ ਦਾ ਪੁੱਤਰ ਦੱਸਿਆ ਜਾ ਰਿਹਾ ਹੈ। 
ਥਾਣਾ ਰਾਮਾ ਮੰਡੀ ਅਤੇ ਥਾਣਾ ਕੈਂਟ ਦੀ ਪੁਲਸ ਨਾਲ ਜਦੋਂ ਇਸ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਕੋਈ ਵੀ ਮਾਮਲਾ ਉਨ੍ਹਾਂ ਦੇ ਧਿਆਨ 'ਚ ਨਹੀਂ ਹੈ। ਅਜਿਹਾ ਸ਼ਾਇਦ ਇਸ ਲਈ ਕਿਹਾ ਗਿਆ ਤਾਂ ਕਿ ਕਿਸੇ ਨੂੰ ਪਤਾ ਨਾ ਲੱਗ ਸਕੇ ਕਿ ਹੰਗਾਮਾ ਕਿਸ ਸ਼ੋਅਰੂਮ 'ਚ ਅਤੇ ਕਿਸ ਕਾਰਨ ਹੋਇਆ।
ਪਤਾ ਲੱਗਾ ਹੈ ਕਿ ਲੜਕੀ ਭੋਗਪੁਰ ਅਤੇ ਲੜਕਾ ਪੰਜਾਬੀ ਬਾਗ ਦਾ ਰਹਿਣ ਵਾਲਾ ਹੈ। ਲੜਕੀ ਨੂੰ ਸ਼ੋਅਰੂਮ 'ਚ ਕੰਮ ਕਰਦੇ ਹੋਏ ਅਜੇ 3-4 ਦਿਨ ਹੀ ਹੋਏ ਸਨ। ਸ਼ੋਅਰੂਮ 'ਚ ਆਏ ਨੌਜਵਾਨ ਦਾ ਆਪਣੀ ਪ੍ਰੇਮਿਕਾ ਨਾਲ ਕਿਸੇ ਗੱਲ ਕਾਰਨ ਝਗੜਾ ਹੋ ਗਿਆ, ਜਿਸ ਕਾਰਨ ਉਸ ਨੇ ਉਥੇ ਆ ਕੇ ਉਸ ਦੇ ਥੱਪੜ ਮਾਰ ਦਿੱਤੇ। ਕਿਹਾ ਜਾ ਰਿਹਾ ਹੈ ਕਿ ਪੁਲਸ ਨੇ ਨੌਜਵਾਨ ਨੂੰ ਸ਼ੋਅਰੂਮ 'ਚ ਕਾਬੂ ਵੀ ਕਰ ਲਿਆ ਸੀ, ਜਿਸ ਨੂੰ ਬਾਅਦ 'ਚ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ, ਜਿਸ ਦਾ ਕਾਰਨ ਉਸ ਦਾ ਪਿਤਾ ਪੁਲਸ ਮੁਲਾਜ਼ਮ ਦੱਸਿਆ ਜਾ ਰਿਹਾ ਹੈ।

shivani attri

This news is Content Editor shivani attri