ਮਾਮਲਾ ਜਲੰਧਰ ਹਾਈਟਸ-1 ''ਚ ਖ਼ੁਦਕੁਸ਼ੀ ਕਰਨ ਦਾ, ਪਿਤਾ ਕੋਲੋਂ ਬਾਂਹ ਛੁਡਾ ਕੇ ਭੱਜਿਆ ਸੀ ਨੌਜਵਾਨ

06/25/2021 4:47:27 PM

ਜਲੰਧਰ (ਮਹੇਸ਼, ਸੁਧੀਰ)– ਜਲੰਧਰ ਹਾਈਟਸ-1 ਵਿਚ ਬੁੱਧਵਾਰ ਨੂੰ ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਵਾਲੇ 30 ਸਾਲਾ ਅਮਨ ਇੰਦਰਜੀਤ ਸਿੰਘ ਪੁੱਤਰ ਅਜਿੰਦਰ ਸਿੰਘ ਦਾ ਬੀਤੇ ਦਿਨ ਜਲੰਧਰ ਹਾਈਟਸ ਚੌਂਕੀ ਦੀ ਪੁਲਸ ਨੇ ਸਿਵਲ ਹਸਪਤਾਲ ਵਿਚੋਂ ਪੋਸਟਮਾਰਟਮ ਕਰਵਾਇਆ ਅਤੇ ਉਸ ਤੋਂ ਬਾਅਦ ਲਾਸ਼ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ।

ਇਹ ਵੀ ਪੜ੍ਹੋ: ਲਾਹੌਰ ਦੇ ਤਸਕਰ ਦੇ ਸੰਪਰਕ ’ਚ ਨੇ ਪੰਜਾਬ ਦੇ ਸਮੱਗਲਰ, ਹੁਸ਼ਿਆਰਪੁਰ ਤੋਂ ਮਾਸਟਰਮਾਈਂਡ ‘ਬੋਸ’ ਗ੍ਰਿਫ਼ਤਾਰ

ਚੌਂਕੀ ਇੰਚਾਰਜ ਜਸਬੀਰ ਚੰਦ ਨੇ ਦੱਸਿਆ ਕਿ ਸਿਹਤ ਮਹਿਕਮੇ ਤੋਂ ਸੇਵਾਮੁਕਤ ਮ੍ਰਿਤਕ ਦੇ ਪਿਤਾ ਅਜਿੰਦਰ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਹੈ ਕਿ ਉਨ੍ਹਾਂ ਦਾ ਬੇਟਾ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿੰਦਾ ਸੀ ਅਤੇ ਉਸ ਦੀ ਦਵਾਈ ਵੀ ਚੱਲ ਰਹੀ ਸੀ। ਦਵਾਈ ਦੇ ਸਿਲਸਿਲੇ ਵਿਚ ਉਹ ਉਸ ਨੂੰ ਹਸਪਤਾਲ ਲੈ ਕੇ ਜਾ ਰਹੇ ਸਨ। ਉਹ ਆਪਣੇ ਫਲੈਟ ਵਿਚੋਂ ਬਾਹਰ ਆਉਣ ਤੋਂ ਬਾਅਦ ਪੰਜਵੀਂ ਮੰਜ਼ਿਲ ਤੋਂ ਹੇਠਾਂ ਆਉਣ ਲਈ ਲਿਫਟ ਖੁੱਲ੍ਹਣ ਦੀ ਉਡੀਕ ਕਰ ਰਹੇ ਸਨ। ਅਮਨ ਇੰਦਰਜੀਤ ਸਿੰਘ ਉਨ੍ਹਾਂ ਦੀ ਬਾਂਹ ਫੜੀ ਖੜ੍ਹਾ ਸੀ। ਅਜੇ ਲਿਫਟ ਖੁੱਲ੍ਹੀ ਨਹੀਂ ਸੀ ਕਿ ਅਮਨ ਨੇ ਆਪਣੀ ਬਾਂਹ ਛੁਡਾਈ ਅਤੇ ਪੰਜਵੀਂ ਮੰਜ਼ਿਲ ਤੋਂ ਹੇਠਾਂ ਛਾਲ ਮਾਰ ਦਿੱਤੀ। ਸਿਰ ’ਤੇ ਜ਼ਿਆਦਾ ਸੱਟ ਲੱਗਣ ਕਾਰਨ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਚੌਂਕੀ ਇੰਚਾਰਜ ਜਸਬੀਰ ਚੰਦ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਹੋਏ ਸੁਖਮੀਤ ਸਿੰਘ ਡਿਪਟੀ ਕਤਲ ਦੇ ਮਾਮਲੇ 'ਚ ਕਪੂਰਥਲਾ ਜੇਲ੍ਹ ਦਾ ਕੁਨੈਕਸ਼ਨ ਆਇਆ ਸਾਹਮਣੇ

shivani attri

This news is Content Editor shivani attri