ਜਲੰਧਰ ਦੇ ਭਾਰਗੋ ਕੈਂਪ ''ਚ ਨੌਜਵਾਨ ਨੇ ਲਿਆ ਫਾਹ

05/27/2019 12:07:08 AM

ਜਲੰਧਰ,(ਸ਼ੋਰੀ)— ਭਾਰਗੋ ਕੈਂਪ 'ਚ ਭਾਜਪਾ ਦੇ ਸਾਬਕਾ ਮੰਤਰੀ ਭਗਤ ਚੂਨੀ ਲਾਲ ਦੇ ਪੁਰਾਣੇ ਘਰ ਦੇ ਨੇੜੇ ਰਹਿਣ ਵਾਲੇ ਪਲੰਬਰ ਦਾ ਕੰਮ ਕਰਨ ਵਾਲੇ ਕਰੀਬ 26 ਸਾਲ ਦੇ ਨੌਜਵਾਨ ਨੇ ਫਾਹ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਘਟਨਾ ਦਾ ਖੁਲਾਸਾ ਦੇਰ ਸ਼ਾਮ ਨੂੰ ਹੋਇਆ ਜਦੋਂ ਮ੍ਰਿਤਕ ਦੇ ਚਾਚਾ ਰਾਮ ਮੂਰਤ ਨੇ ਕਮਰੇ 'ਚ ਆ ਕੇ ਦੇਖਿਆ ਕਿ ਉਸ ਦੇ ਭਤੀਜੇ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ।  ਉਹ ਨੌਜਵਾਨ ਨੂੰ ਸਿਵਲ ਹਸਪਤਾਲ ਲੈ ਗਿਆ।
ਮ੍ਰਿਤਕ ਦੀ ਪਛਾਣ ਰਮਾਕਾਂਤ ਪੁੱਤਰ ਮੁਨਸ਼ੀ ਲਾਲ ਵਾਸੀ ਯੂ. ਪੀ. ਹਾਲ ਕਿਰਾਏਦਾਰ ਵਜੋਂ ਹੋਈ ਹੈ। ਰਾਮ ਮੂਰਤ ਨੇ ਦੱਸਿਆ ਕਿ ਉਹ ਪਲੰਬਰ ਦਾ ਕੰਮ ਕਰਦਾ ਹੈ ਤੇ ਭਤੀਜੇ ਦੇ ਨਾਲ ਹੀ ਕੰਮ 'ਚ ਮਦਦ ਕਰਦਾ ਹੈ। ਐਤਵਾਰ ਰਮਾਕਾਂਤ ਕੰਮ 'ਤੇ ਨਹੀਂ ਆਇਆ ਤੇ ਕਿਹਾ ਕਿ ਘਰ ਹੀ ਰਹੇਗਾ ਪਰ ਉਸ ਨੂੰ ਨਹੀਂ ਪਤਾ ਸੀ ਕਿ ਰਮਾਕਾਂਤ ਖੁਦਕੁਸ਼ੀ ਕਰ ਲਵੇਗਾ। ਇਸ ਬਾਰੇ ਥਾਣਾ ਭਾਰਗੋ ਕੈਂਪ ਦੇ ਏ. ਐੱਸ. ਆਈ. ਦਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਸ ਜਾਂਚ ਕਰ ਰਹੀ ਹੈ ।

KamalJeet Singh

This news is Content Editor KamalJeet Singh