ਲਾਲਾ ਜੀ ਦੇ ਬਲੀਦਾਨ ਦਿਹਾਡ਼ੇ ’ਤੇ ਸਵੈ-ਇਛੁੱਕ ਖੂਨ ਦਾਨ ਕੈਂਪ ਦਾ ਆਯੋਜਨ ਸੱਚੀ ਸ਼ਰਧਾਂਜਲੀ : ਐੱਸ.ਪੀ.

09/09/2019 7:01:38 PM

ਨਵਾਂਸ਼ਹਿਰ, (ਤ੍ਰਿਪਾਠੀ)- ਪੰਜਾਬ ’ਚ ਅੱਤਵਾਦ ਦੇ ਦੌਰ ’ਚ ਹਿੰਦ ਸਮਾਚਾਰ ਸਮੂਹ ਦਾ ਸੂਬੇ ’ਚ ਸ਼ਾਂਤੀ ਸਥਾਪਨਾ ’ਚ ਬਹੁਮੁੱਲਾ ਯੋਗਦਾਨ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਈ.ਪੀ.ਐੱਸ. ਅਧਿਕਾਰੀ ਐੱਸ.ਪੀ. ਹਰੀਸ਼ ਦਿਆਮਾ ਨੇ ਸਥਾਨਕ ਰਾਹੋਂ ਰੋਡ ਸਥਿਤ ਬੀ.ਡੀ.ਸੀ. ਭਵਨ ਵਿਖੇ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੇ ਬਲੀਦਾਨ ਦਿਹਾਡ਼ੇ ’ਤੇ ਆਯੋਜਿਤ ਵਿਸ਼ਾਲ ਬਲੱਡ ਕੈਂਪ ਦੇ ਦੌਰਾਨ ਲਾਲਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਮੌਕੇ ਕੀਤਾ। ਉਹ ਆਯੋਜਿਤ ਖੂਨਦਾਨ ਕੈਂਪ ਵਿਚ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਹਾਜ਼ਰ ਸਨ। ਉਨ੍ਹਾਂ ਨੇ ਕਿਹਾ ਕਿ ਲਾਲਾ ਜੀ ਨੇ ਪੰਜਾਬ ਕੇਸਰੀ ਦੇ ਰੂਪ ’ਚ ਜਿਹਡ਼ਾ ਪੌਦਾ ਲਾਇਆ ਸੀ ਉਹ ਅੱਜ ਸ਼੍ਰੀ ਵਿਜੇ ਚੋਪਡ਼ਾ ਜੀ, ਸ਼੍ਰੀ ਅਵਿਨਾਸ਼ ਚੋਪਡ਼ਾ ਜੀ, ਸ਼੍ਰੀ ਅਮਿਤ ਚੋਪਡ਼ਾ ਜੀ ਅਤੇ ਸ਼੍ਰੀ ਅਭਿਜੇ ਚੋਪਡ਼ਾ ਜੀ ਦੇ ਰੂੁਪ ’ਚ ਪੰਜਾਬ ਨੂੰ ਅਮਨ-ਸ਼ਾਂਤੀ ਅਤੇ ਖੁਸ਼ਹਾਲੀ ਵਰਗੀ ਛਾਂ ਦੇ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪਰਿਵਾਰ ਵੱਲੋਂ ਕੀਤੀਆਂ ਗਈਆਂ ਕੁਰਬਾਨੀਆਂ ਸਦਕਾ ਹੀ ਅੱਜ ਪੰਜਾਬ ਅਮਨ-ਸ਼ਾਂਤੀ ਅਤੇ ਖੁਸ਼ਹਾਲੀ ਦੇ ਰਾਹ ’ਤੇ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਲਾਲਾ ਜੀ ਦੇ ਬਲੀਦਾਨ ਵਾਲੇ ਦਿਹਾਡ਼ੇ ’ਤੇ ਸਵੈ-ਇਛੁੱਕ ਖੂਨ ਦਾਨ ਕੈਂਪ ਦਾ ਆਯੋਜਨ ਅਸਲ ’ਚ ਲਾਲਾ ਜੀ ਨੂੰ ਸੱਚੀ ਸ਼ਰਧਾਂਜਲੀ ਹੈ। ਸ਼੍ਰੀ ਹਰੀਸ਼ ਦਿਆਮਾ ਨੇ ਇਸ ਮੌਕੇ ਖੂਨ ਦਾਨ ਕਰਨ ਵਾਲੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਬੈਜ ਲਗਾ ਕੇ ਸਨਮਾਨਤ ਵੀ ਕੀਤਾ।

Bharat Thapa

This news is Content Editor Bharat Thapa