ਭਾਜਪਾ ਮੰਡਲ ਪ੍ਰਧਾਨ ਦੀ ਚੋਣ ''ਚ ਹੱਥੋਂਪਾਈ, 4 ਦੀ ਚੋਣ ਰੱਦ, 3 ਪੈਂਡਿੰਗ

12/07/2019 1:41:34 PM

ਜਲੰਧਰ— ਭਾਜਪਾ 'ਚ ਗੁਟਬਾਜ਼ੀ ਹੁਣ ਹੱਥੋਂਪਾਈ ਤੱਕ ਪਹੁੰਚ ਗਈ ਹੈ। ਸ਼ੁੱਕਰਵਾਰ ਨੂੰ ਹੋਈਆਂ ਮੰਡਲ ਪ੍ਰਧਾਨਾਂ ਦੀਆਂ ਚੋਣਾਂ ਦੌਰਾਨ ਹੱਥੋਂਪਾਈ ਕਾਰਨ 13 'ਚੋਂ 4 ਮੰਡਲਾਂ ਦੀਆਂ ਚੋਣਾਂ ਰੱਦ ਕਰਨੀਆਂ ਪਈਆਂ ਅਤੇ 3 ਮੰਡਲਾਂ 'ਚ ਚੋਣਾਂ ਪੈਂਡਿੰਗ ਹਨ। ਪਹਿਲਾਂ ਇਕ ਹੀ ਦਿਨ ਸਾਰੇ ਮੰਡਲ ਪ੍ਰਧਾਨ ਚੁਣ ਲਏ ਜਾਂਦੇ ਸਨ। ਇਸ ਵਾਰ 6 ਦੀ ਹੀ ਚੋਣ ਹੋ ਸਕੀ। ਚੋਣਾਂ ਨਿਰੀਖਕ ਐਡਵੋਕੇਟ ਸੁਭਾਸ਼ ਸੂਦ ਅਤੇ ਸੂਬਾ ਜਨਰਲ ਸਕੱਤਰ ਦਯਾ ਸਿੰਘ ਸੋਢੀ ਨੇ ਕਿਹਾ ਕਿ ਬਚੇ ਮੰਡਲਾਂ ਦੇ ਪ੍ਰਧਾਨ ਦੇ ਅਹੁਦੇ ਦੀ ਚੋਣ ਬਾਅਦ 'ਚ ਹੋਵੇਗੀ। 

ਜਿਹੜੇ ਮੰਡਲਾਂ 'ਚ ਚੋਣਾਂ ਰੱਦ ਹੋਈਆਂ ਹਨ, ਇਨ੍ਹਾਂ 'ਚ ਹਾਈ ਪ੍ਰੋਫਾਈਲ ਡਰਾਮਾ ਹੋਇਆ। ਭਾਜਪਾ ਨੇ ਸਿਟੀ 'ਚ ਵੱਖ-ਵੱਖ ਧਾਰਮਿਕ ਸਥਾਨਾਂ 'ਤੇ ਸਾਰੇ ਚਾਰ ਵਿਧਾਨ ਸਭਾ ਹਲਕਿਆਂ 'ਚ ਮੰਡਲ ਦੀਆਂ ਚੋਣਾਂ ਰੱਖੀਆਂ ਸਨ। ਸਾਰੇ ਹਲਕਿਆਂ 'ਚ ਮਾਹੌਲ ਗਰਮਾ ਗਿਆ ਹੈ। ਸ਼ੁਰੂਆਤ ਸਵੇਰੇ 11 ਵਜੇ ਗੌਰੀ ਸ਼ੰਕਰ ਮੰਦਿਰ 'ਚ ਮੰਡਲ 1 ਦੀ ਚੋਣ ਤੋਂ ਸ਼ੁਰੂ ਹੋਈ। ਇਥੇ ਸੀਨੀਅਰ ਨੇਤਾ ਨਵਲ ਕਿਸ਼ੋਰ ਕੰਬੋਜ, ਰਵੀ ਮਹਿੰਦਰੂ ਅਤੇ ਮਿੰਟਾ ਕੋਛੜ ਨੇ ਜਨਰਲ ਸਕੱਤਰ ਦਯਾ ਸਿੰਘ ਸੋਢੀ ਦੇ ਸਾਹਮਣੇ ਇਤਰਾਜ਼ ਜਤਾਇਆ ਕਿ ਬੀਤੀ ਸ਼ਾਮ 5 ਵਜੇ ਮੈਸੇਜ ਜਾਰੀ ਹੋਇਆ ਕਿ ਸਵੇਰੇ ਚੋਣਾਂ ਹਨ। ਪਹਿਲਾਂ ਤਾਂ ਇਹ ਪਤਾ ਲੱਗੇ ਕਿ ਕਿਸ-ਕਿਸ ਨੇ ਆਪਣਾ ਨਾਂ ਪ੍ਰਸਤਾਵਿਤ ਕੀਤਾ ਹੈ। ਨੇਤਾਵਾਂ ਨੇ ਕਿਹਾ ਕਿ ਮੰਡਲ ਪ੍ਰਧਾਨ ਚੁਣਨ ਲਈ ਕਿੰਨੇ ਬੂਥ ਬਣਾਏ ਗਏ ਹਨ, ਇਨ੍ਹਾਂ ਦੀ ਗਿਣਤੀ ਕਰੋ। ਜਦੋਂ ਗਿਣਤੀ ਕੀਤੀ ਜਾਣ ਲੱਗੀ ਤਾਂ ਹੱਥੋਂਪਾਈ ਹੋ ਗਈ। ਦੋਸ਼ ਲੱਗੇ ਕਿ ਜ਼ਿਲਾ ਸਪਰੋਟਸ ਪ੍ਰਧਾਨ ਅਮਿਤ ਭਾਟੀਆ ਵਿਰੋਧ ਜਤਾ ਰਹੇ ਹਨ। ਨੇਤਾਵਾਂ ਦੀ ਵੀਡੀਓ ਬਣਾਉਣ ਲੱਗੇ ਸਨ ਜਦੋਂ ਨਵਲ ਨੇ ਟੋਕਿਆ ਤਾਂ ਵਰਕਰਾਂ ਨੇ ਹੱਥੋਂਪਾਈ ਕੀਤੀ। ਮਾਹੌਲ ਵਿਗੜਦਾ ਦੇਖ ਕੇ ਚੋਣਾਂ ਰੱਦ ਕਰ ਦਿੱਤੀਆਂ ਗਈਆਂ। ਮੰਡਲ ਚੋਣਾਂ ਦੇ ਦਿਨ ਪ੍ਰਦੇਸ਼ ਮਹਾਮੰਤਰੀ ਰਾਕੇਸ਼ ਰਾਠੌਰ ਜਲੰਧਰ ਤੋਂ ਬਾਹਰ ਰਹੇ ਜਦਕਿ ਮਹੱਤਵਪੂਰਨ ਚੋਣ ਉਨ੍ਹਾਂ ਦੇ ਆਪਣੇ ਸ਼ਹਿਰ 'ਚ ਹੋ ਰਹੇ ਸਨ। 

13 ਮੰਡਲਾਂ ਦੀ ਸਥਿਤੀ 

ਹਲਕਾ ਪ੍ਰਧਾਨ ਬਣੇ 
ਨਾਰਥ  ਚੋਣ ਰੱਦ 
ਨਾਰਥ ਚੋਣ ਰੱਦ 
ਨਾਰਥ ਚੋਣ ਪੈਂਡਿੰਗ 
ਸੈਂਟਰਲ ਚੋਣ ਰੱਦ 
ਸੈਂਟਰਲ ਡਾ. ਵਿਨੀਤ ਸ਼ਰਮਾ 
ਸੈਂਟਰਲ ਚੋਣ ਪੈਂਡਿੰਗ 
ਸੈਂਟਰਲ ਚੋਣ ਪੈਂਡਿੰਗ 
ਵੈਸਟ ਅਮਿਤ ਲੂਥਰਾ 
ਵੈਸਟ ਸੋਰਭ ਸੇਠ 
ਵੈਸਟ ਦੇਵਿੰਦਰ ਭਾਰਦਵਾਜ 
ਵੈਸਟ ਰਿਤੇਸ਼ ਨਿਹੰਗ 
ਕੈਂਟ ਅਮਰਜੀਤ ਸਿੰਘ 
ਕੈਂਟ ਚੋਣ ਰੱਦ 

ਜਲੰਧਰ ਵਿਧਾਨ ਸਭਾ ਹਲਕਾ ਨਾਰਥ 'ਚ 3, ਵੈਸਟ 'ਚ 4 ਅਤੇ ਸੈਂਟਰਲ 'ਚ 4 ਮੰਡਲ ਆਉਂਦੇ ਹਨ, ਇਸ ਲਈ ਹਰ ਵਿਧਾਇਕ ਤੱਕ ਦਾ ਜ਼ੋਰ ਰਹਿੰਦਾ ਹੈ। ਅਚਾਨਕ ਚੋਣ ਐਲਾਨ ਹੋਣ 'ਤੇ ਅਮਿਤ ਭਾਟੀਆ ਨਾਲ ਹੱਥੋਪਾਈ ਹੋ ਗਈ, ਬਾਅਦ 'ਚ ਸ਼ੀਤਲਾ ਮੰਦਰ 'ਚ ਮੰਡਲ ਨੰਬਰ 2 'ਚ ਉਕਤ ਨੇਤਾਵਾਂ ਨਵਲ ਕਿਸ਼ੋਰ ਕੰਬੋਜ, ਰਵੀ ਮਹਿੰਦਰੂ ਅਤੇ ਮਿੰਟਾ ਕੋਛੜ ਨੇ ਚੋਣ ਪ੍ਰੋਸੈਸ 'ਚ ਸਵਾਲ ਚੁੱਕੇ ਸਨ। ਇਸ ਤੋਂ ਬਾਅਦ ਚੋਣ ਰੱਦ ਕਰਨੀ ਪਈ। ਹੱਥੋਪਾਈ ਤੋਂ ਬਾਅਦ ਭਾਟੀਆ ਨੇ ਕਿਹਾ ਕਿ ਉਹ ਜਲਦੀ ਹੀ ਇਸ ਦੀ ਸ਼ਿਕਾਇਤ ਕਰਨਗੇ। ਨਵਲ ਕਿਸ਼ੋਰ ਕੰਬੋਜ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਤਰ੍ਹਾਂ ਦਾ ਹੱਥ ਨਹੀਂ ਚੁੱਕਿਆ। ਜਦੋਂ ਸੀਨੀਅਕ ਲੀਡਰ ਨਾਲ ਗੱਲ ਕਰ ਰਹੇ ਸਨ ਤਾਂ ਭਾਟੀਆ ਨੇ ਵੀਡੀਓ ਬਣਾਈ, ਜਿਸ ਦੇ ਲਈ ਉਨ੍ਹਾਂ ਨੇ ਉਨ੍ਹਾਂ ਨੂੰ ਸਾਈਡ 'ਤੇ ਜਾਣ ਲਈ ਕਿਹਾ ਸੀ।

shivani attri

This news is Content Editor shivani attri