ਟਾਂਡਾ ਵਿਖੇ ਹੋਈ ਭਾਜਪਾ ਦੀ ਸੂਬਾ ਪੱਧਰੀ ਸੰਗਠਨਾਤਮਕ ਬੈਠਕ

02/23/2023 3:20:15 PM

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ, ਵਰਿੰਦਰ ਪੰਡਿਤ)-ਭਾਜਪਾ ਦੀ ਸੰਗਠਨਾਤਮਕ ਬੈਠਕ ਟਾਂਡਾ ਵਿਖੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਪੰਜਾਬ ਮਾਮਲਿਆਂ ਦੇ ਇੰਚਾਰਜ ਵਿਜੈ ਰੁਪਾਨੀ ਅਤੇ ਕੇਂਦਰੀ ਮੰਤਰੀ ਸ੍ਰੀ ਸੋਮ ਪ੍ਰਕਾਸ਼ ਤੋਂ ਇਲਾਵਾ ਭਾਜਪਾ ਦੇ ਕਈ ਆਗੂਆਂ ਨੇ ਸ਼ਿਰਕਤ ਕੀਤੀ। ਜੋਨ ਨੰਬਰ 4 ਅਧੀਨ ਆਉਂਦੇ ਹੁਸ਼ਿਆਰਪੁਰ ਦਿਹਾਤੀ, ਪਠਾਣਕੋਟ, ਲੁਧਿਆਣਾ, ਗੁਰਦਾਸਪੁਰ, ਬਟਾਲਾ, ਨਵਾਂਸ਼ਹਿਰ ਅਤੇ ਰੋਪੜ ਜ਼ਿਲ੍ਹਿਆਂ ਦੇ ਆਗੂ ਹਾਜ਼ਰ ਹੋਏ। ਇਸ ਮੌਕੇ ਵਿਜੈ ਰੁਪਾਨੀ ਨੇ ਭਾਜਪਾ ਨੂੰ ਇਕਮੁੱਠ ਹੋ ਕੇ ਲੋਕ ਸਭਾ ਚੋਣਾਂ ਅਤੇ ਅਤੇ ਨਗਰ ਨਿਗਮ ਚੋਣਾਂ ਲਈ ਕਮਰਕੱਸ ਕਰਨ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਇਸ ਮੌਕੇ ਭਾਜਪਾ ਸਰਕਾਰ ਦੀਆਂ ਨੀਤੀਆਂ ਦਾ ਘਰ-ਘਰ ਸਮਝਾਉਣ ਲਈ ਸੰਦੇਸ਼ ਪਹੁੰਚਾਉਣ ਲਈ ਰੁਪਾਨੀ ਨੇ ਕਿਹਾ ਕਿ ਪੰਜਾਬ ਦੇ ਪੇਂਡੂ ਖੇਤਰਾਂ ਵਿਚ ਭਾਜਪਾ ਦਾ ਜਨ ਆਧਾਰ ਬੜੀ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਜਲਦ ਹੀ ਭਾਜਪਾ ਪੰਜਾਬ ਨੂੰ ਬਚਾਉਣਾ ਹੈ ਅਤੇ ਡਰੱਗ ਨੂੰ ਹਟਾਉਣਾ ਹੈ ਅਤੇ ਲਾਰੇ ਹੇਠ ਪੰਜਾਬ ਵਿਚ ਯਾਤਰਾ ਚਲਾਵੇਗੀ, ਜਿਸ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਕੀਤੇ ਜਾ ਰਹੇ ਪੰਜਾਬ ਦੇ ਸਰਬਪੱਖੀ ਵਿਕਾਸ ਅਤੇ ਉਨ੍ਹਾਂ ਦੇ ਭਵਿੱਖ ਦੇ ਰੂ-ਬ-ਰੂ ਪ੍ਰੋਗਰਾਮ ਤੋਂ ਜਾਣੂੰ ਕਰਵਾਇਆ ਜਾਵੇਗਾ। 

ਇਹ ਵੀ ਪੜ੍ਹੋ : ਮੰਤਰੀ ਅਮਨ ਅਰੋੜਾ ਨੇ ਪਹਿਲੀ ਵਾਰੀ ਕੈਮਰੇ ਅੱਗੇ ਖੋਲ੍ਹੇ ਜ਼ਿੰਦਗੀ ਦੇ ਭੇਤ, ਵੜਿੰਗ ਦੇ ਬਿਆਨ ਦਾ ਵੀ ਦਿੱਤਾ ਜਵਾਬ

ਇਸ ਬੈਠਕ ਦੌਰਾਨ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਭਾਜਪਾ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਭਾਜਪਾ ਵਿੱਚ ਆਪਣਾ ਭਵਿੱਖ ਤਲਾਸ਼ ਰਹੇ ਹਨ ਅਤੇ ਭਾਜਪਾ ਦੇ ਹੱਥਾਂ ਵਿੱਚ ਪੰਜਾਬ ਦੀ ਵਾਗਡੋਰ ਸੌਂਪਣ ਲਈ ਸੂਬੇ ਦੇ ਲੋਕ ਉਤਸ਼ਾਹਤ ਹਨ। ਇਸ ਮੌਕੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਕੇਂਦਰ ਦੇ ਫੰਡਾਂ ਨੂੰ ਹਾਸਲ ਕਰਕੇ ਉਸ ਨੂੰ ਪੰਜਾਬ ਪੰਜਾਬ ਸਰਕਾਰ ਦੇ ਪ੍ਰੋਗਰਾਮਾਂ ਵਿੱਚ ਸ਼ਾਮਲ ਕਰ ਰਹੀ ਹੈ ਅਤੇ ਕੇਂਦਰ ਵੱਲੋਂ ਭੇਜੇ ਗਏ ਫੰਡਾਂ ਦਾ ਉਪਯੋਗ ਕਰ ਰਹੀ ਹੈ। ਇਸ ਮੌਕੇ ਉਨ੍ਹਾਂ ਵਿਰੋਧੀ ਪਾਰਟੀਆਂ ਤੇ ਵਰ੍ਹਦਿਆਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਸੂਬੇ ਅੰਦਰ ਸਰਕਾਰੀ ਸ਼ਹਿ 'ਤੇ ਚੱਲ ਰਿਹੈ ਰੇਤ ਮਾਫਆ ਸ਼ਰਾਬ ਮਾਫਿਆ ਨਸ਼ਾ ਮਾਫ਼ੀਆ, ਦਾ ਲੱਕ ਤੋੜ ਕੇ ਪੰਜਾਬ ਦੀ ਧਰਤੀ ਨੂੰ ਮੁੜ ਖ਼ੁਸ਼ਹਾਲ ਅਤੇ ਸੋਨੇ ਦੀ ਚਿੜੀ ਬਣਾ ਸਕਦੀ ਹੈ। 

ਇਸ ਮੌਕੇ 'ਤੇ ਕੌਮੀ ਸਕੱਤਰ ਭਾਜਪਾ ਦਾ ਨਰਿੰਦਰ ਰਾਣਾ, ਸੰਗਠਨ ਮਹਾਂ ਮੰਤਰੀ ਪੰਜਾਬ ਨਿਵਾਸਲੂ , ਰਾਜੇਸ਼ ਬਾਘਾ, ਰਾਜੇਸ਼ ਮਹਾਜਨ, ਵਿਧਾਇਕ ਜੰਗੀ ਲਾਲ ਮਹਾਜਨ, ਸੁਨੀਲ ਮਹਾਜਨ, ਸੰਜੀਵ ਮਿਨਹਾਸ, ਅਜੇ ਕੌਂਸਲ ਜ਼ਿਲ੍ਹਾ ਪ੍ਰਧਾਨ ਭਾਜਪਾ,  ਸਾਬਕਾ ਵਿਧਾਇਕ ਕੇ. ਡੀ. ਭੰਡਾਰੀ, ਸਾਬਕਾ ਵਿਧਾਇਕ ਦਿਨੇਸ਼ ਬੱਬੂ, ਆਰ. ਪੀ. ਮਿਤਲ, ਜਵਾਹਰ ਲਾਲ ਖੁਰਾਣਾ, ਰਾਜਨ ਸੌਂਧੀ, ਅਨਿਲ ਗੋਰਾ, ਹਰਭਜਨ ਸਿੰਘ ਸੈਣੀ, ਚਰਨਜੀਤ ਹਰਸੀ ਪਿੰਡ, ਸ਼ਾਲੂ ਜ਼ਹੂਰਾ, ਕੁਲਵਿੰਦਰ ਸਨੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਮੌਜੂਦ ਸਨ। 

ਇਹ ਵੀ ਪੜ੍ਹੋ : ਵੱਡੀ ਖ਼ਬਰ: ਸ੍ਰੀ ਚਮਕੌਰ ਸਾਹਿਬ 'ਚ ਹੋਮਗਾਰਡ ਜਵਾਨ ਦਾ ਕੁੱਟ-ਕੁੱਟ ਕੇ ਕੀਤਾ ਕਤਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

shivani attri

This news is Content Editor shivani attri