ਫੂਡ ਸੇਫਟੀ ਵਿਭਾਗ ਦੀ ਹੁਸ਼ਿਆਰਪੁਰ ''ਚ ਵੱਡੀ ਕਾਰਵਾਈ, 4 ਵੇਲਣੇ ਸੀਲ, 40 ਕੁਇੰਟਲ ਗੁੜ ਕੀਤਾ ਨਸ਼ਟ

10/19/2023 11:58:23 AM

ਹੁਸ਼ਿਆਰਪੁਰ (ਘੁੰਮਣ)-ਹੁਸ਼ਿਆਰਪੁਰ ਜ਼ਿਲ੍ਹਾ ਸਿਹਤ ਅਧਿਕਾਰੀ (ਡੀ. ਐੱਚ. ਓ.) ਡਾ. ਲਖਬੀਰ ਸਿੰਘ ਦੀ ਅਗਵਾਈ ’ਚ ਫੂਡ ਸੇਫਟੀ ਵਿਭਾਗ ਨੇ ਟੀਮ ਨੇ ਬੁੱਧਵਰਾ ਫਗਵਾੜਾ ਰੋਡ ’ਤੇ ਗੁੜ ਬਣਾਉਣ ਵਾਲੇ ਵੇਲਣਿਆਂ ’ਤੇ ਦਬਿਸ਼ ਦਿੱਤੀ। 4 ਵੇਲਣਿਆਂ ’ਤੇ ਘਟੀਆ ਕਿਸਮ ਦਾ ਗੁੜ ਤਿਆਰ ਕੀਤਾ ਜਾ ਰਿਹਾ ਸੀ। ਡੀ. ਐੱਚ. ਓ. ਨੇ ਇਨ੍ਹਾਂ ਵੇਲਣਿਆਂ ਤੋਂ 40 ਕੁਇੰਟਲ ਗੁੜ ਅਤੇ 25 ਕੁਇੰਟਲ ਘਟੀਆ ਖੰਡ ਨੂੰ ਕਬਜ਼ੇ ’ਚ ਲੈ ਕੇ ਨਸ਼ਟ ਕਰਵਾਇਆ।

ਇਸ ਮੌਕੇ ਗੱਲਬਾਤ ’ਚ ਡਾ. ਲਖਬੀਰ ਸਿੰਘ ਨੇ ਕਿਹਾ ਕਿ ਅਜਿਹੇ ਵੇਲਣਿਆਂ ’ਤੇ ਤਿਆਰ ਕੀਤੇ ਜਾਣ ਵਾਲਾ ਗੁੜ ਖਾਣ ਦੇ ਯੋਗ ਨਹੀਂ ਸੀ। ਉਨ੍ਹਾਂ ਕਿਹਾ ਕਿ ਮਿਲਾਵਟਖੋਰੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਫੈਸਟੀਵਲ ਸੀਜ਼ਨ ਕਾਰਨ ਵਿਭਾਗ ਵੱਲੋਂ ਵੱਧ ਚੌਕਸੀ ਵਰਤੀ ਜਾ ਰਹੀ ਹੈ ਤਾਂ ਕਿ ਲੋਕਾਂ ਨੂੰ ਗੁਣਾਤਕ ਖੁਰਾਕੀ ਪਦਾਰਥ ਮੁਹੱਈਆ ਕਰਵਾਈ ਜਾ ਸਕੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵੇਲਣਿਆਂ ਤੋਂ ਲਏ ਗਏ ਗੁੜ ਦੇ ਸੈਂਪਲ ਟੈਸਟਿੰਗ ਲਈ ਭੇਜੇ ਗਏ ਹਨ, ਜਿਸ ਦੀ ਰਿਪੋਰਟ ਆਉਣ ਪਿੱਛੋਂ ਅਗਲੀ ਕਾਰਵਾਈ ਹੋਵੇਗੀ। ਇਸ ਮੌਕੇ ਟੀਮ ’ਚ ਫੂਡ ਸੇਫਟੀ ਅਫ਼ਸਰ ਮਨੀਸ਼ ਕੁਮਾਰ, ਰਾਮ ਲੁਭਾਇਆ, ਨਰੇਸ਼ ਕੁਮਾਰ ਅਤੇ ਗੁਰਵਿੰਦਰ ਸ਼ਾਨੇ ਆਦਿ ਸ਼ਾਮਲ ਸਨ।

ਇਹ ਵੀ ਪੜ੍ਹੋ: ਨਸ਼ਾ ਸਮੱਗਲਰਾਂ ਖ਼ਿਲਾਫ਼ ਪੰਜਾਬ ਪੁਲਸ ਨੇ ਜ਼ਮੀਨੀ ਪੱਧਰ ’ਤੇ ਛੇੜੀ ਜੰਗ, DGP ਨੇ ਅਧਿਕਾਰੀਆਂ ਨੂੰ ਦਿੱਤੇ ਸਖ਼ਤ ਨਿਰਦੇਸ਼

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri