ਭੋਗਪੁਰ ਪੁਲਸ ਦੀ ਵੱਡੀ ਕਾਮਯਾਬੀ, 90 ਲੱਖ ਦੀ ਨਕਦੀ ਤੇ 3 ਪਾਸਪੋਰਟ ਬਰਾਮਦ

12/30/2022 2:25:09 PM

ਭੋਗਪੁਰ (ਜ.ਬ.)- ਸਬ-ਡਿਵੀਜ਼ਨ ਆਦਮਪੁਰ ਦੇ ਡੀ. ਐੱਸ. ਪੀ. ਸਰਬਜੀਤ ਰਾਏ ਵੱਲੋਂ ਸਬ-ਡਿਵੀਜ਼ਨ ਹੇਠ ਪੈਂਦੇ ਥਾਣਿਆਂ ’ਚ ਮੁਲਜ਼ਮਾਂ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿਮ ਤਹਿਤ ਥਾਣਾ ਭੋਗਪੁਰ ਦੇ ਮੁਖੀ ਰਛਪਾਲ ਸਿੰਘ ਸਿੱਧੂ ਦੀ ਅਗਵਾਈ ਹੇਠ ਮੁਖਬਰ ਦੀ ਇਤਲਾਹ ’ਤੇ ਕੁਰੇਸ਼ੀਆ ਹਾਈਟੈਕ ਨਾਕੇ ’ਤੇ ਟਰੈਵਲ ਏਜੰਟ ਦਾ ਕੰਮ ਕਰਦੇ 3 ਨੌਜਵਾਨਾਂ ਨੂੰ 3 ਪਾਸਪੋਰਟ ਤੇ 90 ਲੱਖ ਰੁਪਏ ਨਕਦ ਅਤੇ 1 ਇਨੋਵਾ ਗੱਡੀ ਸਮੇਤ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸਰਬਜੀਤ ਰਾਏ ਨੇ ਦੱਸਿਆ ਕਿ ਥਾਣਾ ਮੁਖੀ ਰਛਪਾਲ ਸਿੰਘ ਸਿੱਧੂ, ਏ. ਐੱਸ. ਆਈ. ਰਣਜੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਕੁਰੇਸ਼ੀਆ ਹਾਈਟੈਕ ਨਾਕੇ ’ਤੇ ਨਾਕਾਬੰਦੀ ਕੀਤੀ ਹੋਈ ਸੀ, ਜਿਸ ਦੌਰਾਨ ਰੋਜ਼ਾਨਾ ਵਾਂਗ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਟਾਂਡਾ ਸਾਈਡ ਤੋਂ ਆ ਰਹੀ ਇਨੋਵਾ ਪੀ. ਬੀ. 08 ਈ.ਜੇ. 0060 ’ਚ ਸਵਾਰ 3 ਨੌਜਵਾਨਾਂ ਨੂੰ ਰੋਕ ਕੇ ਚੈਕਿੰਗ ਕੀਤੀ ਗਈ ਤਾਂ ਗੱਡੀ ’ਚ ਪਏ 2 ਬੈਗਾਂ ’ਚ 90 ਲੱਖ ਰੁਪਏ ਦੀ ਭਾਰਤੀ ਕਰੰਸੀ ਅਤੇ 3 ਪਾਸਪੋਰਟ ਜ਼ਬਤ ਕੀਤੇ ਗਏ। ਡੀ. ਐੱਸ. ਪੀ. ਰਾਏ ਨੇ ਦੱਸਿਆ ਕਿ ਗੱਡੀ ’ਚੋਂ ਬਰਾਮਦ ਕੀਤੇ ਪੈਸਿਆਂ ਤੇ ਪਾਸਪੋਰਟਾਂ ਸਬੰਧੀ ਨੌਜਵਾਨ ਕੋਈ ਸਬੂਤ ਨਹੀਂ ਪੇਸ਼ ਕਰ ਸਕੇ।

ਇਹ ਵੀ ਪੜ੍ਹੋ : ਪੰਜਾਬ 'ਚ ਘੁੰਮ ਰਹੇ ਏਜੰਟਾਂ ਦੇ ਦਲਾਲ, ਦੁਬਈ ’ਚ ਕੰਮ ਦਿਵਾਉਣ ਬਹਾਨੇ ਗ਼ਰੀਬ ਕੁੜੀਆਂ ਦੀ ਹੋ ਰਹੀ ਦਲਾਲੀ

ਰਾਏ ਨੇ ਦੱਸਿਆ ਕਿ ਫੜੇ ਗਏ ਨੌਜਵਾਨਾਂ ਦੀ ਪਛਾਣ ਵਿਕਰਮਜੀਤ ਸਿੰਘ ਪੁੱਤਰ ਬਿੰਦਰ ਸਿੰਘ, ਕਰਨ ਪੁੱਤਰ ਜਸਪਾਲ ਭੱਟੀ ਵਾਸੀ ਪਿੰਡ ਚੱਕ ਭਾਮੂ (ਘੋੜੇ ਚੱਕ) ਥਾਣਾ ਦਸੂਹਾ ਤੇ ਆਸ਼ੀਸ਼ ਪੁੱਤਰ ਮਨਜਿੰਦਰ ਵਾਸੀ ਪਿੰਡ ਕਾਲਾ ਸੰਘਿਆਂ ਜ਼ਿਲਾ ਕਪੂਰਥਲਾ ਵਜੋਂ ਹੋਈ ਹੈ। ਡੀ. ਐੱਸ. ਪੀ. ਰਾਏ ਨੇ ਦਸਿਆ ਕਿ ਥਾਣਾ ਭੋਗਪੁਰ ਪੁਲਸ ਨੇ ਤਿੰਨਾਂ ਨੌਜਵਾਨਾਂ ਨੂੰ ਹਿਰਾਸਤ ’ਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ ਤੇ ਫੜੇ ਗਏ ਪੈਸਿਆਂ ਦੀ ਜਾਣਕਾਰੀ ਇਨਕਮ ਟੈਕਸ ਵਿਭਾਗ ਜਲੰਧਰ ਨੂੰ ਦੇ ਦਿੱਤੀ ਹੈ।

ਇਹ ਵੀ ਪੜ੍ਹੋ :  ਕਪੂਰਥਲਾ 'ਚ ਵਾਪਰਿਆ ਭਿਆਨਕ ਹਾਦਸਾ, ਕਾਰ ਦੇ ਉੱਡੇ ਪਰਖੱਚੇ, ਪੁਲਸ ਮੁਲਾਜ਼ਮ ਦੀ ਦਰਦਨਾਕ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

shivani attri

This news is Content Editor shivani attri